07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਮੰਦਰ ਸ੍ਰੀ ਕਾਰਤਿਕ ਸਵਾਮੀ ਦੇ ਪ੍ਰਬੰਧਕਾਂ ਨੇ ਡਿਪਟੀ ਕਮਿਸ਼ਨਰ ਕੋਲੋਂ ਦੁਸਹਿਰਾ ਮਨਾਉਣ ਦੀ ਮੰਗੀ ਪ੍ਰਵਾਨਗੀ

ਬਟਾਲਾ, 6 ਅਕਤੂਬਰ (ਸਤਿੰਦਰ ਸਿੰਘ)-ਮੰਦਰ ਸ੍ਰੀ ਕਾਰਤਿਕ ਸਵਾਮੀ ਅਚਲੇਸ਼ਵਰ ਧਾਮ ਅਤੇ ਸਥਾਨਕ ਸ਼ਨੀ ਦੇਵ ਮੰਦਰ ਦੇ ਪ੍ਰਬੰਧਕਾਂ ਵਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਐੱਸ. ਐੱਲ.

ਐੱਸ.ਐੱਲ. ਬਾਵਾ ਕਾਲਜ ਦੇ ਖੇਡ ਮੈਦਾਨ ’ਚ ਦੁਸਹਿਰਾ ਮਨਾਉਣ ਦੀ ਪ੍ਰਵਾਨਗੀ ਦੀ ਮੰਗ ਕਰਦੇ ਹੋਏ ਪ੍ਰਬੰਧਕ। ਤਸਵੀਰ : ਜਤਿੰਦਰ ਕੱਦ 07-10-2026
ਬਟਾਲਾ, 6 ਅਕਤੂਬਰ (ਸਤਿੰਦਰ ਸਿੰਘ)-ਮੰਦਰ ਸ੍ਰੀ ਕਾਰਤਿਕ ਸਵਾਮੀ ਅਚਲੇਸ਼ਵਰ ਧਾਮ ਅਤੇ ਸਥਾਨਕ ਸ਼ਨੀ ਦੇਵ ਮੰਦਰ ਦੇ ਪ੍ਰਬੰਧਕਾਂ ਵਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਐੱਸ.ਐੱਲ. ਬਾਵਾ ਡੀ.ਏ.ਵੀ. ਕਾਲਜ ਬਟਾਲਾ ਦੇ ਖੇਡ ਮੈਦਾਨ ਵਿਚ ਦੁਸਹਿਰੇ ਦਾ ਤਿਉਹਾਰ ਮਨਾਉਣ ਦੀ ਪ੍ਰਵਾਨਗੀ ਦੇਣ ਦੀ ਮੰਗ ਕੀਤੀ ਹੈ। ਇਸ ਸਬੰਧੀ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਪ੍ਰਬੰਧਕ ਸ੍ਰੀ ਪਵਨ ਕੁਮਾਰ ਪੰਮਾ ਤੇ ਹੋਰ ਸ਼ਰਧਾਲੂਆਂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਇਸ ਸਥਾਨ ’ਤੇ ਦੁਸਹਿਰਾ ਮਨਾਇਆ ਜਾਂਦਾ ਹੈ ਤੇ ਹੁਣ ਜੋ ਦੁਸਹਿਰੇ ਦਾ ਤਿਉਹਾਰ ਆਇਆ ਹੈ, ਇਸ ਲਈ ਅਸੀਂ ਕਾਲਜ ਦੀ ਪ੍ਰਬੰਧਕ ਕਮੇਟੀ ਤੋਂ ਖੇਡ ਮੈਦਾਨ ਵਿਚ ਦੁਸਹਿਰਾ ਮਨਾਉਣ ਦੀ ਪ੍ਰਵਾਨਗੀ ਪ੍ਰਾਪਤ ਕਰਨ ਤੋਂ ਬਾਅਦ ਜ਼ਿਲ੍ਹੇ ਦੇ ਏ.ਡੀ.ਸੀ. ਨੂੰ ਲਿਖਤੀ ਤੌਰ ’ਤੇ ਆਗਿਆ ਲੈਣ ਲਈ ਪੱਤਰ ਭੇਜਿਆ ਸੀ, ਜਿਸ ਦਾ ਉਨ੍ਹਾਂ ਨੇ ਬਟਾਲਾ ਦੇ ਵੱਖ-ਵੱਖ ਵਿਭਾਗਾਂ ਨੂੰ ਮਾਰਕ ਕਰ ਕੇ ਪੜਤਾਲ ਕਰਨ ਲਈ ਕਿਹਾ ਸੀ, ਪਰ ਸਥਾਨਕ ਫਾਇਰ ਬ੍ਰਿਗੇਡ ਵਿਭਾਗ ਵਲੋਂ ਦੁਸਹਿਰਾ ਮਨਾਉਣ ਲਈ ਲਗਪਗ 20 ਸ਼ਰਤਾਂ ਪੂਰੀਆਂ ਕਰਨ ਲਈ ਕਿਹਾ ਗਿਆ ਹੈ, ਜੋ ਕਿ ਸਾਰੀਆਂ ਪੂਰੀਆਂ ਨਹੀਂ ਵੀ ਕੀਤੀਆਂ ਜਾ ਸਕਦੀਆਂ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸਾਨੂੰ ਇਸ ਸਥਾਨ ’ਤੇ ਦੁਸਹਿਰਾ ਮਨਾਉਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਸੀਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੱਕ ਵੀ ਪਹੁੰਚ ਕੀਤੀ ਹੈ, ਪਰ ਸਾਨੂੰ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਹਿੰਦੂ ਧਰਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਸਾਨੂੰ ਇਸ ਸਥਾਨ ’ਤੇ ਦੁਸਹਿਰਾ ਮਨਾਉਣ ਦੀ ਆਗਿਆ ਦਿੱਤੀ ਜਾਵੇ, ਅਸੀਂ ਯਕੀਨ ਦਿਵਾਉਂਦੇ ਹਾਂ ਕਿ ਇਥੇ ਪੁਤਲਿਆਂ ਵਿਚ ਪਟਾਖੇ ਆਦਿ ਨਹੀਂ ਪਾਵਾਂਗੇ, ਸਗੋਂ ਗਰੀਨ ਦੁਸਹਿਰਾ ਹੀ ਮਨਾਵਾਂਗੇ। ਇਸ ਮੌਕੇ ਸੁਰਿੰਦਰ ਬਾਂਸਲ, ਬੰਟੀ, ਰਕੇਸ਼ ਕੁਮਾਰ ਤੁਲੀ, ਬੱਬੀ ਸੇਖੜੀ, ਪਵਨ ਭੰਡਾਰੀ, ਸੰਜੀਵ ਖੋਸਲਾ, ਰਾਹੁਲ ਵਿਜ, ਭੋਲਾ, ਸੁਦੇਸ਼ ਬੱਬੀ, ਸੰਜੀਵ ਗੁਲਾਟੀ, ਸ਼ਿਵ ਸਾਨਨ, ਰਜੀਵ ਖੁੱਲਰ, ਅਨਿਲ ਵਿਜ, ਰਾਘਵ, ਸੁਸ਼ੀਲ, ਮੁਕੇਸ਼, ਅਜੈ ਸਾਨਨ ਆਦਿ ਵੀ ਹਾਜ਼ਰ ਸਨ ।
ਪਿਛਲੀ ਖ਼ਬਰ ਗੋਲਡਨ ਕਾਲਜ ਆਫ ਫਾਰਮੇਸੀ ਵਿਖੇ ਕੁਇਜ਼ ਮੁਕਾਬਲਾ ਕਰਵਾਇਆ ਅਗਲੀ ਖ਼ਬਰ 10 ਦੀ ਸੰਗਰੂਰ ਮਹਾਂਰੈਲੀ ’ਚ ਬਿਜਲੀ ਮੁਲਾਜ਼ਮ ਤੇ ਪੈਨਸ਼ਨਰਜ਼ ਕਰਨਗੇ ਸ਼ਮੂਲੀਅਤ-ਉਦੀਪੁਰ/ਧਾਲੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।