10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਲਾਇਨਜ਼ ਕਲੱਬ ਪਠਾਨਕੋਟ ਗ੍ਰੇਟਰ ਵਲੋਂ ‘ਫੂਡ ਫਾਰ ਹੰਗਰ’ ਪ੍ਰੋਜੈਕਟ ਕੀਤਾ

ਪਠਾਨਕੋਟ, 9 ਅਕਤੂਬਰ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਗ੍ਰੇਟਰ ਵਲੋਂ ਪ੍ਰਧਾਨ ਲਾਇਨ ਦੀਪਕ ਸਲਵਾਨ ਦੀ ਅਗਵਾਈ ਹੇਠ ‘ਫੂਡ ਫਾਰ ਹੰਗਰ’ ਪ੍ਰੋਜੈਕਟ ਤਹਿਤ ਸੇਵਾ ਕਾਰਜ ਕਰਵਾਇਆ ਗਿਆ । ਇਸ ਮੌਕੇ ਜ਼ਿਲ੍ਹਾ ਫੂਡ ਫਾਰ ਹੰਗਰ ਚੇਅਰਮੈਨ ਲਾਇਨ ਵਿਨੇ ਵਿਗ ਨੇ ਮੁੱਖ ਮਹਿਮਾਨ ਤੇ ਜ਼ੋਨ ਚੇਅਰਮੈਨ ਲਾਇਨ ਵਿਨੋਦ ਮਹਾਜਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ।

ਅਜੀਤ ਡੈਸਕ 10-10-2026
ਪਠਾਨਕੋਟ, 9 ਅਕਤੂਬਰ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਗ੍ਰੇਟਰ ਵਲੋਂ ਪ੍ਰਧਾਨ ਲਾਇਨ ਦੀਪਕ ਸਲਵਾਨ ਦੀ ਅਗਵਾਈ ਹੇਠ ‘ਫੂਡ ਫਾਰ ਹੰਗਰ’ ਪ੍ਰੋਜੈਕਟ ਤਹਿਤ ਸੇਵਾ ਕਾਰਜ ਕਰਵਾਇਆ ਗਿਆ । ਇਸ ਮੌਕੇ ਜ਼ਿਲ੍ਹਾ ਫੂਡ ਫਾਰ ਹੰਗਰ ਚੇਅਰਮੈਨ ਲਾਇਨ ਵਿਨੇ ਵਿਗ ਨੇ ਮੁੱਖ ਮਹਿਮਾਨ ਤੇ ਜ਼ੋਨ ਚੇਅਰਮੈਨ ਲਾਇਨ ਵਿਨੋਦ ਮਹਾਜਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ । ਵਿਨੇ ਵਿਗ ਨੇ ਕਿਹਾ ਕਿ ਭੁੱਖੇ ਨੂੰ ਭੋਜਨ ਛਕਾਉਣਾ ਮਨੁੱਖਤਾ ਦੀ ਸੱਚੀ ਸੇਵਾ ਹੈ । ਵਿਨੋਦ ਮਹਾਜਨ ਨੇ ਵੀ ਸਮਾਜ ਸੇਵਾ ਦੇ ਅਜਿਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ । ਪ੍ਰਧਾਨ ਦੀਪਕ ਸਲਵਾਨ ਨੇ ਮਹਿਮਾਨਾਂ ਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਭਵਿੱਖ ’ਚ ਵੀ ਸੇਵਾ ਕਾਰਜ ਜਾਰੀ ਰੱਖਣ ਦਾ ਭਰੋਸਾ ਦਿੱਤਾ । ਇਸ ਮੌਕੇ ਪ੍ਰਦੀਪ ਭਾਰਦਵਾਜ, ਸੰਜੀਵ ਮਹਾਜਨ, ਵਿਕਰਾਂਤ, ਰਾਜੀਵ ਪੁਰੀ, ਸ਼ਿਆਮ ਲਾਲ, ਰਾਜੀਵ ਮਹਾਜਨ, ਅੰਕੁਸ਼ ਮਹਾਜਨ, ਵਿਪਨ ਮਹਾਜਨ ਤੇ ਜਸਪਾਲ ਸ਼ਰਮਾ ਸਮੇਤ ਹੋਰ ਮੈਂਬਰ ਹਾਜ਼ਰ ਸਨ ।
ਪਿਛਲੀ ਖ਼ਬਰ ਵਿਧਾਨ ਸਭਾ ਚੋਣਾਂ ’ਚ ਪੰਜਾਬ ’ਚ ਭਾਜਪਾ ਦੀ ਜਿੱਤ ਤੈਅ- ਥਾਪਾ ਅਗਲੀ ਖ਼ਬਰ ਕੇਂਦਰ ਦੀ ਭਾਜਪਾ ਸਰਕਾਰ ਸਰਕਾਰੀ ਏਜੰਸੀਆਂ ਦੇ ਦੁਰਪਯੋਗ ਨਾਲ ਪੰਜਾਬ ਨੂੰ ਡਰਾ ਨਹੀਂ ਸਕਦੀ-ਰੇਖਾ ਮਣੀ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।