ਪਿੰਡ ਭਾਗੋਕਾਵਾਂ ਦੀ ਪੰਚਾਇਤ ਵਲੋਂ ਆਂਗਣਵਾੜੀ ਸੈਂਟਰ ਨੂੰ ਇਨਵਰਟਰ ਤੇ ਅਲਮਾਰੀ ਭੇਟ
ਗੁਰਦਾਸਪੁਰ, 11 ਅਕਤੂਬਰ (ਚੱਕਰਾਜਾ)-ਪਿੰਡ ਭਾਗੋਕਾਵਾਂ ਦੇ ਸਰਪੰਚ ਸ਼ੋਭਾ ਸਿੰਘ ਵਲੋਂ ਸਮੂਹ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਆਂਗਣਵਾੜੀ ਸੈਂਟਰ ਭਾਗੋਕਾਵਾਂ-2 ਦੇ ਬੱਚਿਆਂ ਲਈ ਇਕ ਇਨਵਰਟਰ ਤੇ ਸਰਕਲ ਹੈੱਡ ਕੁਆਰਟਰ ਦਾ ਰਿਕਾਰਡ ਰੱਖਣ ਲਈ ਅਲਮਾਰੀ ਭੇਟ ਕੀਤੀ ਗਈ। ਜਿਸ ਦੀਆਂ ਚਾਬੀਆਂ ਸਰਪੰਚ ਸ਼ੋਭਾ ਸਿੰਘ ਵਲੋਂ ਸੁਪਰਵਾਈਜ਼ਰ ਰਜਵਿੰਦਰ ਕੌਰ ਨੂੰ ਦਿੱਤੀਆਂ ਗਈਆਂ।
ਅਜੀਤ ਡੈਸਕ
12-10-2026