ਬਜਰੀ ਦੇ ਭਰੇ ਟਿੱਪਰ ’ਚ ਬੱਸ ਵੱਜਣ ਨਾਲ ਵਾਪਰੇ ਹਾਦਸੇ ’ਚ 12 ਲੋਕ ਜ਼ਖ਼ਮੀ
ਬਟਾਲਾ, 11 ਅਕਤੂਬਰ (ਸਤਿੰਦਰ ਸਿੰਘ)-ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਪਿੰਡ ਗਿੱਲਾਂਵਾਲੀ ਨਜ਼ਦੀਕ ਬੱਸ ਨਾਲ ਵਾਪਰੇ ਹਾਦਸੇ ਵਿਚ 12 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਸਿਵਲ ਹਸਪਤਾਲ ਬਟਾਲਾ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਨਿੱਜੀ ਕੰਪਨੀ ਦੀ ਬੱਸ ਪਠਾਨਕੋਟ ਤੋਂ ਅੰਮ੍ਰਿਤਸਰ ਨੂੰ ਜਾ ਰਹੀ ਸੀ ਕਿ ਪਿੰਡ ਗਿੱਲਾਂਵਾਲੀ ਦੇ ਨਜ਼ਦੀਕ ਜਦੋਂ ਇਹ ਬੱਸ ਕਿਸੇ ਵਾਹਨ ਨੂੰ ਪਾਰ ਕਰ ਰਹੀ ਸੀ ਤਾਂ ਸੜਕ ’ਤੇ ਬੱਜਰੀ ਨਾਲ ਭਰੇ ਖੜ੍ਹੇ ਹਾਦਸਾਗ੍ਰਸਤ ਟਰੱਕ ਨਾਲ ਉਕਤ ਬੱਸ ਟੱਕਰਾ ਗਈ, ਜਿਸ ਕਾਰਨ ਬੱਸ ਵਿਚ ਬੈਠੀਆਂ 12 ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ।
ਬਟਾਲਾ, 11 ਅਕਤੂਬਰ (ਸਤਿੰਦਰ ਸਿੰਘ)-ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਪਿੰਡ ਗਿੱਲਾਂਵਾਲੀ ਨਜ਼ਦੀਕ ਬੱਸ ਨਾਲ ਵਾਪਰੇ ਹਾਦਸੇ ਵਿਚ 12 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਸਿਵਲ ਹਸਪਤਾਲ ਬਟਾਲਾ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਨਿੱਜੀ ਕੰਪਨੀ ਦੀ ਬੱਸ ਪਠਾਨਕੋਟ ਤੋਂ ਅੰਮ੍ਰਿਤਸਰ ਨੂੰ ਜਾ ਰਹੀ ਸੀ ਕਿ ਪਿੰਡ ਗਿੱਲਾਂਵਾਲੀ ਦੇ ਨਜ਼ਦੀਕ ਜਦੋਂ ਇਹ ਬੱਸ ਕਿਸੇ ਵਾਹਨ ਨੂੰ ਪਾਰ ਕਰ ਰਹੀ ਸੀ ਤਾਂ ਸੜਕ ’ਤੇ ਬੱਜਰੀ ਨਾਲ ਭਰੇ ਖੜ੍ਹੇ ਹਾਦਸਾਗ੍ਰਸਤ ਟਰੱਕ ਨਾਲ ਉਕਤ ਬੱਸ ਟੱਕਰਾ ਗਈ, ਜਿਸ ਕਾਰਨ ਬੱਸ ਵਿਚ ਬੈਠੀਆਂ 12 ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ। ਹਾਦਸੇ ਦੀ ਸੂਚਨਾ ਮਿਲਦਿਆਂ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ’ਤੇ ਪਹੁੰਚੀ ਤੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾਇਆ ਗਿਆ। ਬੱਸ ਦੇ ਡਰਾਇਵਰ ਭੁਪਿੰਦਰ ਸਿੰਘ ਦੀਆਂ ਲੱਤਾਂ ਟੁੱਟ ਗਈਆਂ, ਜਦ ਕਿ ਕੰਡੈਕਟਰ ਦੀਆਂ ਪਸਲੀਆਂ ’ਤੇ ਸੱਟ ਲੱਗੀ ਹੈ। ਸਿਵਲ ਹਸਪਤਾਲ ’ਚ ਦਾਖ਼ਲ ਹੋਏ ਜ਼ਖ਼ਮੀਆਂ ’ਚ ਰਜਨੀ ਪਤਨੀ ਬੰਟੀ ਵਾਸੀ ਧਾਰੀਵਾਲ, ਭੁਪਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਕਾਹਲਵਾਂ, ਜ਼ਿਲ੍ਹਾ ਤਰਨ ਤਾਰਨ, ਸੁਲੱਖਣ ਲਾਲ ਪੁੱਤਰ ਹਰਬੰਸ ਲਾਲ ਵਾਸੀ ਅਹਿਮਦਾਬਾਦ, ਧਾਰੀਵਾਲ, ਯਾਦਵਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਪਿੰਡ ਅਲਗੇ ਕਲਾਂ ਤਰਨ ਤਾਰਨ ਆਦਿ ਸ਼ਾਮਲ ਹਨ, ਜਦ ਕਿ ਕੁਝ ਨਿੱਜੀ ਹਸਪਤਾਲਾਂ ਵਿਚ ਜ਼ੇਰੇ ਇਲਾਜ ਹਨ।