23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਐੱਸ.ਐੱਲ.ਬਾਵਾ ਕਾਲਜ ’ਚ ਫੁੱਲਾਂ ਦੀ ਰਹਿੰਦ-ਖੂੰਹਦ ਦੇ ਪੁਨਰ ਚੱਕਰ ’ਤੇ ਵਰਕਸ਼ਾਪ ਲਗਾਈ

ਬਟਾਲਾ, 21 ਅਕਤੂਬਰ (ਸਤਿੰਦਰ ਸਿੰਘ)-ਐੱਸ. ਐੱਲ.

ਅਜੀਤ ਡੈਸਕ 22-10-2026
ਬਟਾਲਾ, 21 ਅਕਤੂਬਰ (ਸਤਿੰਦਰ ਸਿੰਘ)-ਐੱਸ.ਐੱਲ. ਬਾਵਾ ਡੀ.ਏ.ਵੀ. ਕਾਲਜ, ਬਟਾਲਾ ਦੇ ਪ੍ਰਿੰਸੀਪਲ ਡਾ. ਵਰਿੰਦਰ ਭਾਟੀਆ ਦੀ ਯੋਗ ਪ੍ਰਧਾਨਗੀ ਤੇ ਡਾ. ਵਿਨੀਤ ਕੁਮਾਰ, ਇੰਚਾਰਜ ਈਕੋ ਕਲੱਬ ਤੇ ਬੌਟਨੀ ਵਿਗਿਆਨ ਵਿਭਾਗ ਦੇ ਮੁਖੀ ਦੀ ਨਿਗਰਾਨੀ ਹੇਠ, ਫੁੱਲਾਂ ਦੀ ਰਹਿੰਦ-ਖੂੰਹਦ ਦੇ ਪੁਨਰ ਚੱਕਰ, ਵਾਤਾਵਰਨ-ਅਨੁਕੂਲ ਖੁਸ਼ਬੂ ਵਾਲੇ ਉਤਪਾਦਾਂ ਤੇ ਸਰਕੂਲਰ ਆਰਥਿਕਤਾ ਅਭਿਆਸਾਂ ’ਤੇ ਹੁਨਰ ਵਿਕਾਸ ਤੇ ਉੱਦਮਤਾ ਸਿਖਲਾਈ ’ਤੇ ਇਕ ਵਰਕਸ਼ਾਪ ਅਤੇ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ। ਵਰਕਸ਼ਾਪ ਦੇ ਮੁੱਖ ਬੁਲਾਰੇ ਡਾ. ਰਾਜਨ ਸ਼ਰਮਾ, ਈਕੋ ਅਵੇਕਨ ਫਾਊਂਡੇਸ਼ਨ ਦੇ ਸੰਸਥਾਪਕ ਸਨ। ਇਸ ਮੌਕੇ ’ਤੇ ਪ੍ਰਿੰਸੀਪਲ ਡਾ. ਵਰਿੰਦਰ ਭਾਟੀਆ ਨੇ ਮੁੱਖ ਬੁਲਾਰੇ ਦਾ ਸਵਾਗਤ ਕੀਤਾ। ਮੁੱਖ ਬੁਲਾਰੇ ਡਾ.ਰਾਜੇਸ਼ ਸ਼ਰਮਾ ਨੇ ਵਿਦਿਆਰਥੀਆਂ ਨੂੰ ਰਹਿੰਦ-ਖੂੰਹਦ ਪ੍ਰਬੰਧਨ, ਫੁੱਲਾਂ ਦੀ ਰਹਿੰਦ-ਖੂੰਹਦ ਨੂੰ ਰੀਸਾਈਕਲਿੰਗ ਕਰਨ ਅਤੇ ਵਾਤਾਵਰਣ-ਅਨੁਕੂਲ ਖੁਸ਼ਬੂ ਉਤਪਾਦ ਬਣਾਉਣ ਬਾਰੇ ਵਿਹਾਰਕ ਜਾਣਕਾਰੀ ਦਿੱਤੀ ਗਈ। ਈਕੋ ਤੇ ਬੌਟਨੀ ਵਿਗਿਆਨ ਦੇ ਮੁਖੀ ਡਾ. ਵਿਨੀਤ ਕੁਮਾਰ ਨੇ ਵਿਦਿਆਰਥੀਆਂ ਨੂ ਲਾਹੇਵੰਦ ਜਾਣਕਾਰੀ ਦਿੱਤੀ। ਈਕੋ ਕਲੱਬ ਮੈਂਬਰ ਡਾ. ਗੁਰਵੰਤ ਸਿੰਘ, ਡਾ. ਨਵੀਨ ਚੰਦ,ਪ੍ਰੋ. ਸੁਨੀਲ ਜੇਟਲੀ, ਪ੍ਰੋ.ਪਵਨ ਮਲਿਕ, ਡਾ. ਰੂਪਕਿਰਨਪ੍ਰੀਤ ਕੌਰ, ਪ੍ਰੋ. ਮੁਸਕਾਨ, ਜੇ.ਐਲ.ਏ. ਸੁਖਵਿੰਦਰ ਸਿੰਘ ਅਤੇ ਵਿਦਿਆਰਥੀ ਮੌਜੂਦ ਸਨ।
ਪਿਛਲੀ ਖ਼ਬਰ ਪਰਮਜੀਤ ਕਲਸੀ ਬਣੇ ਪ੍ਰਧਾਨ ਤੇ ਪ੍ਰਭਜੋਤ ਸਿੰਘ ਪੱਡਾ ਬਣੇ ਸਕੱਤਰ ਅਗਲੀ ਖ਼ਬਰ ਚੰਦਰਭਾਨ ਦੇ 40 ਪਰਿਵਾਰ ਭਾਜਪਾ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।