ਪਿੰਡ ਸਲੀਮਪੁਰ ਅਫਗਾਨਾ ਵਿਖੇ ‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ 70 ਪਰਿਵਾਰਾਂ ਨੂੰ ਮਿਲਿਆ ਮਾਲਕੀ ਹੱਕ * 80 ਸਾਲ ਪੁਰਾਣੀ ਮੰਗ ਹੋਈ ਪੂਰੀ ਲੋਕਾਂ ਨੂੰ ਮਿਲੇਗਾ ਘਰਾਂ ਦਾ ਕਾਨੂੰਨੀ ਮਾਲਕੀ ਹੱਕ-ਰਮਨ ਬਹਿਲ
ਗੁਰਦਾਸਪੁਰ, 22 ਅਕਤੂਬਰ (ਚੱਕਰਾਜਾ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੇਰਾ ਘਰ, ਮੇਰੇ ਨਾਮ ਯੋਜਨਾ ਤਹਿਤ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਇੰਚਾਰਜ ਰਮਨ ਬਹਿਲ ਵਲੋਂ ਪਿੰਡ ਸਲੀਮਪੁਰ ਅਫਗਾਨਾ ਵਿਖੇ ਪਰਿਵਾਰਾਂ ਨੂੰ ਘਰਾਂ ਦੀ ਮਾਲਕੀ ਦੇ ਹੱਕ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਇਸ ਮੌਕੇ ਪਿੰਡ ਦੇ 70 ਪਰਿਵਾਰਾਂ ਨੂੰ ਉਨਾਂ ਦੇ ਘਰਾਂ ਦੇ ਮਾਲਕੀ ਹੱਕ ਸੌਂਪੇ ਗਏ ।
ਅਜੀਤ ਡੈਸਕ
23-10-2026