ਵਿਕਟਰ ਮਸੀਹ ਵਲੋਂ ਝਾਰਖੰਡ ਦੇ ਖੁੰਟੀ ਵਿਖੇ ਫਾਦਰ ਬੇਨੇਦਿਕ ਬਾਰਲਾ ’ਤੇ ਹੋਏ ਜਾਨਲੇਵਾ ਹਮਲੇ ਦੀ ਨਿੰਦਾ
ਗੁਰਦਾਸਪੁਰ, 22 ਅਕਤੂਬਰ (ਚੱਕਰਾਜਾ)-ਪੰਜਾਬ ਕ੍ਰਿਸਚਨ ਫਰੰਟ ਦੇ ਸੂਬਾ ਪ੍ਰਧਾਨ ਤੇ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਮੈਂਬਰ ਤੇ ਸ਼ੋ੍ਮਣੀ ਅਕਾਲੀ ਦਲ ਦੇ ਹਲਕਾ ਪ੍ਰਧਾਨ ਗੁਰਦਾਸਪੁਰ ਵਿਕਟਰ ਮਸੀਹ ਵਲੋਂ ਝਾਰਖੰਡ ਖੁੰਟੀ ਵਿਖੇ ਫਾਦਰ ਬੇਨੇਦਿਕ ਬਾਰਲਾ ’ਤੇ ਹੋਏ ਜਾਨਲੇਵਾ ਹਮਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਵਿਕਟਰ ਮਸੀਹ ਨੇ ਕਿਹਾ ਕਿ ਫਾਦਰ ਬੇਨੇਦਿਕ ਬਾਰਲਾ ਖੁੰਟੀ ਵਿਖੇ ਇਕ ਸੂਕਲ ਦੇ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾਅ ਰਹੇ ਹਨ ਤੇ ਉਥੋਂ ਦੇ ਬੱਚਿਆਂ ਦੇ ਉਜਵਲ ਭਵਿੱਖ ਲਈ ਆਪਣਾ ਇਕ ਵਡਮੁੱਲਾ ਯੋਗਦਾਨ ਪਾ ਰਹੇ ਹਨ।
ਵਿਕਟਰ ਮਸੀਹ
23-10-2026