28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਸ਼ਾਹਪੁਰ-ਅਮਰਗੜ੍ਹ ’ਚ ਚੋਰੀ

ਵਡਾਲਾ ਬਾਂਗਰ, 27 ਅਕਤੂਬਰ (ਭੁੰਬਲੀ)-ਵਡਾਲਾ ਬਾਂਗਰ ਨਜ਼ਦੀਕ ਪੈਂਦੇ ਪਿੰਡ ਸ਼ਾਹਪੁਰ ਅਮਰਗੜ੍ਹ ਦੇ ਦੋਹਾਂ ਸਕੂਲਾਂ ਵਿਚ ਚੋਰੀ ਹੋਣ ਦਾ ਸਮਾਚਾਰ ਹੈ। ਇਸ ਸਬੰਧੀ ਪਿੰਡ ਦੇ ਸਰਪੰਚ ਇੰਦਰਜੀਤ ਸਿੰਘ ਤੇ ਸਕੂਲ ਸਟਾਫ਼ ਮੈਂਬਰਾਂ ਰਮਨ ਮਹਾਜਨ, ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਚੋਰ ਉਕਤ ਦੋਹਾਂ ਸਕੂਲਾਂ ’ਚੋਂ ਮਿਡ-ਡੇ-ਮੀਲ ਨਾਲ ਸਬੰਧਤ ਖਾਣ-ਪੀਣ ਦਾ ਸਾਮਾਨ ਜਿਨਾਂ ’ਚ 2 ਕੁਵਿੰਟਲ 54 ਕਿੱਲੋ ਚਾਵਲ, ਇਕ ਕੁਵਿੰਟਲ ਕਣਕ, ਮਿਡਲ ਸਕੂਲ ਦੀ ਕੰਪਿਊਟਰ ਲੈਬ ਦਾ ਯੂ.

ਅਜੀਤ ਡੈਸਕ 28-10-2026
ਵਡਾਲਾ ਬਾਂਗਰ, 27 ਅਕਤੂਬਰ (ਭੁੰਬਲੀ)-ਵਡਾਲਾ ਬਾਂਗਰ ਨਜ਼ਦੀਕ ਪੈਂਦੇ ਪਿੰਡ ਸ਼ਾਹਪੁਰ ਅਮਰਗੜ੍ਹ ਦੇ ਦੋਹਾਂ ਸਕੂਲਾਂ ਵਿਚ ਚੋਰੀ ਹੋਣ ਦਾ ਸਮਾਚਾਰ ਹੈ। ਇਸ ਸਬੰਧੀ ਪਿੰਡ ਦੇ ਸਰਪੰਚ ਇੰਦਰਜੀਤ ਸਿੰਘ ਤੇ ਸਕੂਲ ਸਟਾਫ਼ ਮੈਂਬਰਾਂ ਰਮਨ ਮਹਾਜਨ, ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਚੋਰ ਉਕਤ ਦੋਹਾਂ ਸਕੂਲਾਂ ’ਚੋਂ ਮਿਡ-ਡੇ-ਮੀਲ ਨਾਲ ਸਬੰਧਤ ਖਾਣ-ਪੀਣ ਦਾ ਸਾਮਾਨ ਜਿਨਾਂ ’ਚ 2 ਕੁਵਿੰਟਲ 54 ਕਿੱਲੋ ਚਾਵਲ, ਇਕ ਕੁਵਿੰਟਲ ਕਣਕ, ਮਿਡਲ ਸਕੂਲ ਦੀ ਕੰਪਿਊਟਰ ਲੈਬ ਦਾ ਯੂ.ਪੀ.ਐੱਸ., ਕੰਪਿਊਟਰ ਬੈਟਰੀਆਂ 4, ਸੀ.ਸੀ.ਟੀ.ਵੀ. ਕੈਮਰੇ 3, ਤੇ ਪੱਖੇ ਆਦਿ ਜਦ ਕਿ ਪ੍ਰਾਇਮਰੀ ਸਕੂਲ ਵਿਚੋਂ ਗੈਸ ਸਿਲੰਡਰ ਚੁੱਲਾ, 20 ਕਿੱਲੋ ਆਟਾ, 5 ਕਿਲੋ ਗ੍ਰਾਮ ਸਰੋਂ ਦਾ ਤੇਲ ਵਾਲੀ ਕੈਨੀ, ਬਰਤਨ ਤੇ ਹੋਰ ਸਾਮਾਨ ਚੋਰੀ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਚੋਰੀ ਦੀ ਘਟਨਾ ਦਾ ਉਨ੍ਹ ਨੂੰ ਪਤਾ ਸਵੇਰੇ ਉਸ ਵੇਲੇ ਲੱਗਾ ਜਦੋਂ ਸਕੂਲ ਸਟਾਫ਼ ਸਕੂਲ ਪਹੁੰਚਿਆ, ਉਨ੍ਹਾਂ ਵੇਖਿਆ ਕਿ ਦਰਵਾਜਿਆਂ ਦੇ ਤਾਲੇ ਟੁੱਟੇ ਹੋਏ ਸਨ ਤੇ ਖਿੜਕੀ ਵੀ ਟੁੱਟੀ ਹੋਈ ਸੀ। ਸਕੂਲ ਦੇ ਕਮਰਿਆਂ ’ ਚ ਰੱਖਿਆ ਉਕਤ ਸਾਮਾਨ ਗਾਇਬ ਸੀ। ਉਨ੍ਹਾਂ ਚੋਰੀ ਦੀ ਘਟਨਾ ਵਾਲੀ ਸੂਚਨਾ ਸਮੂਹ ਗ੍ਰਾਮ ਪੰਚਾਇਤ ਨੂੰ ਨਾਲ ਲੈ ਕੇ ਪੁਲਿਸ ਚੌਕੀ ਵਡਾਲਾ ਬਾਂਗਰ ਤੱਕ ਪੁੱਜਦੀ ਕਰ ਦਿੱਤੀ ਹੈ।
ਪਿਛਲੀ ਖ਼ਬਰ ਸਰਪੰਚ ਕੁਲਦੀਪ ਸਿੰਘ ਸਹਾਰੀ ਨੂੰ ਸਦਮਾ, ਪਿਤਾ ਹੈੱਡਮਾਸਟਰ ਨਿਰਮਲ ਸਿੰਘ ਨਹੀਂ ਰਹੇ ਅਗਲੀ ਖ਼ਬਰ ਨਾਕਾਬੰਦੀ ਦੌਰਾਨ ਹੈਰੋਇਨ ਸਮੇਤ 2 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।