13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਸਾਲਾਨਾ ਜਾਗਰਣ ਕਰਵਾਇਆ

ਕੋਟਲੀ ਸੂਰਤ ਮੱਲ੍ਹੀ, 12 ਨਵੰਬਰ (ਕੁਲਦੀਪ ਸਿੰਘ ਨਾਗਰਾ)-ਸਰਬੱਤ ਦੇ ਭਲੇ ’ਤੇ ਇਲਾਕੇ ਦੀ ਸੁੱਖ ਸ਼ਾਂਤੀ ਲਈ ਅੱਡਾ ਕੋਟਲੀ ਸੂਰਤ ਮੱਲ੍ਹੀ ਦੇ ਸਮੂਹ ਦੁਕਾਨਦਾਰਾਂ ਵਲੋਂ ਉਘੇ ਸਮਾਜ ਸੇਵਕ ਸੁਰਿੰਦਰ ਕੁਮਾਰ ਛਿੰਦਾ ਦੀ ਅਗਵਾਈ ਹੇਠ ਮਹਾਂਮਾਈ ਦਾ ਸਾਲਾਨਾ ਜਾਗਰਨ ਕਰਵਾਇਆ ਗਿਆ। ਜਾਗਰਨ ਦੌਰਾਨ ਮਹਾਂਮਾਈ ਦੀ ਜੋਤ ਜਵਾਲਾ ਜੀ ਤੋਂ ਪੂਰੇ ਵਿਧੀ ਵਿਧਾਨ ਅਨੁਸਾਰ ਪੂਜਾ ਅਰਚਨਾ ਕਰ ਕੇ ਲਿਆਂਦੀ ਗਈ, ਜਦੋਂ ਕਿ ਜਾਗਰਨ ਦੌਰਾਨ ਵੱਖ-ਵੱਖ ਭਜਨ ਮੰਡਲੀਆ ਨੇ ਮਹਾਂਮਾਈ ਦੀ ਮਹਿਮਾ ਦਾ ਗੁਣਗਾਣ ਕਰਦਿਆਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।

ਅਜੀਤ ਡੈਸਕ 13-11-2026
ਕੋਟਲੀ ਸੂਰਤ ਮੱਲ੍ਹੀ, 12 ਨਵੰਬਰ (ਕੁਲਦੀਪ ਸਿੰਘ ਨਾਗਰਾ)-ਸਰਬੱਤ ਦੇ ਭਲੇ ’ਤੇ ਇਲਾਕੇ ਦੀ ਸੁੱਖ ਸ਼ਾਂਤੀ ਲਈ ਅੱਡਾ ਕੋਟਲੀ ਸੂਰਤ ਮੱਲ੍ਹੀ ਦੇ ਸਮੂਹ ਦੁਕਾਨਦਾਰਾਂ ਵਲੋਂ ਉਘੇ ਸਮਾਜ ਸੇਵਕ ਸੁਰਿੰਦਰ ਕੁਮਾਰ ਛਿੰਦਾ ਦੀ ਅਗਵਾਈ ਹੇਠ ਮਹਾਂਮਾਈ ਦਾ ਸਾਲਾਨਾ ਜਾਗਰਨ ਕਰਵਾਇਆ ਗਿਆ। ਜਾਗਰਨ ਦੌਰਾਨ ਮਹਾਂਮਾਈ ਦੀ ਜੋਤ ਜਵਾਲਾ ਜੀ ਤੋਂ ਪੂਰੇ ਵਿਧੀ ਵਿਧਾਨ ਅਨੁਸਾਰ ਪੂਜਾ ਅਰਚਨਾ ਕਰ ਕੇ ਲਿਆਂਦੀ ਗਈ, ਜਦੋਂ ਕਿ ਜਾਗਰਨ ਦੌਰਾਨ ਵੱਖ-ਵੱਖ ਭਜਨ ਮੰਡਲੀਆ ਨੇ ਮਹਾਂਮਾਈ ਦੀ ਮਹਿਮਾ ਦਾ ਗੁਣਗਾਣ ਕਰਦਿਆਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਉਚੇਚੇ ਤੌਰ ’ਤੇ ਮਹਾਰਾਜ ਬਾਲਕ ਦਾਸ ਕਲਾਨੌਰ, ਮਹਾਰਾਜ ਗੋਬਿੰਦ ਦਾਸ ਗੱਦੀ ਸ੍ਰੀ ਠਾਕਰ ਦੁਆਰਾ ਵਡਾਲਾ ਬਾਂਗਰ ਨੇ ਹਾਜ਼ਰੀ ਭਰੀ। ਇਸ ਮੌਕੇ ਉਘੇ ਕਾਰੋਬਾਰੀ ਤੇ ਭਾਜਪਾ ਆਗੂ ਵਿਜੇ ਕੁਮਾਰ ਸੋਨੀ, ਸਰਪੰਚ ਰਛਪਾਲ ਸਿੰਘ ਗਿਆਨੀ, ਡਾ. ਸੁਖਵਿੰਦਰ ਸਿੰਘ ਸੱਗੂ, ਪਿੰਕਾ ਮਹਾਜਨ ਕੋਟਲੀ, ਨਵਲ ਕਿਸ਼ੋਰ, ਗੁਰਬਖਸ ਰਾਏ ਅਰੋੜਾ, ਹੈਪੀ ਅਰੋੜਾ, ਨਰਿੰਦਰ ਕੁਮਾਰ ਸੋਨੀ, ਜਨਕ ਰਾਜ ਸੋਨੀ, ਗੁਲੂ ਅਰੋੜਾ ਕੋਟਲੀ, ਵਿਜੇ ਕੁਮਾਰ ਅਰੋੜਾ, ਬੌਬੀ ਅਰੋੜਾ, ਧਰਮਪਾਲ ਸ਼ਰਮਾ ਕੋਟਲੀ, ਅਮਰੀਕ ਸਿੰਘ ਬਿੱਟੂ, ਸੁਰਿੰਦਰ ਕੁਮਾਰ ਲਾਲੀ ਫਰੂਟ ਵਾਲਾ, ਸੌਰਵ ਅਰੋੜਾ, ਨੰਬਰਦਾਰ ਮਨਜੀਤ ਸਿੰਘ ਕੋਟਲੀ, ਅਵਿਨਾਸ਼ ਵਰਮਾ ਕੋਟਲੀ, ਹਰਦੇਵ ਸਿੰਘ ਭੰਮਰਾ, ਪਲਵਿੰਦਰ ਸਿੰਘ ਸੋਨੂੰ ਭਗਵਾਨਪੁਰ, ਬਿਕਰਮ ਸਿੰਘ ਜੇ.ਈ., ਜਤਿੰਦਰ ਕੁਮਾਰ ਗੋਲਾਟੀ, ਸੁਖਦੇਵ ਸਿੰਘ ਭੰਮਰਾ, ਰਛਪਾਲ ਸਿੰਘ ਬਿੱਟੂ, ਡਾ. ਬਿੱਲਾ ਕੋਟਲੀ, ਪੱਪੂ ਮਹਾਜਨ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਡੀ.ਏ. ਨਾ ਦੇਣ ’ਤੇ ਪੈਨਸ਼ਨਰਾਂ ’ਚ ਭਾਰੀ ਰੋਸ ਅਗਲੀ ਖ਼ਬਰ ਐੱਸ.ਐੱਸ. ਬਾਜਵਾ ਸਕੂਲ ’ਚ ਰੰਗੋਲੀ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।