ਸ੍ਰੀ ਅਚਲੇਸ਼ਵਰ ਧਾਮ ਦੇ ਨੌਮੀ ਦਸਮੀਂ ਦੇ ਮੇਲੇ ਦੌਰਾਨ ਕੱਲ੍ਹ ਬਟਾਲਾ ਤਹਿਸੀਲ ’ਚ ਲੋਕਲ ਛੁੱਟੀ
ਬਟਾਲਾ, 16 ਨਵੰਬਰ (ਸਤਿੰਦਰ ਸਿੰਘ)- ਬਟਾਲਾ ਦੇ ਨਜ਼ਦੀਕ ਸ੍ਰੀ ਅਚਲੇਸ਼ਵਰ ਧਾਮ ਵਿਖੇ ਮਨਾਏ ਜਾਂਦੇ ਨੌਵੀਂ-ਦਸਵੀਂ ਦੇ ਪਵਿੱਤਰ ਜੋੜ ਮੇਲੇ ਮੌਕੇ ਸਬ-ਡਵੀਜ਼ਨ ਬਟਾਲਾ ’ਚ 18 ਨਵੰਬਰ ਨੂੰ ਲੋਕਲ ਛੁੱਟੀ ਐਲਾਨੀ ਗਈ ਹੈ। ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਇਕ ਪੱਤਰ ਜਾਰੀ ਕਰਕੇ ਉਪ ਮੰਡਲ ਮਜਿਸਟ੍ਰੇਟ ਬਟਾਲਾ ਅਤੇ ਪ੍ਰਧਾਨ ਸ੍ਰੀ ਅਚਲੇਸ਼ਵਰ ਧਾਮ ਦੀ ਬੇਨਤੀ ਤੇ ਸੰਗਤਾਂ ਦੀ ਸ਼ਰਧਾ ਭਾਵਨਾ ਨੂੰ ਵੇਖਦਿਆਂ ਸ੍ਰੀ ਅਜਲੇਸ਼ਵਰ ਧਾਮ ਬਟਾਲਾ ਦੀ ਨੌਵੀਂ ਮੌਕੇ 18 ਨਵੰਬਰ ਨੂੰ ਸਬ-ਡਵੀਜ਼ਨ ਬਟਾਲਾ ’ਚ ਸਥਾਨਕ ਛੁੱਟੀ ਐਲਾਨੀ ਗਈ ਹੈ।
ਅਜੀਤ ਡੈਸਕ
17-11-2026