23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਅਮਨਦੀਪ ਕੌਰ ਭਗਵਾਨਪੁਰ ਦੀ ਟੀਮ ਨੇ ਲੋੜਵੰਦ ਪਰਿਵਾਰ ਦੀਆਂ ਧੀਆਂ ਨੂੰ 21-21 ਹਜ਼ਾਰ ਰੁਪਏ ਸ਼ਗਨ ਪਾਇਆ

ਵਡਾਲਾ ਬਾਂਗਰ, 23 ਨਵੰਬਰ (ਭੁੰਬਲੀ)- ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅੰਦਰ ਪਿਛਲੇ ਕੁਝ ਸਮੇਂ ਤੋਂ ਭਗਵਾਨਪੁਰ ਪਰਿਵਾਰ ਦੀ ਟੀਮ ਵਲੋਂ ਸਿਆਸਤ ਵਿਚ ਆਉਣ ਉਪਰੰਤ ਸਮਾਜ ਸੇਵੀ ਕੰਮਾਂ ਵਿਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਇਸੇ ਹੀ ਵਿੱਢੀ ਮੁਹਿੰਮ ਤਹਿਤ ਜੱਗੂ ਭਗਵਾਨਪੁਰ ਦੀ ਪਤਨੀ ਬੀਬਾ ਅਮਨਦੀਪ ਕੌਰ ਤੇ ਉਨ੍ਹਾਂ ਦੀ ਮਾਸੀ ਬੀਬੀ ਰਾਜਵਿੰਦਰ ਕੌਰ ਚੇਅਰਮੈਨ ਬਲਾਕ ਸੰਮਤੀ ਵਲੋਂ ਇਸ ਇਲਾਕੇ ਦੇ ਪਿੰਡ ਅਰਲੀਭੰਨ, ਲੁਕਮਾਨੀਆਂ, ਖੁਸ਼ੀਪੁਰ, ਭੋਜਰਾਜ, ਚੱਕ ਭੰਗਵਾਂ ਸਮੇਤ ਹੋਰਨਾਂ ਪਿੰਡਾਂ ਵਿਚ ਗਰੀਬ ਤੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹਾਂ ਦੇ 21-21 ਹਜ਼ਾਰ ਰੁਪਏ ਸ਼ਗਨ ਮੌਕੇ ’ਤੇ ਜਾ ਕੇ ਦਿੱਤਾ ਗਿਆ।

ਤਗਮੇ ਹਾਸਲ ਕਰਨ ਵਾਲੇ ਜ਼ਿਲ੍ਹਾ ਗੁਰਦਾਸਪੁਰ ਦੇ ਬਜ਼ੁਰਗ ਖਿਡਾਰੀ। ਤਸਵੀਰ: ਵਿਸਾਲ ਮੁੰਨਾ 24-11-2026
ਵਡਾਲਾ ਬਾਂਗਰ, 23 ਨਵੰਬਰ (ਭੁੰਬਲੀ)- ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅੰਦਰ ਪਿਛਲੇ ਕੁਝ ਸਮੇਂ ਤੋਂ ਭਗਵਾਨਪੁਰ ਪਰਿਵਾਰ ਦੀ ਟੀਮ ਵਲੋਂ ਸਿਆਸਤ ਵਿਚ ਆਉਣ ਉਪਰੰਤ ਸਮਾਜ ਸੇਵੀ ਕੰਮਾਂ ਵਿਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਇਸੇ ਹੀ ਵਿੱਢੀ ਮੁਹਿੰਮ ਤਹਿਤ ਜੱਗੂ ਭਗਵਾਨਪੁਰ ਦੀ ਪਤਨੀ ਬੀਬਾ ਅਮਨਦੀਪ ਕੌਰ ਤੇ ਉਨ੍ਹਾਂ ਦੀ ਮਾਸੀ ਬੀਬੀ ਰਾਜਵਿੰਦਰ ਕੌਰ ਚੇਅਰਮੈਨ ਬਲਾਕ ਸੰਮਤੀ ਵਲੋਂ ਇਸ ਇਲਾਕੇ ਦੇ ਪਿੰਡ ਅਰਲੀਭੰਨ, ਲੁਕਮਾਨੀਆਂ, ਖੁਸ਼ੀਪੁਰ, ਭੋਜਰਾਜ, ਚੱਕ ਭੰਗਵਾਂ ਸਮੇਤ ਹੋਰਨਾਂ ਪਿੰਡਾਂ ਵਿਚ ਗਰੀਬ ਤੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹਾਂ ਦੇ 21-21 ਹਜ਼ਾਰ ਰੁਪਏ ਸ਼ਗਨ ਮੌਕੇ ’ਤੇ ਜਾ ਕੇ ਦਿੱਤਾ ਗਿਆ। ਇਸ ਮੌਕੇ ਟੀਮ ਭਗਵਾਨਪੁਰ ਦੀ ਇੰਚਾਰਜ ਬੀਬਾ ਅਮਨਦੀਪ ਕੌਰ ਨੇ ਕਿਹਾ ਕਿ ਅਸੀਂ ਗਰੀਬ ਲੋੜਵੰਦ ਧੀਆਂ ਦੇ ਵਿਆਹਾਂ ਵਿਚ ਸ਼ਗਨ ਤੋਂ ਇਲਾਵਾ ਹਲਕੇ ਦੇ ਪਿੰਡਾਂ ਦੇ ਗ੍ਰੰਥੀ ਸਿੰਘਾਂ ਤੇ ਇਸਾਈ ਧਰਮ ਦੇ ਪਾਸਟਰਾਂ ਜੋ ਲੋਕਾਂ ਦੀ ਸੇਵਾ ਕਰ ਰਹੇ ਹਨ, ਦੇ ਮਕਾਨਾਂ ਦੀ ਤਿਆਰੀ ਲਈ ਵੀ ਉਨ੍ਹਾਂ ਦੀ ਮਾਲੀ ਸਹਾਇਤਾ ਕਰ ਰਹੇ ਹਾਂ। ਇਸ ਮੌਕੇ ਉਨ੍ਹਾਂ ਦੀ ਟੀਮ ਵਿਚ ਸਰਪੰਚ ਦਲਬੀਰ ਸਿੰਘ ਭਿੱਲਾ ਕੋਟਲੀ, ਪ੍ਰਧਾਨ ਬਘੇਲ ਸਿੰਘ ਸਹਾਰੀ, ਸਰਪੰਚ ਜੱਗੀ ਲੁਕਮਾਨੀਆਂ, ਸਾਬਕਾ ਸਰਪੰਚ ਜਸਬੀਰ ਸਿੰਘ ਵਡਾਲਾ ਬਾਂਗਰ, ਪ੍ਰਧਾਨ ਬਲਬੀਰ ਸਿੰਘ ਘੁੰਮਣ ਵਡਾਲਾ ਬਾਂਗਰ, ਸਰਪੰਚ ਅਮਨਦੀਪ ਸਿੰਘ ਮੀਰ ਕਚਾਣਾ, ਜੱਗੀ ਸਮਰਾ, ਯੋਧਵੀਰ ਸਿੰਘ ਮਸਤਕੋਟ, ਬੂਟਾ ਸਿੰਘ ਮਾਹਲ ਸਮੇਤ ਉਕਤ ਪਿੰਡਾਂ ਦੇ ਨੌਜਵਾਨ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਫੰਗੜੀਆ ਵਿਖੇ ਸਲਾਨਾ ਜਾਗਰਣ ਕਰਵਾਇਆ ਅਗਲੀ ਖ਼ਬਰ ਗੁਰਦਾਸਪੁਰ ਦੇ ਬਜ਼ੁਰਗ ਖਿਡਾਰੀਆਂ ਨੇ ਅਥਲੈਟਿਕਸ ’ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।