23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਪਿੰਡ ਫੰਗੜੀਆ ਵਿਖੇ ਸਲਾਨਾ ਜਾਗਰਣ ਕਰਵਾਇਆ

ਨਰੋਟ ਮਹਿਰਾ, 23 ਨਵੰਬਰ (ਰਾਜ ਕੁਮਾਰੀ)- ਹਲਕਾ ਭੋਆ ਦੇ ਪਿੰਡ ਫੰਗੜੀਆ ਵਿਖੇ ਮਾਤਾ ਰਾਣੀ ਦਾ 18ਵਾਂ ਸਾਲਾਨਾ ਜਾਗਰਨ ਬੜੀ ਸ਼ਰਧਾ ਨਾਲ ਕਰਵਾਇਆ ਗਿਆ। ਸਮਾਗਮ ਵਿਚ ਸਤੀਸ਼ ਕੁਮਾਰ ਜੱਟ ਪੰਮਾ ਜ਼ਿਲ੍ਹਾ ਚੇਅਰਮੈਨ ਐਸ.

ਅਜੀਤ ਡੈਸਕ 24-11-2026
ਨਰੋਟ ਮਹਿਰਾ, 23 ਨਵੰਬਰ (ਰਾਜ ਕੁਮਾਰੀ)- ਹਲਕਾ ਭੋਆ ਦੇ ਪਿੰਡ ਫੰਗੜੀਆ ਵਿਖੇ ਮਾਤਾ ਰਾਣੀ ਦਾ 18ਵਾਂ ਸਾਲਾਨਾ ਜਾਗਰਨ ਬੜੀ ਸ਼ਰਧਾ ਨਾਲ ਕਰਵਾਇਆ ਗਿਆ। ਸਮਾਗਮ ਵਿਚ ਸਤੀਸ਼ ਕੁਮਾਰ ਜੱਟ ਪੰਮਾ ਜ਼ਿਲ੍ਹਾ ਚੇਅਰਮੈਨ ਐਸ.ਸੀ. ਵਿੰਗ ਪਠਾਨਕੋਟ ਹਲਕਾ ਭੋਆ ਵਲੋਂ ਹਾਜ਼ਰੀ ਭਰ ਕੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ। ਇਸ ਮੌਕੇ ਮਾਤਾ ਰਾਣੀ ਦੇ ਦਰਬਾਰ ਵਿਚ ਸਰਬੱਤ ਦੇ ਭਲੇ, ਇਲਾਕੇ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ, ਆਪਸੀ ਭਾਈਚਾਰੇ ਅਤੇ ਹਰ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਜਾਗਰਨ ਦੌਰਾਨ ਮਾਤਾ ਰਾਣੀ ਦੇ ਭਜਨਾਂ ਨੇ ਸੰਗਤਾਂ ਨੂੰ ਰੂਹਾਨੀਅਤ ਨਾਲ ਜੋੜਿਆ। ਪਿੰਡ ਫੰਗੜੀਆ ਵਿਖੇ ਲਗਾਤਾਰ 18 ਸਾਲਾ ਤੋਂ ਸਾਲਾਨਾ ਜਾਗਰਣ ਕਰਵਾਉਣਾ ਸਮੂਹ ਪ੍ਰਬੰਧਕਾਂ, ਸੇਵਾਦਾਰਾਂ ਅਤੇ ਸ਼ਰਧਾਲੂਆਂ ਦੀ ਮਾਤਾ ਰਾਣੀ ਪ੍ਰਤੀ ਅਟੁੱਟ ਸ਼ਰਧਾ ਤੇ ਸਮਰਪਣ ਦਾ ਪ੍ਰਤੀਕ ਹੈ। ਅਜਿਹੇ ਧਾਰਮਿਕ ਸਮਾਗਮ ਸਮਾਜ ਵਿਚ ਪਿਆਰ, ਏਕਤਾ, ਸਦਭਾਵਨਾ ਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ। ਇਸ ਮੌਕੇ ਅੱਬੀ ਬਲਸੂਆ, ਬਿੱਲੂ ਬਲਸੂਆ, ਸੁਰਜੀਤ ਸਰਪੰਚ ਫੰਗੜੀਆ, ਸਰਬਜੋਤ ਸਿੰਘ ਪ੍ਰਧਾਨ, ਆਕਾਸ਼ ਭਗਤ, ਸਾਹਿਲ ਭਗਤ, ਕਮਲ ਕਾਹਲੋਂ ਅਤੇ ਦਿਕਸ਼ਿਤ ਚੌਧਰੀ ਬਲਸੂਆ ਸਮੇਤ ਹੋਰ ਸ਼ਰਧਾਲੂ ਹਾਜ਼ਰ ਸਨ।
ਪਿਛਲੀ ਖ਼ਬਰ ਮਿਸ਼ਨ ਰੌਸ਼ਨੀ ਤਹਿਤ ਸ੍ਰੀਜਲ ਗੁਪਤਾ ਨੇ ਵੰਡੀਆਂ 125 ਮੁਫ਼ਤ ਐਨਕਾਂ ਅਗਲੀ ਖ਼ਬਰ ਅਮਨਦੀਪ ਕੌਰ ਭਗਵਾਨਪੁਰ ਦੀ ਟੀਮ ਨੇ ਲੋੜਵੰਦ ਪਰਿਵਾਰ ਦੀਆਂ ਧੀਆਂ ਨੂੰ 21-21 ਹਜ਼ਾਰ ਰੁਪਏ ਸ਼ਗਨ ਪਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।