30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਅਖਿਲ ਭਾਰਤੀ ਸ਼੍ਰੋਮਣੀ ਮਹਾਜਨ ਸਭਾ ਨੇ 50 ਲੋੜਵੰਦ ਪਰਿਵਾਰਾਂ ਨੂੰ ਕੰਬਲ ਵੰਡੇ

ਪਠਾਨਕੋਟ, 29 ਨਵੰਬਰ (ਸੁਮਿਤ)- ਅਖਿਲ ਭਾਰਤੀ ਸ਼੍ਰੋਮਣੀ ਮਹਾਜਨ ਸਭਾ ਵਲੋਂ ਸਮਾਜ ਸੇਵਾ ਦੀ ਭਾਵਨਾ ਤਹਿਤ ਪ੍ਰੋਜੈਕਟ ਸੁਕੂਨ ਦੇ ਅਧੀਨ ਸੈਲੀ ਰੋਡ ਵਿਖੇ 50 ਲੋੜਵੰਦ ਪਰਿਵਾਰਾਂ ਨੂੰ ਗਰਮ ਕੰਬਲ ਵੰਡੇ ਗਏ । ਇਸ ਸੇਵਾ ਕਾਰਜ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਅਰਜੁਨ ਮਹਾਜਨ ਤੇ ਸਿਟੀ ਪ੍ਰਧਾਨ ਆਸ਼ੀਸ਼ ਮਹਾਜਨ ਨੇ ਕੀਤੀ।

ਅਜੀਤ ਡੈਸਕ 30-11-2026
ਪਠਾਨਕੋਟ, 29 ਨਵੰਬਰ (ਸੁਮਿਤ)- ਅਖਿਲ ਭਾਰਤੀ ਸ਼੍ਰੋਮਣੀ ਮਹਾਜਨ ਸਭਾ ਵਲੋਂ ਸਮਾਜ ਸੇਵਾ ਦੀ ਭਾਵਨਾ ਤਹਿਤ ਪ੍ਰੋਜੈਕਟ ਸੁਕੂਨ ਦੇ ਅਧੀਨ ਸੈਲੀ ਰੋਡ ਵਿਖੇ 50 ਲੋੜਵੰਦ ਪਰਿਵਾਰਾਂ ਨੂੰ ਗਰਮ ਕੰਬਲ ਵੰਡੇ ਗਏ । ਇਸ ਸੇਵਾ ਕਾਰਜ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਅਰਜੁਨ ਮਹਾਜਨ ਤੇ ਸਿਟੀ ਪ੍ਰਧਾਨ ਆਸ਼ੀਸ਼ ਮਹਾਜਨ ਨੇ ਕੀਤੀ। ਇਸ ਮੌਕੇ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਲੋੜਵੰਦ ਪਰਿਵਾਰਾਂ ਨੂੰ ਕੰਬਲ ਵੰਡ ਕੇ ਸਰਦੀ ਦੇ ਮੌਸਮ ਵਿਚ ਰਾਹਤ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸੂਬਾ ਪ੍ਰਧਾਨ ਮਾਨਵ ਮਹਾਜਨ, ਸੂਬਾ ਮੀਤ ਪ੍ਰਧਾਨ ਜਤਿਨ ਮਹਾਜਨ, ਜ਼ਿਲ੍ਹਾ ਪ੍ਰਧਾਨ ਅਰਜੁਨ ਗੁਪਤਾ, ਰੋਹਿਤ ਗੁਪਤਾ, ਸੂਬਾ ਸਕੱਤਰ ਅਨੁਜ ਮਹਾਜਨ, ਨਮਨ ਮਹਾਜਨ, ਹਨੁਮ ਮਹਾਜਨ, ਚਿਰਾਗ ਮਹਾਜਨ, ਸੱਜਲ ਗੁਪਤਾ, ਅਕਸ਼ੈ ਮਹਾਜਨ, ਸਿਧਾਰਥ ਮਹਾਜਨ, ਤਰੁਣ ਮਹਾਜਨ ਤੇ ਵਾਸੂ ਮਹਾਜਨ ਸਮੇਤ ਸਭਾ ਦੇ ਕਈ ਮੈਂਬਰ ਮੌਜੂਦ ਸਨ। ਸਭਾ ਦੇ ਮੈਂਬਰਾਂ ਨੇ ਭਵਿੱਖ ਵਿਚ ਵੀ ਸਮਾਜ ਦੇ ਲੋੜਵੰਦ ਵਰਗ ਦੀ ਸਹਾਇਤਾ ਲਈ ਅਜਿਹੇ ਸੇਵਾ ਕਾਰਜ ਜਾਰੀ ਰੱਖਣ ਦਾ ਸੰਕਲਪ ਲਿਆ ।
ਪਿਛਲੀ ਖ਼ਬਰ ਸੁਸ਼ੀਲ ਹੈਪੀ ਜ਼ਿਲ੍ਹਾ ਯੂਥ ਜਨਰਲ ਸਕੱਤਰ ਤੇ ਅਨੂ ਕੁਮਾਰ ਸਿਟੀ ਜਨਰਲ ਸਕੱਤਰ ਬਣੇ ਅਗਲੀ ਖ਼ਬਰ ਠਾਕੁਰ ਪੂਰਨ ਸਿੰਘ, ਰੋਹਿਤ ਸ਼ਰਮਾ, ਨਿਰਮਲ ਸਿੰਘ ਨੰਗਲ ’ਚ ਨਵੇਂ ਯੂਰੀਆ ਪਲਾਂਟ ਦੀ ਮਨਜ਼ੂਰੀ ਪੰਜਾਬ ਦੇ ਖੇਤੀਬਾੜੀ ਤੇ ਉ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।