03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਅਥਲੈਟਿਕਸ ਮੀਟ ’ਚ ਜੀਨੀਅਸ ਕਾਨਵੈਂਟ ਸਕੂਲ ਕਟੈਹੜਾ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਫ਼ਾਜ਼ਿਲਕਾ, 2 ਸਤੰਬਰ (ਦਵਿੰਦਰ ਪਾਲ ਸਿੰਘ)- 70ਵੀਂ ਪੰਜਾਬ ਰਾਜ ਸਕੂਲ ਖੇਡਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਾਗਵਾਲਾ ਵਿਖੇ ਜ਼ੋਨਲ ਅਥਲੈਟਿਕਸ ਮੀਟ ਵਿਚ ਜੀਨੀਅਸ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਕਟੈਹੜਾ ਦੇ ਵਿਦਿਆਰਥੀਆਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਕੋਆਰਡੀਨੇਟਰ ਅਰੁਣ ਗੁਪਤਾ ਨੇ ਦੱਸਿਆ ਕਿ ਮੁਕਾਬਲਿਆਂ ਦੌਰਾਨ ਟਵਿੰਕਲ ਨੇ ਸ਼ਾਟਪੁੱਟ ’ਚ ਦੂਜਾ, ਵਿਕਰਾਂਤ ਨੇ 600 ਮੀਟਰ ਦੌੜ ’ਚ ਦੂਜਾ, ਹਰਧਿਆਨੀ ਨੇ ਲੰਬੀ ਛਾਲ ’ਚ ਤੀਜਾ, ਭਰਮਦੀਪ ਨੇ ਲੰਬੀ ਛਾਲ ’ਚ ਤੀਜਾ ਤੇ ਕ੍ਰਿਤਿਕਾ ਨੇ 800 ਮੀਟਰ ਦੌੜ ’ਚ ਤੀਜਾ ਸਥਾਨ ਹਾਸਲ ਕੀਤਾ।

ਅਜੀਤ ਡੈਸਕ 03-09-2026
ਫ਼ਾਜ਼ਿਲਕਾ, 2 ਸਤੰਬਰ (ਦਵਿੰਦਰ ਪਾਲ ਸਿੰਘ)- 70ਵੀਂ ਪੰਜਾਬ ਰਾਜ ਸਕੂਲ ਖੇਡਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਾਗਵਾਲਾ ਵਿਖੇ ਜ਼ੋਨਲ ਅਥਲੈਟਿਕਸ ਮੀਟ ਵਿਚ ਜੀਨੀਅਸ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਕਟੈਹੜਾ ਦੇ ਵਿਦਿਆਰਥੀਆਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਕੋਆਰਡੀਨੇਟਰ ਅਰੁਣ ਗੁਪਤਾ ਨੇ ਦੱਸਿਆ ਕਿ ਮੁਕਾਬਲਿਆਂ ਦੌਰਾਨ ਟਵਿੰਕਲ ਨੇ ਸ਼ਾਟਪੁੱਟ ’ਚ ਦੂਜਾ, ਵਿਕਰਾਂਤ ਨੇ 600 ਮੀਟਰ ਦੌੜ ’ਚ ਦੂਜਾ, ਹਰਧਿਆਨੀ ਨੇ ਲੰਬੀ ਛਾਲ ’ਚ ਤੀਜਾ, ਭਰਮਦੀਪ ਨੇ ਲੰਬੀ ਛਾਲ ’ਚ ਤੀਜਾ ਤੇ ਕ੍ਰਿਤਿਕਾ ਨੇ 800 ਮੀਟਰ ਦੌੜ ’ਚ ਤੀਜਾ ਸਥਾਨ ਹਾਸਲ ਕੀਤਾ। ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਟਵਿੰਕਲ ਤੇ ਵਿਕਰਾਂਤ ਦੀ ਜ਼ਿਲ੍ਹਾ ਪੱਧਰੀ ਖੇਡਾਂ ਲਈ ਚੋਣ ਹੋਈ ਹੈ। ਵਿਦਿਆਰਥੀਆਂ ਦੀ ਇਸ ਸਫਲਤਾ ’ਤੇ ਸਕੂਲ ਦੀ ਪ੍ਰਿੰਸੀਪਲ ਕਵਿਤਾ ਸਪੜਾ ਤੇ ਐਮ.ਡੀ. ਰਾਘਵ ਸਪੜਾ ਨੇ ਖਿਡਾਰੀਆਂ ਸਮੇਤ ਖੇਡ ਕੋਚ ਸਨਮ ਸਿੰਘ ਤੇ ਸਮਾਈਲ ਜਿਆਣੀ ਨੂੰ ਵਧਾਈ ਦਿੱਤੀ ਤੇ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਇੱਛਾਪੂਰਨ ਜੰਡ ਮੰਦਰ ਬਾਬਾ ਖੇਤਰਪਾਲ ਦਾ ਸਾਲਾਨਾ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਖੇਡਾਂ ਵਿਚ ਸਰਵਹਿੱਤਕਾਰੀ ਵਿੱਦਿਆ ਮੰਦਰ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।