03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਨਰ ਸੇਵਾ ਨਰਾਇਣ ਸੇਵਾ ਸਮਿਤੀ ਅਬੋਹਰ ਦੀ ਸ਼ਲਾਘਾਯੋਗ ਪਹਿਲ- ਸਿਵਲ ਹਸਪਤਾਲ ਅਬੋਹਰ ਨੂੰ ਭੇਟ ਕੀਤਾ ਡੈਡ ਬਾਡੀ ਫ਼ਰਿਜ

ਅਬੋਹਰ, 2 ਨਵੰਬਰ (ਵਿਵੇਕ ਹੂੜੀਆ)-ਨਰ ਸੇਵਾ ਨਰਾਇਣ ਸੇਵਾ ਸਮਿਤੀ ਅਬੋਹਰ ਵਲੋਂ ਸਮਾਜ ਸੇਵਾ ਦੇ ਖੇਤਰ ’ਚ ਸ਼ਲਾਘਾਯੋਗ ਪਹਿਲ ਕਰਦਿਆਂ ਸਿਵਲ ਹਸਪਤਾਲ ਅਬੋਹਰ ਨੂੰ ਮ੍ਰਿਤਕ ਦੇਹਾਂ ਦੇ ਰੱਖ-ਰਖਾਅ ਲਈ ਇਕ ਫ਼ਰਿਜ ਭੇਟ ਕੀਤਾ ਗਿਆ। ਇਸ ਮੌਕੇ ਸਮਿਤੀ ਦੇ ਮੁੱਖ ਸੇਵਾਦਾਰ ਰਾਜੂ ਚਰਾਇਆ ਸਮੇਤ ਹੋਰ ਪਤਵੰਤੇ ਸੱਜਣ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।

ਅਜੀਤ ਡੈਸਕ 03-11-2026
ਅਬੋਹਰ, 2 ਨਵੰਬਰ (ਵਿਵੇਕ ਹੂੜੀਆ)-ਨਰ ਸੇਵਾ ਨਰਾਇਣ ਸੇਵਾ ਸਮਿਤੀ ਅਬੋਹਰ ਵਲੋਂ ਸਮਾਜ ਸੇਵਾ ਦੇ ਖੇਤਰ ’ਚ ਸ਼ਲਾਘਾਯੋਗ ਪਹਿਲ ਕਰਦਿਆਂ ਸਿਵਲ ਹਸਪਤਾਲ ਅਬੋਹਰ ਨੂੰ ਮ੍ਰਿਤਕ ਦੇਹਾਂ ਦੇ ਰੱਖ-ਰਖਾਅ ਲਈ ਇਕ ਫ਼ਰਿਜ ਭੇਟ ਕੀਤਾ ਗਿਆ। ਇਸ ਮੌਕੇ ਸਮਿਤੀ ਦੇ ਮੁੱਖ ਸੇਵਾਦਾਰ ਰਾਜੂ ਚਰਾਇਆ ਸਮੇਤ ਹੋਰ ਪਤਵੰਤੇ ਸੱਜਣ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਜਾਣਕਾਰੀ ਅਨੁਸਾਰ ਦਾਨੀ ਧੀਂਗੜਾ ਪਰਿਵਾਰ, ਚੁੱਘ ਪਰਿਵਾਰ ਅਤੇ ਸਚਦੇਵਾ ਪਰਿਵਾਰ ਵਲੋਂ ਨਰ ਸੇਵਾ ਨਰਾਇਣ ਸੇਵਾ ਸਮਿਤੀ ਨੂੰ ਮ੍ਰਿਤਕ ਦੇਹਾਂ ਰੱਖਣ ਲਈ ਕੁੱਲ ਤਿੰਨ ਫ਼ਰਿਜ ਭੇਟ ਕੀਤੇ ਗਏ ਹਨ। ਇਨ੍ਹਾਂ ਵਿਚੋਂ ਇੱਕ ਫ਼ਰਿਜ ਸਮਿਤੀ ਵਲੋਂ ਸਿਵਲ ਹਸਪਤਾਲ ਅਬੋਹਰ ਨੂੰ ਸੌਂਪਿਆ ਗਿਆ ਹੈ, ਤਾਂ ਜੋ ਹਸਪਤਾਲ ਵਿਚ ਲੋੜ ਪੈਣ ’ਤੇ ਮ੍ਰਿਤਕ ਦੇਹਾਂ ਨੂੰ ਸੁਰੱਖਿਅਤ ਰੱਖਣ ਦੀ ਸੁਵਿਧਾ ਮਿਲ ਸਕੇ। ਜ਼ਿਕਰਯੋਗ ਹੈ ਕਿ ਨਰ ਸੇਵਾ ਨਰਾਇਣ ਸੇਵਾ ਸਮਿਤੀ ਪਿਛਲੇ ਕਈ ਸਾਲਾਂ ਤੋਂ ਲੋੜਵੰਦ ਪਰਿਵਾਰਾਂ ਦੀ ਨਿਸ਼ਕਾਮ ਸੇਵਾ ਕਰ ਰਹੀ ਹੈ। ਕਿਸੇ ਪਰਿਵਾਰ ਵਿਚ ਮੌਤ ਹੋਣ ’ਤੇ ਜੇਕਰ ਘਰ ਵਿਚ ਡੈਡ ਬਾਡੀ ਰੱਖਣ ਲਈ ਫ਼ਰੀਜ਼ਰ ਦੀ ਲੋੜ ਹੁੰਦੀ ਹੈ, ਤਾਂ ਸਮਿਤੀ ਵਲੋਂ ਇਹ ਸੁਵਿਧਾ ਬਿਲਕੁਲ ਮੁਫ਼ਤ ਮੁਹੱਈਆ ਕਰਵਾਈ ਜਾਂਦੀ ਹੈ (ਸਿਰਫ਼ ਲਿਆਉਣ-ਲਿਜਾਣ ਦਾ ਕਿਰਾਇਆ ਲਿਆ ਜਾਂਦਾ ਹੈ), ਤਾਂ ਜੋ ਦੁੱਖ ਦੀ ਘੜੀ ਵਿਚ ਪਰਿਵਾਰਾਂ ਨੂੰ ਰਾਹਤ ਮਿਲ ਸਕੇ। ਪਿਛਲੇ ਕਾਫ਼ੀ ਸਮੇਂ ਤੋਂ ਸਿਵਲ ਹਸਪਤਾਲ ਅਬੋਹਰ ਵਿਚ ਵੀ ਡੈਡ ਬਾਡੀ ਰੱਖਣ ਲਈ ਫ਼ਰਿਜ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਇਸੇ ਲੋੜ ਨੂੰ ਧਿਆਨ ਵਿਚ ਰੱਖਦਿਆਂ ਸਮਿਤੀ ਨੇ ਦਾਨੀ ਪਰਿਵਾਰਾਂ ਦੇ ਸਹਿਯੋਗ ਨਾਲ ਮਿਲੇ ਫ਼ਰਿਜਾਂ ਵਿਚੋਂ ਇਕ ਫ਼ਰਿਜ ਹਸਪਤਾਲ ਨੂੰ ਸੌਂਪ ਦਿੱਤਾ ਹੈ। ਇਸ ਮੌਕੇ ਸਿਵਲ ਹਸਪਤਾਲ ਦੇ ਇੰਚਾਰਜ ਡਾ. ਅਮਿੱਤ ਸਿੰਘ, ਡਾ.ਸੁਰੇਸ਼ ਕੰਬੋਜ, ਡਾ. ਗਗਨਦੀਪ ਸਿੰਘ, ਡਾ. ਸੌਰਭ ਫ਼ੁਟੇਲਾ, ਰਾਜੂ ਚਰਾਇਆ, ਸੋਨੂੰ ਗਰੋਵਰ, ਬਿੱਟੂ ਨਰੂਲਾ, ਸੋਨੂੰ ਸ਼ਰਮਾ, ਪ੍ਰੇਮ ਨਰੂਲਾ, ਰਵੀ ਕੁਮਾਰ, ਰਾਕੇਸ਼ ਕੁਮਾਰ, ਸੁਭਾਸ਼ ਚੰਦਰ, ਮੋਨੂ ਗਰੋਵਰ, ਦਾਨੀ ਚੁੱਘ ਪਰਿਵਾਰ, ਧੀਂਗੜਾ ਪਰਿਵਾਰ, ਸਚਦੇਵਾ ਪਰਿਵਾਰ ਦੇ ਮੈਂਬਰ ਅਤੇ ਹੋਰ ਪਤਵੰਤੇ ਮੌਜੂਦ ਸਨ।
ਪਿਛਲੀ ਖ਼ਬਰ ਜਲਾਲਾਬਾਦ ਫੁੱਟਬਾਲ ਕੱਪ ਦਾ ਸ਼ਾਨਦਾਰ ਆਗਾਜ਼, ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ-ਵਿਧਾਇਕ ਗੋਲਡੀ ਕੰਬੋ... ਅਗਲੀ ਖ਼ਬਰ ਲਾਲਾ ਜਗਤ ਨਰਾਇਣ ਐਜੂਕੇਸ਼ਨ ਕਾਲਜ ਜਲਾਲਾਬਾਦ ਵਿਖੇ ਇਨਾਮ ਵੰਡ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।