ਫ਼ਿਰੋਜ਼ਪੁਰ ਮੰਡਲ ਵਿਚ ਬ੍ਰਿਕਸ ਟਿਕਾਊ ਜੀਵਨ ਸ਼ੈਲੀ ਹਫ਼ਤਾ-2026 ਦਾ ਆਯੋਜਨ
ਫ਼ਿਰੋਜ਼ਪੁਰ, 2 ਨਵੰਬਰ (ਚਾਵਲਾ)-ਰੇਲਵੇ ਬੋਰਡ ਅਤੇ ਪ੍ਰਧਾਨ ਦਫ਼ਤਰ ਉੱਤਰ ਰੇਲਵੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਫ਼ਿਰੋਜ਼ਪੁਰ ਮੰਡਲ ਵਿਚ 7 ਨਵੰਬਰ 2026 ਤੱਕ ਬ੍ਰਿਕਸ ਟਿਕਾਊ ਜੀਵਨ ਸ਼ੈਲੀ ਹਫ਼ਤਾ-2026 ਮਨਾਇਆ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਰੋਜ਼ਾਨਾ ਵੱਖ-ਵੱਖ ਗਤੀਵਿਧੀਆਂ ਰਾਹੀਂ ਵਾਤਾਵਰਨ ਦੀ ਸੁਰੱਖਿਆ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ।
ਅਜੀਤ ਡੈਸਕ
03-11-2026