08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਚੀਫ਼ ਖ਼ਾਲਸਾ ਦੀਵਾਨ ਦੇ ਵੱਖ-ਵੱਖ ਸਕੂਲਾਂ ਦੀਆਂ ਵਿਦਿਆਰਥਣਾਂ ਕੀਨੀਆ ਤੋਂ ਸਿੱਖੀ, ਸੇਵਾ ਅਤੇ ਵਿਸ਼ਵ ਪੱਧਰੀ ਸਾਂਝ ਦਾ ਅਨਮੋਲ ਅਨੁਭਵ ਲੈ ਕੇ ਪਰਤੀਆਂ

ਅੰਮ੍ਰਿਤਸਰ, 7 ਸਤੰਬਰ (ਜਸਵੰਤ ਸਿੰਘ ਜੱਸ)-ਪੁਰਾਤਨ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ ਆਪਣੇ ਪ੍ਰਬੰਧ ਅਧੀਨ ਚੱਲ ਰਹੇ ਵੱਖ-ਵੱਖ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀਆਂ ਜਿਨ੍ਹਾਂ 10 ਹੋਣਹਾਰ ਵਿਦਿਆਰਥਣਾਂ ਨੂੰ ਕੀਨੀਆ ਵਿਖੇ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ ਵੱਲੋਂ ਕਰਵਾਏ ਅੰਤਰ-ਰਾਸ਼ਟਰੀ ਅਧਿਆਤਮਕ ਅਤੇ ਸੇਵਾ ਰਿਟਰੀਟ ਵਿਚ ਭਾਗ ਲੈਣ ਲਈ ਭੇਜਿਆ ਗਿਆ ਸੀ, 10 ਦਿਨ ਦੀ ਇਸ ਯਾਤਰਾ ਦੇ ਵਿਲੱਖਣ ਅਨੁਭਵ ਲੈ ਕੇ ਵਾਪਸ ਅੰਮ੍ਰਿਤਰ ਪਰਤੀਆਂ। ਇਨ੍ਹਾਂ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਨਾਲ ਗਈਆਂ ਧਾਰਮਿਕ ਅਧਿਆਪਕਾਵਾਂ ਬੀਬੀ ਸੁਖਜੀਤ ਕੌਰ ਅਤੇ ਬੀਬੀ ਮਨਦੀਪ ਕੌਰ ਦਾ ਦੀਵਾਨ ਪ੍ਰਬੰਧਕਾਂ ਵਲੋਂ ਕੀਨੀਆਂ ਤੋਂ ਵਾਪਿਸ ਪਰਤਣ ’ਤੇ ਨਿੱਘਾ ਸੁਆਗਤ ਕੀਤਾ ਗਿਆ।

ਅਜੀਤ ਡੈਸਕ 08-09-2026
ਅੰਮ੍ਰਿਤਸਰ, 7 ਸਤੰਬਰ (ਜਸਵੰਤ ਸਿੰਘ ਜੱਸ)-ਪੁਰਾਤਨ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ ਆਪਣੇ ਪ੍ਰਬੰਧ ਅਧੀਨ ਚੱਲ ਰਹੇ ਵੱਖ-ਵੱਖ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀਆਂ ਜਿਨ੍ਹਾਂ 10 ਹੋਣਹਾਰ ਵਿਦਿਆਰਥਣਾਂ ਨੂੰ ਕੀਨੀਆ ਵਿਖੇ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ ਵੱਲੋਂ ਕਰਵਾਏ ਅੰਤਰ-ਰਾਸ਼ਟਰੀ ਅਧਿਆਤਮਕ ਅਤੇ ਸੇਵਾ ਰਿਟਰੀਟ ਵਿਚ ਭਾਗ ਲੈਣ ਲਈ ਭੇਜਿਆ ਗਿਆ ਸੀ, 10 ਦਿਨ ਦੀ ਇਸ ਯਾਤਰਾ ਦੇ ਵਿਲੱਖਣ ਅਨੁਭਵ ਲੈ ਕੇ ਵਾਪਸ ਅੰਮ੍ਰਿਤਰ ਪਰਤੀਆਂ। ਇਨ੍ਹਾਂ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਨਾਲ ਗਈਆਂ ਧਾਰਮਿਕ ਅਧਿਆਪਕਾਵਾਂ ਬੀਬੀ ਸੁਖਜੀਤ ਕੌਰ ਅਤੇ ਬੀਬੀ ਮਨਦੀਪ ਕੌਰ ਦਾ ਦੀਵਾਨ ਪ੍ਰਬੰਧਕਾਂ ਵਲੋਂ ਕੀਨੀਆਂ ਤੋਂ ਵਾਪਿਸ ਪਰਤਣ ’ਤੇ ਨਿੱਘਾ ਸੁਆਗਤ ਕੀਤਾ ਗਿਆ। ਇਸ ਮੌਕੇ ਦੀਵਾਨ ਦੇ ਪ੍ਰਧਾਨ ਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਅਤੇ ਦੀਵਾਨ ਦੇ ਆਨਰੇਰੀ ਸਕੱਤਰ ਰਮਣੀਕ ਸਿੰਘ ਫ੍ਰੀਡਮ ਨੇ ਵਿਦਿਆਰਥਣਾਂ ਦੀ ਟੀਮ ਦਾ ਸੁਆਗਤ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਦਾ ਮਕਸਦ ਵਿਦਿਆਰਥਣਾਂ ਨੂੰ ਸਿੱਖੀ, ਸੇਵਾ, ਆਤਮਕ ਵਿਕਾਸ ਦੇ ਨਾਲ-ਨਾਲ ਆਤਮ ਵਿਸ਼ਵਾਸ, ਲੀਡਰਸ਼ਿਪ, ਨਾਰੀ ਸਸ਼ਕਤੀਕਰਣ ਅਤੇ ਵੱਖ-ਵੱਖ ਸਭਿਆਚਾਰਾਂ ਨੂੰ ਸਮਝਣ ਦਾ ਵਿਲਖਣ ਅਨੁਭਵ ਪ੍ਰਦਾਨ ਕਰਨਾ ਸੀ। ਉਨ੍ਹਾਂ ਆਖਿਆ ਕਿ ਇਹ ਅੰਤਰਰਾਸ਼ਟਰੀ ਯਾਤਰਾ ਬੱਚਿਆਂ ਲਈ ਸਿਰਫ ਵਿਦੇਸ਼ ਯਾਤਰਾ ਨਹੀਂ, ਸਗੋਂ ਸਿੱਖੀ ਕਦਰਾਂ-ਕੀਮਤਾਂ ਨੂੰ ਜੀਵਨ ਵਿਚ ਅਮਲ ਕਰਨ ਅਤੇ ਵਿਸ਼ਵ ਪੱਧਰ ’ਤੇ ਆਪਣੀ ਸੋਚ ਨੂੰ ਵਿਸ਼ਾਲ ਕਰਨ ਵਾਲਾ ਯਾਦਗਾਰੀ ਅਨੁਭਵ ਹੈ। ਉਨ੍ਹਾਂ ਕਿਹਾ ਕਿ ਕਿਤਾਬੀ ਗਿਆਨ ਦੇ ਨਾਲ-ਨਾਲ ਅਜਿਹੇ ਵਿਹਾਰਕ ਅਤੇ ਅੰਤਰ-ਰਾਸ਼ਟਰੀ ਤਜ਼ਰਬੇ ਦੇਣਾ ਦੀਵਾਨ ਦੀ ਦੂਰਦਰਸ਼ੀ ਸਿੱਖਿਆ ਨੀਤੀ ਦਾ ਪ੍ਰਮਾਣ ਹੈ। ਉਨ੍ਹਾਂ ਇਸ ਯਾਤਰਾ ਨੂੰ ਵਿਦਿਆਰਥਣਾਂ ਦੇ ਸ਼ਖ਼ਸੀਅਤ ਨਿਰਮਾਣ, ਆਤਮਿਕ ਵਿਕਾਸ ਅਤੇ ਵਿਵਹਾਰਿਕ ਸਿੱਖਿਆ ਦਾ ਬੇਮਿਸਾਲ ਮੌਕਾ ਦੱਸਦਿਆਂ ਬੱਚਿਆਂ ਨੂੰ ਕੀਨੀਆ ਭੇਜਣ ਲਈ ਦੀਵਾਨ ਦੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੇ ਸਹਿਯੋਗ ਦੀ ਸ਼ਲਾਘਾ ਕੀਤੀ। ਕੀਨੀਆਂ ਤੋਂ ਪਰਤੀਆਂ ਵਿਦਿਆਰਥਣਾਂ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਇਸ ਅਧਿਆਤਮਕ ਅਤੇ ਸੇਵਾ ਰਿਟਰੀਟ ਦੌਰਾਨ ਕੀਰਤਨ, ਪਾਠ, ਸਿਮਰਨ ਅਤੇ ਸੇਵਾ ਨੇ ਉਨ੍ਹਾਂ ਨੂੰ ਗੁਰਮਤਿ ਨਾਲ ਹੋਰ ਡੂੰਘਾਈ ਨਾਲ ਜੋੜਿਆ, ਜਦਕਿ ਉਨ੍ਹਾਂ ਵਲੋਂ ਸਥਾਨਕ ਸਕੂਲਾਂ ਵਿਚ ਕੀਤੀ ਗਈ ਸੇਵਾ ਰਾਹੀਂ ਕੁਦਰਤ ਪ੍ਰੇਮ, ਨਿਮਰਤਾ, ਦਇਆ, ਸ਼ੁਕਰਾਨਾ ਅਤੇ ਮਨੁੱਖਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਗਿਆ। ਮੌਕੇ ਡਾ: ਨਿੱਜਰ, ਸ: ਫ੍ਰੀਡਮ ਅਤੇ ਹੋਰਨਾਂ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਕੀਨੀਆਂ ਤੋਂ ਪਰਤੀਆਂ ਵਿਦਿਆਰਥਣਾਂ ਤੇ ਅਧਿਆਪਕਾਵਾਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਦੀਵਾਨ ਦੇ ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ, ਆਨਰੇਰੀ ਸਕੱਤਰ ਐਜ਼ੂਕੇਸ਼ਨਲ ਕਮੇਟੀ ਡਾ.ਸਰਬਜੀਤ ਸਿੰਘ ਛੀਨਾ, ਐਡੀ.ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ, ਦੀਵਾਨ ਮੈਂਬਰ ਏ.ਪੀ.ਐੱਸ.ਮਾਨ, ਸਰਜੋਤ ਸਿੰਘ ਸਾਹਨੀ, ਕਮਲਜੀਤ ਸਿੰਘ ਕੋਹਲੀ, ਰਣਦੀਪ ਸਿੰਘ, ਡਾ.ਸੁਖਬੀਰ ਸਿੰਘ, ਰਵਿੰਦਰ ਸਿੰਘ, ਡਾਇਰੈਕਟਰ ਡਾ.ਏ.ਪੀ.ਐਸ. ਚਾਵਲਾ ਤੇ ਡਿਪਟੀ ਡਾਇਰੈਕਟਰ ਉਰਮਿੰਦਰ ਕੌਰ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਪਾਕਿ ’ਚ ਦੋ ਸੜਕ ਹਾਦਸਿਆਂ ਵਿਚ 16 ਦੀ ਮੌਤ, 70 ਤੋਂ ਵੱਧ ਜ਼ਖ਼ਮੀ ਅਗਲੀ ਖ਼ਬਰ ਦਸਵੀਂ/ਬਾਰ੍ਹਵੀਂ ਪਾਸ ਬੇਰੁਜ਼ਗਾਰ ਲੜਕੀਆਂ ਲਈ ਸਵੈ-ਰੁਜ਼ਗਾਰ ਕੋਰਸਾਂ ’ਚ ਦਾਖਲੇ ਦੀ ਮਿਤੀ 10 ਤੱਕ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।