26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਡੀ.ਸੀ.ਪੀ. ਜੁਗਰਾਜ ਸਿੰਘ ਕਲੇਰ ਬਣੇ ਮੀਡੀਆ ਨੋਡਲ ਅਧਿਕਾਰੀ : ਸੀ.ਪੀ. ਗਿੱਲ

ਅੰਮ੍ਰਿਤਸਰ, 25 ਸਤੰਬਰ (ਰੇਸ਼ਮ ਸਿੰਘ)-ਗੁਰੂ ਨਗਰੀ ਦੇ ਪੁਲਿਸ ਕਮਿਸ਼ਨਰ ਹਰਮਨਮੀਰ ਸਿੰਘ ਗਿੱਲ ਵਲੋਂ ਮੀਡੀਆ ਨਾਲ ਬਿਹਤਰ ਤਾਲਮੇਲ ਬਣਾਉਣ ਨੂੰ ਲੈ ਕੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕਰਨ ਉਪਰੰਤ ਡੀ. ਸੀ.

ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਪੁਲਿਸ ਲਾਈਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਾਲ ਡੀ.ਸੀ.ਪੀ. ਅਮਨ ਕਾਨੂੰਨ ਰਵਿੰਦਰਪਾਲ ਸਿੰਘ ਸੰਧੂ ਤੇ ਡੀ.ਸੀ.ਪੀ. ਆਪ੍ਰੇੇਸ਼ਨ ਜੁਗਰਾਜ ਸਿੰਘ ਕਲੇਰ। ਤਸਵੀਰ: ਹਰਜੀਤ ਸਿੰਘ 26-09-2026
ਅੰਮ੍ਰਿਤਸਰ, 25 ਸਤੰਬਰ (ਰੇਸ਼ਮ ਸਿੰਘ)-ਗੁਰੂ ਨਗਰੀ ਦੇ ਪੁਲਿਸ ਕਮਿਸ਼ਨਰ ਹਰਮਨਮੀਰ ਸਿੰਘ ਗਿੱਲ ਵਲੋਂ ਮੀਡੀਆ ਨਾਲ ਬਿਹਤਰ ਤਾਲਮੇਲ ਬਣਾਉਣ ਨੂੰ ਲੈ ਕੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕਰਨ ਉਪਰੰਤ ਡੀ.ਸੀ.ਪੀ. (ਅਪਰੇਸ਼ਨ) ਜੁਗਰਾਜ ਸਿੰਘ ਕਲੇਰ ਨੂੰ ਮੀਡੀਆ ਦਾ ਨੋਡਲ ਅਧਿਕਾਰੀ ਨਿਯੁਕਤ ਕੀਤਾ ਹੈ। ਅੱਜ ਇਥੇ ਪੁਲਿਸ ਲਾਈਨ ਵਿਖੇ ਪੱਤਰਕਾਰਾਂ ਨਾਲ ਪਲੇਠੀ ਸਾਂਝੀ ਮੁਲਾਕਾਤ ਦੌਰਾਨ ਪੱਤਰਕਾਰਾਂ ਵਲੋਂ ਪੁਲਿਸ ਨਾਲ ਸੰਬੰਧਿਤ ਕੰਮਕਾਜ ਦੌਰਾਨ ਆਉਣ ਵਾਲੀਆਂ ਆਪਣੀਆਂ ਵੱਖ-ਵੱਖ ਮੁਸ਼ਕਿਲਾਂ ਸੀ.ਪੀ. ਗਿੱਲ ਦੇ ਧਿਆਨ ਵਿਚ ਲਿਆਂਦੀਆਂ ਗਈਆਂ। ਪੱਤਰਕਾਰਾਂ ਨੇ ਕਿਹਾ ਕਿ ਕਈ ਵਾਰ ਖ਼ਬਰਾਂ ਨਾਲ ਸੰਬੰਧਿਤ ਜਾਣਕਾਰੀ ਹਾਸਿਲ ਕਰਨ, ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰਨ ਜਾਂ ਕਿਸੇ ਮਾਮਲੇ ਸੰਬੰਧੀ ਤੱਥਾਂ ਦੀ ਪੁਸ਼ਟੀ ਕਰਨ ਦੌਰਾਨ ਉਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੀ.ਪੀ. ਸ੍ਰੀ ਗਿੱਲ ਨੇ ਪੱਤਰਕਾਰਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਜਲਦ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਮੀਡੀਆ ਦਰਮਿਆਨ ਬਿਹਤਰ ਤਾਲਮੇਲ ਰਹਿਣਾ ਜ਼ਰੂਰੀ ਹੈ, ਤਾਂ ਜੋ ਲੋਕਾਂ ਤੱਕ ਸਹੀ ਅਤੇ ਤੱਥਾਂ ’ਤੇ ਆਧਾਰਿਤ ਜਾਣਕਾਰੀ ਪਹੁੰਚ ਸਕੇ। ਉਨ੍ਹਾਂ ਵਲੋਂ ਭਰੋਸਾ ਦਿੱਤਾ ਗਿਆ ਕਿ ਪੱਤਰਕਾਰਾਂ ਵਲੋਂ ਉਠਾਏ ਜਾਣ ਵਾਲੇ ਜਾਇਜ਼ ਮਸਲਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ। ਇਸ ਨਾਲ ਪੱਤਰਕਾਰਾਂ ਅਤੇ ਪੁਲਿਸ ਵਿਚਕਾਰ ਸੰਚਾਰ ਪ੍ਰਣਾਲੀ ਹੋਰ ਸੁਚਾਰੂ ਹੋਣ ਦੀ ਉਮੀਦ ਹੈ। ਇਸ ਮੌਕੇ ਡੀ.ਸੀ.ਪੀ. (ਅਮਨ ਕਾਨੂੰਨ) ਰਵਿੰਦਰਪਾਲ ਸਿੰਘ ਸੰਧੂ, ਡੀ.ਸੀ.ਪੀ. (ਡੀ) ਪ੍ਰਭਜੋਤ ਸਿੰਘ ਵਿਰਕ, ਡੀ.ਸੀ.ਪੀ. ਅਕਾਰਸ਼ੀ ਜੈਨ ਆਦਿ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਅੰਮ੍ਰਿਤਸਰ ਪ੍ਰੈਸ ਕੱਲਬ ਦੇ ਪ੍ਰਧਾਨ ਰਾਜੇਸ਼ ਗਿੱਲ, ਜਨ: ਸਕੱਤਰ ਰੇਸ਼ਮ ਸਿੰਘ , ਜੁਆਇੰਟ ਸਕੱਤਰ ਹਰਮੀਤ ਸਿੰਘ, ਮਨਿੰਦਰ ਸਿੰਘ ਮੋਂਗਾ, ਸਿਮਰਨਜੀਤ ਸਿੰਘ ਮਿੱਕੀ ਆਦਿ ਵਲੋਂ ਪੁਲਿਸ ਕਮਿਸ਼ਨਰ ਸ੍ਰੀ ਗਿੱਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਡੀ.ਸੀ.ਪੀ. ਜੁਗਰਾਜ਼ ਸਿੰਘ ਕਲੇਰ ਦੇ ਨੋਡਲ ਅਧਿਕਾਰੀ ਲਗਣ ਨਾਲ ਭਵਿੱਖ ’ਚ ਪੱਤਰਕਾਰਾਂ ਨੂੰ ਖ਼ਬਰ ਦੇ ਵਾਦ ਵਿਵਾਦ ਸਮੇਤ ਕਈ ਹੋਰ ਮਾਮਲਿਆਂ ’ਚ ਪੱਖ ਲੈਣ ਤੇ ਸੰਬੰਧਿਤ ਪੁਲਿਸ ਅਧਿਕਾਰੀਆਂ ਨਾਲ ਪਹੁੰਚ ਕਰਨੀ ਹੋਰ ਵੀ ਸੁਖਾਲੀ ਹੋ ਜਾਵੇਗੀ।
ਪਿਛਲੀ ਖ਼ਬਰ ਗੁਰਦੁਆਰਾ ਸੰਨ੍ਹ ਸਾਹਿਬ ਬਾਸਰਕੇ ਗਿੱਲਾਂ ਵਿਖੇ ਸਾਲਾਨਾ (ਚੁਰਾਸੀ ਕੱਟ) ਜੋੜ ਮੇਲੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਅੰਮ੍ਰਿਤਸਰ ’ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ: ਕੇਸ਼ਵ ਸ਼ਿਵਾਲਾ ਗੈਂਗ ਦੇ 3 ਸ਼ੂਟਰ ਗੋਲੀ ਲੱਗਣ ਨਾਲ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।