03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਭਲਕੇ ਲੱਗੇਗਾ ਰੋਜ਼ਗਾਰ ਮੇਲਾ ਤੇ ਪਲੇਸਮੈਂਟ ਕੈਂਪ-ਜ਼ਿਲ੍ਹਾ ਰੋਜ਼ਗਾਰ ਅਧਿਕਾਰੀ

ਅੰਮ੍ਰਿਤਸਰ, 2 ਨੰਵਬਰ (ਰੇਸ਼ਮ ਸਿੰਘ)-ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਡਿਪਟੀ ਡਾਇਰੈਕਟਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ 4 ਨਵੰਬਰ ਦਿਨ ਬੁੱਧਵਾਰ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਡੀ.

ਅਜੀਤ ਡੈਸਕ 03-11-2026
ਅੰਮ੍ਰਿਤਸਰ, 2 ਨੰਵਬਰ (ਰੇਸ਼ਮ ਸਿੰਘ)-ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਡਿਪਟੀ ਡਾਇਰੈਕਟਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ 4 ਨਵੰਬਰ ਦਿਨ ਬੁੱਧਵਾਰ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਡੀ.ਸੀ. ਦਫ਼ਤਰ ਦੀ ਜ਼ਮੀਨੀ ਮੰਜਿਲ ਸੁਵਿਧਾ ਕੇਂਦਰ ਦੇ ਨੇੜੇ ਵਿਖੇ ਰੋਜ਼ਗਾਰ ਮੇਲਾ ਕਮ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿਚ ਐੱਮ.ਐੱਸ. ਟਰੇਡਿੰਗ ਕੰਪਨੀ, ਹਾਸ਼ਮੋ ਟਰੇਡਿੰਗ ਕੰਪਨੀ ਅਤੇ ਅਜਾਈਲ ਫਿਊਚਰ ਅੰਮ੍ਰਿਤਸਰ ਵਰਗੀਆਂ ਨਾਮੀ ਕੰਪਨੀਆਂ ਵਲੋਂ ਲੋਡਰ, ਡਾਟਾ ਐਂਟਰੀ ਆਪਰੇਟਰ, ਅਕਾਊਂਟੈਂਟ, ਮੈਨੇਜਰ, ਸੁਪਰਵਾਈਜ਼ਰ, ਸੁਰੱਖਿਆ ਗਾਰਡ ਅਤੇ ਵੈਲਥ ਐਡਵਾਈਜ਼ਰ ਆਦਿ ਅਸਾਮੀਆਂ ਲਈ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਇਸ ਪਲੇਸਮੈਂਟ ਕੈਂਪ ਵਿਚ ਦਸਵੀਂ, ਬਾਰ੍ਹਵੀਂ, ਡਿਪਲੋਮਾ, ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਆਦਿ ਯੋਗਤਾਵਾਂ ਵਾਲੇ ਲੜਕੇ ਅਤੇ ਲੜਕੀਆਂ ਭਾਗ ਲੈ ਸਕਦੇ ਹਨ। ਚੁਣੇ ਗਏ ਉਮੀਦਵਾਰਾਂ ਨੂੰ ਕੰਪਨੀਆਂ ਵਲੋਂ 9 ਹਜ਼ਾਰ ਤੋਂ 50 ਹਜ਼ਾਰ ਰੁਪਏ ਤੱਕ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਚਾਹਵਾਨ ਉਮੀਦਵਾਰ ਆਪਣੇ ਯੋਗਤਾ ਸਰਟੀਫਿਕੇਟ ਅਤੇ ਬਾਇਓਡਾਟਾ ਲੈ ਕੇ 4 ਨੰਵਬਰ ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਦਫਤਰ ਡੀ. ਸੀ. ਦਫ਼ਤਰ ਕਚਹਿਰੀ ਚੌਕ ਵਿਖੇ ਪੁੱਜਣ।
ਪਿਛਲੀ ਖ਼ਬਰ ਮਹਿੰਗਾਈ ਕਾਰਨ ਵਧ ਰਿਹਾ ਹੈ ਜੀ. ਐੱਸ. ਟੀ. ਸੰਗ੍ਰਹਿ, ਪਰ ਬਾਜ਼ਾਰ ’ਚ ਅਸਲ ਮੰਗ ਤੇ ਖਪਤ ਕਮਜ਼ੋਰ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।