ਅੰਮ੍ਰਿਤਸਰ ਦੀ ਵੱਲਾ ਪਸ਼ੂ ਮੰਡੀ ’ ਚ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਮੱਝ ਦੀ ਹੋਈ ਮੌਤ
ਵੇਰਕਾ, 9 ਨਵੰਬਰ (ਲਖਵਿੰਦਰ ਸਿੰਘ)-ਅੰਮ੍ਰਿਤਸਰ ਦੀ ਪ੍ਰਸਿੱਧ ਵੱਲਾ ਪਸ਼ੂ ਮੰਡੀ ਵਿੱਚ ਦੀਵਾਲੀ ਮੌਕੇ ਹਰ ਸਾਲ ਦੀ ਤਰ੍ਹਾਂ ਲੱਗੇ ਪਸ਼ੂ ਮੇਲੇ ਦੌਰਾਨ ਇਕ ਬਹੁਤ ਹੀ ਮੰਦਭਾਗੀ ਘਟਨਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿੱਥੇ ਸਮੇਂ ਸਿਰ ਡਾਕਟਰੀ ਸਹਾਇਤਾ ਨਾ ਮਿਲਣ ਕਾਰਨ ਇਕ ਪਸ਼ੂ ਪਾਲਕ ਦੀ ਮੱਝ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਮੱਲੀਆਂ ਦਾ ਰਹਿਣ ਵਾਲਾ ਮਾਨ ਸਿੰਘ ਆਪਣੇ ਪਸ਼ੂ ਵੇਚਣ ਲਈ ਵੱਲਾ ਮੰਡੀ ਆਇਆ ਹੋਇਆ ਸੀ।
ਅਜੀਤ ਡੈਸਕ
10-11-2026