ਪ੍ਰਾਈਵੇਟ ਲੇਬਰ ਐਂਡ ਕੰਸ੍ਰਟਸ਼ਨ ਕੰਟਰੈਕਟਰਜ਼ ਯੂਨੀਅਨ ਵਲੋਂ ਬਾਬਾ ਵਿਸ਼ਵਕਰਮਾ ਜੀ ਅਤੇ ਭਾਈ ਲਾਲੋ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ
ਅੰਮ੍ਰਿਤਸਰ, 9 ਨਵੰਬਰ (ਜਸਵੰਤ ਸਿੰਘ ਜੱਸ)-ਸਥਾਨਕ ਪ੍ਰਾਈਵੇਟ ਲੇਬਰ ਐਂਡ ਕੰਸ੍ਰਟਸ਼ਨ ਕੰਟਰੈਕਟਰਜ਼ ਯੂਨੀਅਨ ਵਲੋਂ ਅੱਜ ਯੂਨੀਅਨ ਦੇ ਘਿਓ ਮੰਡੀ ਸਥਿੱਤ ਦਫ਼ਤਰ ਵਿਖੇ ਬਾਬਾ ਵਿਸ਼ਵਕਰਮਾ ਦਿਵਸ ਅਤੇ ਭਾਈ ਲਾਲੋ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪ੍ਰੰਤ ਰਾਗੀ ਜਥੇ ਵਲੋਂ ਸ਼ਬਦ ਕੀਰਤਨ ਗਾਇਣ ਕੀਤਾ ਗਿਆ ਤੇ ਢਾਡੀ ਜਥੇ ਨੇ ਇਤਿਹਾਸ ਸਰਵਨ ਕਰਾ ਕੇ ਸੰਗਤਾ ਨੂੰ ਨਿਹਾਲ ਕੀਤਾ।
ਅਜੀਤ ਡੈਸਕ
10-11-2026