19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਅਕਾਲੀ-ਭਾਜਪਾ ਗੱਠਜੋੜ ਦੌਰਾਨ ਅਕਾਲੀ ਦਲ ਦੇ ਖਾਤੇ ’ਚ ਰਹੀ ਅੰਮ੍ਰਿਤਸਰ ਦੇ ਹਲਕਾ ਦੱਖਣੀ ਦੀ ਸੀਟ

ਅੰਮ੍ਰਿਤਸਰ, 18 ਨਵੰਬਰ ( ਹਰਮਿੰਦਰ ਸਿੰਘ )- ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਦੌਰਾਨ ਅਕਾਲੀ ਦਲ ਦੇ ਖ਼ਿੱਤੇ ’ਚ ਆਉਂਦੀ ਰਹੀ ਅੰਮ੍ਰਿਤਸਰ ਦੇ ਹਲਕਾ ਦੱਖਣੀ ਦੀ ਸੀਟ ’ਤੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਅਤੇ ਭਾਜਪਾ ਵਲੋਂ ਵੱਖਰੇ ਵੱਖਰੇ ਤੌਰ ’ਤੇ ਚੋਣ ਇਸ ਹਲਕੇ ਵਿਚੋਂ ਚੋਣ ਲੜੀ ਸੀ। ਹੁਣ ਵੀ ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਹੋਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ, ਇਹ ਹਕੀਕਤ ’ਚ ਹੁੰਦਾ ਹੈ ਜਾ ਨਹੀਂ ਅਜੇ ਪਰੇ ਦੀ ਗਲ ਹੈ ਪਰ ਭਾਜਪਾ ਦੇ ਆਗੂਆਂ ਵਲੋਂ ਇਸ ਹਲਕੇ ਵਿਚੋਂ ਟਿਕਟ ਹਾਸਿਲ ਕਰਨ ਲਈ ਉਮੀਦਾਂ ਰੱਖਦੇ ਹੋਏ ਉੱਥੇ ਪਾਰਟੀਆਂ ਦੀਆਂ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ।

ਏ.ਸੀ.ਪੀ. ਪੂਰਬੀ ਰਵਿੰਦਰ ਸਿੰਘ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ। ਤਸਵੀਰ : ਨਿਰਮਲ ਸਟੂਡੀਓ 19-11-2026
ਅੰਮ੍ਰਿਤਸਰ, 18 ਨਵੰਬਰ ( ਹਰਮਿੰਦਰ ਸਿੰਘ )- ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਦੌਰਾਨ ਅਕਾਲੀ ਦਲ ਦੇ ਖ਼ਿੱਤੇ ’ਚ ਆਉਂਦੀ ਰਹੀ ਅੰਮ੍ਰਿਤਸਰ ਦੇ ਹਲਕਾ ਦੱਖਣੀ ਦੀ ਸੀਟ ’ਤੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਅਤੇ ਭਾਜਪਾ ਵਲੋਂ ਵੱਖਰੇ ਵੱਖਰੇ ਤੌਰ ’ਤੇ ਚੋਣ ਇਸ ਹਲਕੇ ਵਿਚੋਂ ਚੋਣ ਲੜੀ ਸੀ। ਹੁਣ ਵੀ ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਹੋਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ, ਇਹ ਹਕੀਕਤ ’ਚ ਹੁੰਦਾ ਹੈ ਜਾ ਨਹੀਂ ਅਜੇ ਪਰੇ ਦੀ ਗਲ ਹੈ ਪਰ ਭਾਜਪਾ ਦੇ ਆਗੂਆਂ ਵਲੋਂ ਇਸ ਹਲਕੇ ਵਿਚੋਂ ਟਿਕਟ ਹਾਸਿਲ ਕਰਨ ਲਈ ਉਮੀਦਾਂ ਰੱਖਦੇ ਹੋਏ ਉੱਥੇ ਪਾਰਟੀਆਂ ਦੀਆਂ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ। ਹਲਕਾ ਦੱਖਣੀ ਜਿਸ ‘ਤੇ ਇਸ ਵੇਲੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੈ। ਇਸ ਹਲਕੇ ਵਿਚੋਂ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਇੰਦਰਬੀਰ ਸਿੰਘ ਨਿੱਜਰ ਨੇ 50.41ਫ਼ੀਸਦੀ ਵੋਟਾਂ ਹਾਸਿਲ ਕਰਕੇ ਜਿੱਤ ਹਾਸਿਲ ਕੀਤੀ ਸੀ। ਭਾਵੇਂ ਕਿ ਇਸ ਹਲਕੇ ’ਤੇ ਵਧੇਰੇ ਕਰਕੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਜੇਤੂ ਹੁੰਦੀ ਰਹੀ ਹੈ ਪਰ ਪਿਛਲੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਤਲਬੀਰ ਸਿੰਘ ਗਿੱਲ ਨੇ ਚੋਣ ਲੜੀ ਜੋ ਇਸ ਵਾਰ ਮਜੀਠਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਲੜ ਰਹੇ ਹਨ ਨੂੰ 24.27 ਫ਼ੀਸਦੀ ਵੋਟਾਂ ਹਾਸਿਲ ਹੋਈਆਂ ਅਤੇ ਉਹ ਦੂਸਰੇ ਸਥਾਨ ’ਤੇ ਆਏ। ਕਾਂਗਰਸ ਪਾਰਟੀ ਦੇ ਇੰਦਰਬੀਰ ਸਿੰਘ ਬੁਲਾਰੀਆ ਤੀਸਰੇ ਸਥਾਨ ’ਤੇ ਰਹੇ ਜਿਨ੍ਹਾਂ ਨੂੰ ਕੇਵਲ 21.35 ਫ਼ੀਸਦੀ ਵੋਟਾਂ ਹੀ ਪਈਆਂ। ਸ਼੍ਰੋਮਣੀ ਅਕਾਲੀ ਦਲ ਨਾਲੋਂ ਤੋੜ ਵਿਛੋੜਾ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵਲੋਂ ਵੱਖਰੇ ਤੌਰ ’ਤੇ ਲੜ ਕੇ ਕਾਂਗਰਸ ’ਚੋਂ ਭਾਜਪਾ ’ਚ ਸ਼ਾਮਿਲ ਹੋਏ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਿਨ੍ਹਾਂ ਨੂੰ ਕੇਵਲ 1.49 ਫ਼ੀਸਦੀ ਭਾਵ 1566 ਵੋਟਾਂ ਹੀ ਹਾਸਿਲ ਹੋਈਆਂ। ਭਾਜਪਾ ਵਲੋਂ ਹਰਜਿੰਦਰ ਸਿੰਘ ਠੇਕੇਦਾਰ ਨੂੰ ਹਲਕਾ ਦੱਖਣੀ ’ਚ ਇੰਚਾਰਜ ਲਗਾਇਆ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀਆਂ ’ਚ ਗਿਣੇ ਜਾਂਦੇ ਹਰਜਿੰਦਰ ਸਿੰਘ ਠੇਕੇਦਾਰ ਜੋ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਇਸ ਹਲਕੇ ਤੋਂ ਚੋਣ ਲੜਨ ਲਈ ਤਿਆਰੀ ਕਰੀ ਬੈਠੇ ਹਨ ਉਨ੍ਹਾਂ ਵਲੋਂ ਪਾਰਟੀ ਦੇ ਸਮਾਗਮ ਰੱਖੇ ਜਾ ਰਹੇ ਹਨ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਵਲੋਂ ਦੋ ਵਾਰ ਕੌਂਸਲਰ ਚੁਣੇ ਗਏ ਅਤੇ ਅੰਮ੍ਰਿਤਸਰ ਦੇ ਸੀਨੀਅਰ ਡਿਪਟੀ ਮੇਅਰ ਰਹੇ ਅਜੇਬੀਰਪਾਲ ਸਿੰਘ ਰੰਧਾਵਾ ਵੀ ਇਸ ਹਲਕੇ ਵਿਚੋਂ ਚੋਣ ਲੜਨ ਲਈ ਆਪਣੇ ਘੋੜੇ ਦੌੜਾ ਰਹੇ ਹਨ । ਇਸ ਤੋਂ ਇਲਾਵਾ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਇੰਚਾਰਜ ਸਤਪਾਲ ਡੋਗਰਾ ਵੀ ਚੋਣ ਲੜਨ ਦੇ ਚਾਹਵਾਨ ਹਨ। ਇਸ ਹਲਕੇ ਵਿਚ ਵਧੇਰੇ ਕਰਕੇ ਸਿੱਖ ਵੋਟ ਹੋਣ ਕਰਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੌਰਾਨ ਇਹ ਟਿਕਟ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਉਂਦੀ ਰਹੀ ਹੈ। ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਦੀਆਂ ਚਰਚਾਵਾਂ ਚੱਲ ਰਹੀਆਂ ਹਨ ਅਤੇ ਜੇਕਰ ਇਹ ਸਮਝੌਤਾ ਹੁੰਦਾ ਤਾਂ ਇਹ ਸੀਟ ਮੁੜ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆ ਸਕਦੀ ਹੈ ਅਤੇ ਭਾਜਪਾ ਵਲੋਂ ਚੋਣ ਲੜਨ ਦੀ ਤਿਆਰੀਆਂ ਕਰੀ ਬੈਠੇ ਪਾਰਟੀ ਵਰਕਰਾਂ ਦੀਆਂ ਉਮੀਦਾਂ ਧਰੀਆਂ ਧਰਾਈਆਂ ਰਹਿ ਸਕਦੀਆਂ ਹਨ। ਇਕ ਝਾਤ ਪਿਛਲੀਆਂ ਚੋਣਾਂ ਵੱਲ:1967 ਦੀਆਂ ਪੰਜਾਬ ਵਿਧਾਨ ਸਭਾ ਦੌਰਾਨ ਇਸ ਹਲਕੇ ’ਚ ਭਾਰਤੀ ਜਨ ਸੰਘ ਵਲੋਂ ਚੋਣ ਲੜ ਕੇ ਹਰਬੰਸ ਲਾਲ ਖੰਨਾ ਜੇਤੂ ਰਹੇ, 1969 ਦੀਆਂ ਜ਼ਿਮਨੀ ਚੋਣ ਦੌਰਾਨ ਇਸ ਹਲਕੇ ਤੋਂ ਪਰਜਾ ਸੋਸ਼ਲਿਸਟ ਪਾਰਟੀ ਵਲੋਂ ਕਿਰਪਾਲ ਸਿੰਘ, 1972 ਵਿਚ ਕਾਂਗਰਸ ਪਾਰਟੀ ਵਲੋਂ ਪ੍ਰਿਥੀਪਾਲ ਸਿੰਘ, 1977 ਵਿਚ ਜਨਤਾ ਪਾਰਟੀ ਵਲੋਂ ਕਿਰਪਾਲ ਸਿੰਘ, 1980 ਵਿਚ ਕਾਂਗਰਸ ਵਲੋਂ ਪ੍ਰਿਥੀਪਾਲ ਸਿੰਘ, 1985 ’ਚ ਜਨਤਾ ਪਾਰਟੀ ਵਲੋਂ ਕਿਰਪਾਲ ਸਿੰਘ, 1992 ’ਚ ਕਾਂਗਰਸ ਵਲੋਂ ਮਨਿੰਦਰਜੀਤ ਸਿੰਘ, 1997 ਵਿਚ ਸ਼੍ਰੋਮਣੀ ਅਕਾਲੀ ਦਲ ਮਨਜੀਤ ਸਿੰਘ ਕਲਕੱਤਾ, 2002 ਵਿਚ ਕਾਂਗਰਸ ਪਾਰਟੀ ਵਲੋਂ ਹਰਜਿੰਦਰ ਸਿੰਘ ਠੇਕੇਦਾਰ, 2007 ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਰਮਿੰਦਰ ਸਿੰਘ ਬੁਲਾਰੀਆਂ ਜੇਤੂ ਰਹੇ। ਰਮਿੰਦਰ ਸਿੰਘ ਬੁਲਾਰੀਆਂ ਦੀ ਮੌਤ ਤੋਂ ਬਾਅਦ 2008 ਦੀ ਜ਼ਿਮਨੀ ਤੋਂ ਲੈ ਕੇ 2012 ਦੀਆਂ ਚੋਣਾਂ ਤੱਕ ਇਸ ਸੀਟ ’ਤੇ ਸ਼੍ਰੋਮਣੀ ਅਕਾਲੀ ਦਲ ਅਤੇ 2017 ਦੀਆਂ ਚੋਣਾਂ ’ਚ ਕਾਂਗਰਸ ਪਾਰਟੀ ਵਲੋਂ ਰਮਿੰਦਰ ਸਿੰਘ ਬੁਲਾਰੀਆਂ ਦੇ ਬੇਟੇ ਨੇ ਚੋਣ ਜਿੱਤੀ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਵਲੋਂ ਇੰਦਰਬੀਰ ਸਿੰਘ ਨਿੱਜਰ ਜੇਤੂ ਰਹੇ। ਉਸ ਵੇਲੇ ਕੁਲ 1,77,727 ਵੋਟਾਂ ਵਿਚੋਂ 1,05,885 ਵੋਟਾਂ ਪਈਆਂ ਜਿਨ੍ਹਾਂ ਵਿਚੋਂ ਡਾ: ਇੰਦਰਬੀਰ ਸਿੰਘ ਨਿੱਜਰ ਨੂੰ 53,053 ਵੋਟਾਂ ਹਾਸਲ ਹੋਈਆਂ।
ਪਿਛਲੀ ਖ਼ਬਰ ਨਗਰ ਨਿਗਮ ਵਲੋਂ ਨਾਜਾਇਜ਼ ਕਬਜ਼ਿਆਂ ’ਤੇ ਕੀਤੀ ਕਾਰਵਾਈ ਅਗਲੀ ਖ਼ਬਰ ਤਿਲਕ ਨਗਰ ਦਿੱਲੀ ’ਚ ਬੇਅਦਬੀ ਮਾਮਲਾ: ਜਥੇਦਾਰ ਗੜਗੱਜ ਵਲੋਂ ਗੁਰਦੁਆਰਾ ਪ੍ਰਬੰਧਕ ਤੇ ਦਿੱਲੀ ਕਮੇਟੀ ਦੇ ਦੋ ਮੈਂਬਰ 21 ਨੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।