28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੀ ਤਿੰਨ ਸਤੰਬਰ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਵੇਗੀ ਮੀਟਿੰਗ- ਸੈਣੀ

ਤਰਨ ਤਾਰਨ, 27 ਅਗਸਤ (ਇਕਬਾਲ ਸਿੰਘ ਸੋਢੀ)-ਆਮ ਆਦਮੀ ਪਾਰਟੀ ਦੇ ਚੋਣ ਮੈਨੀਫੈਸਟੋ ਵਿਚ ਅੰਗਹੀਣ, ਵਿਧਵਾ, ਬੁਢਾਪਾ ਪੈਨਸ਼ਨਾਂ 2500 ਰੁਪਏ ਮਹੀਨਾ ਕਰਨ ਦੀ ਗਰੰਟੀ ਦਿੱਤੀ ਗਈ ਸੀ, ਪ੍ਰੰਤੂ ਸਰਕਾਰ ਵਲੋਂ ਸਾਰੀਆਂ ਗਰੰਟੀਆਂ ਪੂਰੀਆਂ ਕਰਨ ਦਾ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਸਮੇਤ ਸਾਰੇ ਕੈਬਨਿਟ ਮੰਤਰੀ ਤੇ ਬੁਲਾਰੇ ਮੀਡੀਆ ਵਿਚ ਝੂਠ ਦਾ ਸਹਾਰਾ ਲੈ ਰਹੇ ਹਨ, ਜਦਕਿ ਹਕੀਕਤ ਇਹ ਹੈ ਕਿ ਨਾ ਹੀ 2500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੀ ਗਰੰਟੀ ਪੂਰੀ ਕੀਤੀ, ਨਾ ਹੀ ਸਰਕਾਰੀ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਬਹਾਲੀ ਸਮੇਤ ਕਿਸਾਨਾਂ ਨੂੰ ਫਸਲਾਂ ’ਤੇ ਐਮ. ਐਸ.

ਅਜੀਤ ਡੈਸਕ 28-08-2026
ਤਰਨ ਤਾਰਨ, 27 ਅਗਸਤ (ਇਕਬਾਲ ਸਿੰਘ ਸੋਢੀ)-ਆਮ ਆਦਮੀ ਪਾਰਟੀ ਦੇ ਚੋਣ ਮੈਨੀਫੈਸਟੋ ਵਿਚ ਅੰਗਹੀਣ, ਵਿਧਵਾ, ਬੁਢਾਪਾ ਪੈਨਸ਼ਨਾਂ 2500 ਰੁਪਏ ਮਹੀਨਾ ਕਰਨ ਦੀ ਗਰੰਟੀ ਦਿੱਤੀ ਗਈ ਸੀ, ਪ੍ਰੰਤੂ ਸਰਕਾਰ ਵਲੋਂ ਸਾਰੀਆਂ ਗਰੰਟੀਆਂ ਪੂਰੀਆਂ ਕਰਨ ਦਾ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਸਮੇਤ ਸਾਰੇ ਕੈਬਨਿਟ ਮੰਤਰੀ ਤੇ ਬੁਲਾਰੇ ਮੀਡੀਆ ਵਿਚ ਝੂਠ ਦਾ ਸਹਾਰਾ ਲੈ ਰਹੇ ਹਨ, ਜਦਕਿ ਹਕੀਕਤ ਇਹ ਹੈ ਕਿ ਨਾ ਹੀ 2500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੀ ਗਰੰਟੀ ਪੂਰੀ ਕੀਤੀ, ਨਾ ਹੀ ਸਰਕਾਰੀ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਬਹਾਲੀ ਸਮੇਤ ਕਿਸਾਨਾਂ ਨੂੰ ਫਸਲਾਂ ’ਤੇ ਐਮ.ਐਸ.ਪੀ. ਲਾਗੂ ਕੀਤਾ, ਪਰ ਜਿਵੇਂ ਹੀ ਚੋਣਾਂ ਨਜ਼ਦੀਕ ਆ ਰਹੀਆਂ ਹਨ, ਉਵੇਂ ਹੀ ਉਪਰੋਕਤ ਵਰਗ ਵੱਡੀ ਗਿਣਤੀ ਵਿਚ ਸੜਕਾਂ ’ਤੇ ਅੰਦੋਲਨ ਕਰਦੇ ਨਜ਼ਰ ਆ ਰਹੇ ਹਨ । ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਨੇ ਦੱਸਿਆ ਕਿ 3 ਸਤੰਬਰ ਦੀ ਮੀਟਿੰਗ ਵਿਚ 2500 ਰੁਪਏ ਪੈਨਸ਼ਨ ਦੀ ਗਰੰਟੀ, ਨੌਕਰੀਆਂ ਦਾ ਖ਼ਾਲੀ ਬੈਕਲਾਗ ਸਿੱਧੀ ਭਰਤੀ ਤੋਂ ਇਲਾਵਾ ਪੈਰਾਂ ਉਲੰਪਿਕ ਮੈਡਲ ਜੇਤੂ ਖਿਡਾਰੀਆਂ ਨੂੰ ਵੀ ਬਣਦਾ ਮਾਨ ਸਨਮਾਨ ਦੇਣਾ ਅਹਿਮ ਮੁੱਦਿਆਂ ’ਤੇ ਗੱਲਬਾਤ ਹੋਵੇਗੀ।
ਪਿਛਲੀ ਖ਼ਬਰ ਭਾਜਪਾ ਨਾਲ ਗੱਠਜੋੜ ਦੇ ਵੱਡੇ ਦਾਅਵਿਆਂ ਬਾਅਦ ਅਕਾਲੀ ਦਲ ਦੀ ਸਥਿਤੀ ਬਣੀ ਭੰਬਲਭੂਸੇ ਵਾਲੀ ਹਰਕਵਲਜੀਤ ਸਿੰਘ ਅਗਲੀ ਖ਼ਬਰ ਪਿੰਡ ਬੁੱਗਾ ਵਿਖੇ ਸੰਗਤ ਦਰਸ਼ਨ ਦੌਰਾਨ ਅਕਾਲੀ ਵਰਕਰਾਂ ਨਾਲ ਬਿੱਲਾ ਸੇਰੇਂ ਵਲੋਂ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।