08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਸੇਰੋਂ ਖੰਡ ਮਿੱਲ ਮੋਰਚਾ 110ਵੇਂ ਦਿਨ ਵੀ ਜਾਰੀ

ਨੌਸ਼ਹਿਰਾ ਪੰਨੂੰਆਂ, 7 ਸਤੰਬਰ (ਦੀਪਕ ਮੈਣੀ)- ਸੇਰੋਂ ਖੰਡ ਮਿੱਲ ਮੁੜ ਚਾਲੂ ਕਰਨ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੀ ਸਥਾਨਕ ਜ਼ਿਲ੍ਹਾ ਇਕਾਈ ਵਲੋਂ 21 ਮਈ ਤੋਂ ਲਗਾਏ ਪੱਕੇ ਮੋਰਚੇ ਦੇ 110ਵੇਂ ਦਿਨ ਸੋਮਵਾਰ ਨੂੰ ਕਿਸਾਨ ਆਗੂਆਂ ਨੇ ਮਾਨ ਸਰਕਾਰ ਦੀ ਲੋਕਾਂ ਦੇ ਮਸਲਿਆਂ ਵੱਲ ਪਿੱਠ ਕਰਨ ਦੀ ਲੋਕ ਵਿਰੋਧੀ ਨੀਤੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਇਸ ਮੌਕੇ ’ਤੇ ਹਾਜ਼ਰ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਜੱਸਾ ਸਿੰਘ ਕੱਦਗਿੱਲ, ਤਰਸੇਮ ਸਿੰਘ ਲੁਹਾਰ, ਮਨਜੀਤ ਸਿੰਘ ਬੱਗੂ, ਗੁਰਪ੍ਰੀਤ ਸਿੰਘ ਗੰਡੀਵਿੰਡ, ਡਾ.

ਸੰਯੁਕਤ ਕਿਸਾਨ ਮੋਰਚੇ ਦੇ ਆਗੂ 110ਵੇਂ ਦਿਨ ਮੋਰਚੇ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ। ਤਸਵੀਰ: ਮੈਣੀ 08-09-2026
ਨੌਸ਼ਹਿਰਾ ਪੰਨੂੰਆਂ, 7 ਸਤੰਬਰ (ਦੀਪਕ ਮੈਣੀ)- ਸੇਰੋਂ ਖੰਡ ਮਿੱਲ ਮੁੜ ਚਾਲੂ ਕਰਨ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੀ ਸਥਾਨਕ ਜ਼ਿਲ੍ਹਾ ਇਕਾਈ ਵਲੋਂ 21 ਮਈ ਤੋਂ ਲਗਾਏ ਪੱਕੇ ਮੋਰਚੇ ਦੇ 110ਵੇਂ ਦਿਨ ਸੋਮਵਾਰ ਨੂੰ ਕਿਸਾਨ ਆਗੂਆਂ ਨੇ ਮਾਨ ਸਰਕਾਰ ਦੀ ਲੋਕਾਂ ਦੇ ਮਸਲਿਆਂ ਵੱਲ ਪਿੱਠ ਕਰਨ ਦੀ ਲੋਕ ਵਿਰੋਧੀ ਨੀਤੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਇਸ ਮੌਕੇ ’ਤੇ ਹਾਜ਼ਰ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਜੱਸਾ ਸਿੰਘ ਕੱਦਗਿੱਲ, ਤਰਸੇਮ ਸਿੰਘ ਲੁਹਾਰ, ਮਨਜੀਤ ਸਿੰਘ ਬੱਗੂ, ਗੁਰਪ੍ਰੀਤ ਸਿੰਘ ਗੰਡੀਵਿੰਡ, ਡਾ. ਇੰਦਰਜੀਤ ਸਿੰਘ ਮਰਹਾਣਾ, ਜਸਬੀਰ ਸਿੰਘ ਨਿੱਝਰ ਆਦਿ ਨੇ ਕਿਹਾ ਕਿ ਸੇਰੋਂ ਖੰਡ ਮਿੱਲ ਦੇ ਮਸਲੇ ਤੇ ਪੰਜਾਬ ਦੀ ਮਾਨ ਸਰਕਾਰ ਦਾ ਰਵੱਈਆ ਬੇਹੱਦ ਗੈਰ ਜਿੰਮੇਵਾਰਾਨਾ ਅਤੇ ਗੈਰ ਸੰਜੀਦਾ ਹੈ, ਕਿਉਂਕਿ ਆਮ ਆਦਮੀ ਪਾਰਟੀ ਦੇ ਸਥਾਨਕ ਜ਼ਿਲ੍ਹੇ ਨਾਲ ਸੰਬੰਧਿਤ ਵਿਧਾਇਕ ਲੋਕਾਂ ਦੇ ਇਸ ਮਹੱਤਵਪੂਰਨ ਮੁੱਦੇ ’ਤੇ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨਾਲ ਪਿਛਲੇ ਇਕ ਸਾਲ ਤੋਂ ਗੱਲਬਾਤ ਕਰਨ ਲਈ ਵੀ ਤਿਆਰ ਨਹੀਂ ਹੋਏ, ਜਿਸ ਦੇ ਵਿਰੋਧ ਵਿੱਚ ਸਯੁੰਕਤ ਕਿਸਾਨ ਮੋਰਚੇ ਨੇ 21 ਮਈ ਤੋਂ ਪੱਕਾ ਮੋਰਚਾ ਲਗਾਇਆ ਹੈ, ਜੋ ਵਿਧਾਨ ਸਭਾ ਚੋਣਾਂ ਤੱਕ ਲਗਾਤਾਰ ਜਾਰੀ ਰਹੇਗਾ ਅਤੇ ਪਿੰਡਾਂ ਵਿਚ ਆਮ ਆਦਮੀ ਪਾਰਟੀ ਦੇ ਚੋਣਾਂ ਲੜਣ ਵਾਲੇ ਲੀਡਰਾਂ ਨੂੰ ਖੰਡ ਮਿੱਲ ਦੇ ਮਸਲੇ ਤੇ ਜਵਾਬ ਦੇਣ ਲਈ ਮਜ਼ਬੂਰ ਕਰੇਗਾ। ਇਸ ਮੌਕੇ ਹਾਜ਼ਰ ਹੋਰ ਕਿਸਾਨ ਆਗੂਆਂ ਰੇਸ਼ਮ ਸਿੰਘ ਫੈਲੋਕੇ, ਗੁਰਚਰਨ ਸਿੰਘ ਸਭਰਾ, ਕਸ਼ਮੀਰ ਸਿੰਘ ਸੇਰੋਂ, ਪ੍ਰਿੰਸੀਪਲ ਦਲਬੀਰ ਸਿੰਘ ਦਿਓਲ, ਕਾ .ਚਰਨ ਸਿੰਘ ਤਰਨ ਤਾਰਨ, ਬਲਦੇਵ ਸਿੰਘ ਸੇਰੋਂ, ਗੁਰਮੇਜ ਸਿੰਘ ਗੋਰਖਾ, ਸੁਖਰਾਜ ਸਿੰਘ ਠੱਠੀਆਂ ਮਹੰਤਾਂ, ਬਲਵਿੰਦਰ ਸਿੰਘ ਮੁੰਡਾ ਪਿੰਡ, ਸਰਪੰਚ ਦਿਲਬਾਗ ਸਿੰਘ, ਕੈਪਟਨ ਸਿੰਘ ਬਘਿਆੜੀ, ਮਾ. ਗੁਰਨਾਮ ਸਿੰਘ, ਹਰਭਜਨ ਸਿੰਘ ਚੂਸਲੇਵੜ, ਹਰਭਜਨ ਸਿੰਘ ਖਾਰਾ ਆਦਿ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਹੱਠ ਧਰਮੀ ਵਾਲੇ ਰਵੱਈਏ ਖਿਲਾਫ਼ ਲੜੇ ਜਾ ਰਹੇ ਸੰਘਰਸ਼ ਨੂੰ ਹੋਰ ਮਜਬੂਤੀ ਨਾਲ ਲੜਣ ਦਾ ਅਹਿਦ ਲਿਆ।
ਪਿਛਲੀ ਖ਼ਬਰ ਕਮਿਊਨਿਟੀ ਹੈਲਥ ਸੈਂਟਰ ਕਸੇਲ ਵਿਖ਼ੇ ਪੋਸ਼ਟਿਕ ਖੁਰਾਕ ਹਫ਼ਤਾ ਮਨਾਇਆ ਅਗਲੀ ਖ਼ਬਰ ਰੰਜਿਸ਼ ਨੂੰ ਲੈ ਕੇ ਗੋਲੀਆਂ ਚਲਾਉਣ ’ਤੇ 2 ਧਿਰਾਂ ਖ਼ਿਲਾਫ਼ ਕਰਾਸ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।