31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਸਬਸਿਡੀ ਉੱਤੇ ਕਣਕ ਦਾ ਬੀਜ ਦੇਣ ਦੇ ਐਲਾਨ ਖੋਖਲੇ - ਕਿਸਾਨ ਪਰਮਵੀਰ ਸਿੰਘ

ਤਰਨ ਤਾਰਨ, 30 ਅਕਤੂਬਰ (ਹਰਿੰਦਰ ਸਿੰਘ)- ‘ਆਪ’ ਸਰਕਾਰ ਤੇ ਪੰਜਾਬ ਸਰਕਾਰ ਵਲੋਂ ਪਿਛਲੇ ਕਈ ਦਿਨਾਂ ਤੋਂ 50 ਫੀਸਦੀ ਸਬਸਿਡੀ ’ਤੇ ਬੀਜ ਦੇਣ ਦੇ ਅਖਬਾਰੀ ਬਿਆਨ ਦਿੱਤੇ ਜਾ ਰਹੇ ਹਨ, ਪਰ ਹਕੀਕਤ ਇਹ ਕਿ ਕਿਸਾਨ ਪਿਛਲੇ ਦੋ ਹਫਤਿਆਂ ਤੋਂ ਵਿਭਾਗ ਦੇ ਚੱਕਰ ਕੱਟ ਰਹੇ ਸਨ, ਪਰ ਜਦੋਂ ਕਿਸਾਨ ਖੇਤੀ ਵਿਭਾਗ ਤਰਨ ਤਾਰਨ ਦੇ ਦਫਤਰ ਬੀਜ ਲੈਣ ਪਹੁੰਚੇ ਤਾਂ 25 ਕੁ ਹੀ ਕਿਸਾਨਾਂ ਨੂੰ ਬੀਜ ਦੇ ਕੇ ਇਹ ਕਹਿ ਕੇ ਵਾਪਿਸ ਭੇਜ ਦਿੱਤਾ ਕਿ ਬੀਜ ਖ਼ਤਮ ਹੋ ਗਿਆ ਹੈ। ਹਾਲਾਕਿ ਗੌਦਾਮ ਵਿਚ ਬੀਜ ਪਿਆ ਸੀ।

ਅਜੀਤ ਡੈਸਕ 31-10-2026
ਤਰਨ ਤਾਰਨ, 30 ਅਕਤੂਬਰ (ਹਰਿੰਦਰ ਸਿੰਘ)- ‘ਆਪ’ ਸਰਕਾਰ ਤੇ ਪੰਜਾਬ ਸਰਕਾਰ ਵਲੋਂ ਪਿਛਲੇ ਕਈ ਦਿਨਾਂ ਤੋਂ 50 ਫੀਸਦੀ ਸਬਸਿਡੀ ’ਤੇ ਬੀਜ ਦੇਣ ਦੇ ਅਖਬਾਰੀ ਬਿਆਨ ਦਿੱਤੇ ਜਾ ਰਹੇ ਹਨ, ਪਰ ਹਕੀਕਤ ਇਹ ਕਿ ਕਿਸਾਨ ਪਿਛਲੇ ਦੋ ਹਫਤਿਆਂ ਤੋਂ ਵਿਭਾਗ ਦੇ ਚੱਕਰ ਕੱਟ ਰਹੇ ਸਨ, ਪਰ ਜਦੋਂ ਕਿਸਾਨ ਖੇਤੀ ਵਿਭਾਗ ਤਰਨ ਤਾਰਨ ਦੇ ਦਫਤਰ ਬੀਜ ਲੈਣ ਪਹੁੰਚੇ ਤਾਂ 25 ਕੁ ਹੀ ਕਿਸਾਨਾਂ ਨੂੰ ਬੀਜ ਦੇ ਕੇ ਇਹ ਕਹਿ ਕੇ ਵਾਪਿਸ ਭੇਜ ਦਿੱਤਾ ਕਿ ਬੀਜ ਖ਼ਤਮ ਹੋ ਗਿਆ ਹੈ। ਹਾਲਾਕਿ ਗੌਦਾਮ ਵਿਚ ਬੀਜ ਪਿਆ ਸੀ। ਜਿਹੜਾ ਬੀਜ ਦਿੱਤਾ, ਉਹ 826 ਦਾ ਹੀ ਸੀ, ਪਰ 872 ਦਾ ਬੀਜ ਨਹੀਂ ਦਿਤਾ ਗਿਆ। ਕਿਸਾਨਾਂ ਵਿਚ ਚਰਚਾ ਇਹ ਹੈ ਕਿ ਵਿਭਾਗੀ ਕਰਮਚਾਰੀ ਆਪਣੇ ਚਹੇਤਿਆਂ ਨੂੰ ਬੀਜ ਦੇ ਰਹੇ ਹਨ। ਪਿੰਡ ਪੱਧਰੀ ਕਲਾਂ ਤੋਂ ਬੀਜ ਲੈਣ ਆਏ ਪਰਮਵੀਰ ਸਿੰਘ ਨੇ ਦੱਸਿਆ ਕਿ ਉਹਨੂੰ ਪਹਿਲਾਂ ਬੀਜ ਦੇਣ ਤੋਂ ਇਨਕਾਰ ਕਰ ਦਿੱਤਾ। ਜਦੋਂ ਵਾਰ-ਵਾਰ ਕਿਹਾ ਤਾਂ ਜੋ ਕਣਕ ਦੇ ਬੀਜ ਦੇ ਬੋਰੇ ਦਿੱਤੇ, ਉਹ ਫੱਟੇ ਹੋਏ ਸਨ ਅਤੇ ਇਹ ਬੀਜਣ ਵਾਲੀ ਕਣਕ ਹੀ ਨਹੀਂ, ਜੋ ਕਿ ਗੈਰ ਮਿਆਰੀ ਬੀਜ ਸੀ, ਪਰ ਦਫ਼ਤਰ ’ਚ ਪੈਸੇ ਪਹਿਲਾਂ ਜਮ੍ਹਾਂ ਕਰਵਾ ਲਏ ਸਨ। ਬੀਜ ਚੁੱਕਣਾ ਉਨ੍ਹਾਂ ਦੀ ਮਜ਼ਬੂਰੀ ਬਣ ਗਈ। ਬੀਜ ਵੰਡਣ ਵਾਲੇ ਕਰਮਚਾਰੀ ਦਾ ਸਾਫ ਕਹਿਣਾ ਸੀ ਕਿ ਲਿਜਾਣਾ ਹੈ ਤਾਂ ਲਿਜਾਓ, ਸਾਡੇ ਕੋਲ ਇਹੋ ਹੀ ਹੈ। ਕਿਸਾਨ ਨਰਭਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਦੋ ਹਫਤਿਆਂ ਤੋਂ ਦਫ਼ਤਰ ਦੇ ਚੱਕਰ ਕੱਟ ਰਿਹਾ ਸੀ, ਪਰ ਵਿਭਾਗੀ ਕਰਮਚਾਰੀਆਂ ਨੇ ਉਸ ਨੂੰ ਫਾਰਮ ਨਹੀਂ ਦਿੱਤੇ ਤੇ ਨਾ ਹੀ ਖੁਦ ਕਿਸਾਨਾਂ ਦੇ ਬੀਜ ਸੰਬੰਧੀ ਕੋਈ ਰਜਿਸਟ੍ਰੇਸ਼ਨ ਹੀ ਕੀਤੀ। ਕੱਲ੍ਹ 29 ਅਕਤੂਬਰ ਨੂੰ ਜਦੋਂ ਦਫ਼ਤਰ ਪਹੁੰਚੇ ਤਾਂ ਇਹ ਕਹਿ ਕੇ ਸਾਹਮਣੇ ਫੋਟੋ ਸਟੇਟ ਕੋਲ ਭੇਜ ਦਿੱਤਾ ਕਿ ਉੱਥੇ ਫਾਰਮ ਭਰਵਾ ਲਵੋ, ਜਿਸ ਨੇ ਪ੍ਰਤੀ ਫਾਰਮ 30 ਰੁਪਏ ਲਏ, ਜਦੋਂਕਿ ਫਾਰਮ ਖੁਦ ਭਰ ਦਿੰਦੇ ਤਾਂ ਕਿਸਾਨ ਇਸ ਤੋਂ ਬਚ ਸਕਦੇ ਸਨ। ਉਨ੍ਹਾਂ ਦੱਸਿਆ ਕਿ ਕਰਮਚਾਰੀਆਂ ਦਾ ਦਾਅਵਾ ਸੀ ਕਿ ਅੱਜ ਹੀ ਬੀਜ ਵੰਡ ਰਹੇ ਹਾਂ, ਪਰ ਬੀਜ ਵੰਡਣ ਦਾ ਕੰਮ ਪਾਰਦਰਸ਼ੀ ਹੈ, ਇਹ ਕਿਵੇਂ ਹੋ ਸਕਦਾ ਹੈ ਕਿ 9 ਵਜੇ ਬੀਜ ਵੰਡਣਾ ਸ਼ੁਰੂ ਕੀਤਾ ਤੇ 10.30 ’ਤੇ ਸਾਰਾ ਬੀਜ ਖ਼ਤਮ ਵੀ ਹੋ ਗਿਆ। ਉਕਤ ਕਿਸਾਨਾਂ ਨੇ ਮੰਗ ਕੀਤੀ ਕਿ ਗਰੀਬ ਕਿਸਾਨਾਂ ਨੂੰ ਸਬਸਿਡੀ ਵਾਲਾ ਬੀਜ ਮੁਹੱਈਆ ਕਰਵਾਇਆ ਜਾਵੇ।
ਪਿਛਲੀ ਖ਼ਬਰ ਨੌਕਰੀਆਂ ਕੱਢੇ 253 ਅਧਿਆਪਕਾਂ ਦੇ ਰੋਸ ਵਜੋਂ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ ਅਗਲੀ ਖ਼ਬਰ ਜਲਾਲਾਬਾਦ ਦੀਆਂ ਕਬੱਡੀ ਖਿਡਾਰਨਾਂ ਨੇ ਮੀਆਂਵਿੰਡ ਦੀ ਟੀਮ ਨੂੰ ਹਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।