31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਨੌਕਰੀਆਂ ਕੱਢੇ 253 ਅਧਿਆਪਕਾਂ ਦੇ ਰੋਸ ਵਜੋਂ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ

ਤਰਨ ਤਾਰਨ, 30 ਅਕਤੂਬਰ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਦੀਆਂ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਵਲੋਂ 4161 ਵਾਲੇ 253 ਅਧਿਆਪਕਾਂ ਦੇ ਨੌਕਰੀਆਂ ਕੱਢੇ ਜਾਣ ਦੇ ਰੋਸ ਵਜੋਂ ਗਾਂਧੀ ਪਾਰਕ ਵਿਚ ਇਕੱਠੇ ਹੋ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਅਤੇ ਮਾਰਚ ਕਰਦੇ ਹੋਏ ਚਾਰ ਖੰਭਾ ਚੌਂਕ ਵਿਚ ਭਗਵੰਤ ਮਾਨ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ। ਇਸ ਵਿਚ ਗਾਂਧੀ ਪਾਰਕ ਵਿਚ ਇਕੱਠੇ ਹੋ ਕੇ ਵੱਖ-ਵੱਖ ਆਗੂਆਂ ਨੇ ਸੰਬੋਧਨ ਕੀਤਾ ਅਤੇ ਸਰਕਾਰ ਦੀ ਇਸ ਮਾਰੂ ਨੀਤੀ ਵਿਰੁੱਧ ਰੋਸ ਜਾਹਿਰ ਕੀਤਾ| ਇਸ ਮੌਕੇ ਸੂਬਾ ਜਨਰਲ ਸਕੱਤਰ ਮਾਸਟਰ ਕੇਡਰ ਯੂਨੀਅਨ ਪੰਜਾਬ ਗੁਰਮੀਤ ਸਿੰਘ ਭੁੱਲਰ ਨੇ ਸੰਬੋਧਨ ਕਰਦਿਆਂ ਸਰਕਾਰ ਦੇ ਇਸ ਮਾਰੂ ਫੈਸਲੇ ਦੀ ਘੋਰ ਨਿੰਦਾ ਕੀਤੀ, ਕਿਉਂਕਿ ਤਿੰਨ ਸਾਲ ਨੌਕਰੀ ਦਾ ਅਰਸਾ ਪੂਰਾ ਕਰ ਚੁੱਕੇ ਇਨ੍ਹਾਂ ਅਧਿਆਪਕਾਂ ਨੂੰ ਇਕ ਦਿਨ ਪਹਿਲਾਂ ਨੌਕਰੀ ਤੋਂ ਕੱਢ ਕੇ ਇਹਨਾਂ ਦੇ ਚੁੱਲ੍ਹੇ ਠੰਢੇ ਕਰ ਦਿੱਤੇ, ਜੋ ਇਨ੍ਹਾਂ ਅਧਿਆਪਕਾਂ ਵਾਸਤੇ ਇਹ ਸਰਕਾਰ ਬਹੁਤ ਹੀ ਨਿਕੰਮੀ ਤੇ ਨਖਿੱਧ ਸਾਬਿਤ ਹੋਈ, ਕਿਉਂਕਿ ਇਨ੍ਹਾਂ ਨੇ ਦੀਵਾਲੀ ਤੋਂ ਦੋ ਚਾਰ ਦਿਨ ਪਹਿਲਾਂ ਇਨ੍ਹਾਂ ਨੂੰ ਨੌਕਰੀਆਂ ਤੋਂ ਕੱਢ ਕੇ ਇਨ੍ਹਾਂ ਵਾਸਤੇ ਇਕ ਕਾਲੀ ਦੀਵਾਲੀ ਦੇ ਵਜੋਂ ਮਾਰੂ ਫੈਸਲਾ ਦੇ ਕੇ ਆਪਣਾ ਅਸਲੀ ਚਿਹਰਾ ਵਿਖਾ ਦਿੱਤਾ ਹੈ।

ਅਜੀਤ ਡੈਸਕ 31-10-2026
ਤਰਨ ਤਾਰਨ, 30 ਅਕਤੂਬਰ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਦੀਆਂ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਵਲੋਂ 4161 ਵਾਲੇ 253 ਅਧਿਆਪਕਾਂ ਦੇ ਨੌਕਰੀਆਂ ਕੱਢੇ ਜਾਣ ਦੇ ਰੋਸ ਵਜੋਂ ਗਾਂਧੀ ਪਾਰਕ ਵਿਚ ਇਕੱਠੇ ਹੋ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਅਤੇ ਮਾਰਚ ਕਰਦੇ ਹੋਏ ਚਾਰ ਖੰਭਾ ਚੌਂਕ ਵਿਚ ਭਗਵੰਤ ਮਾਨ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ। ਇਸ ਵਿਚ ਗਾਂਧੀ ਪਾਰਕ ਵਿਚ ਇਕੱਠੇ ਹੋ ਕੇ ਵੱਖ-ਵੱਖ ਆਗੂਆਂ ਨੇ ਸੰਬੋਧਨ ਕੀਤਾ ਅਤੇ ਸਰਕਾਰ ਦੀ ਇਸ ਮਾਰੂ ਨੀਤੀ ਵਿਰੁੱਧ ਰੋਸ ਜਾਹਿਰ ਕੀਤਾ| ਇਸ ਮੌਕੇ ਸੂਬਾ ਜਨਰਲ ਸਕੱਤਰ ਮਾਸਟਰ ਕੇਡਰ ਯੂਨੀਅਨ ਪੰਜਾਬ ਗੁਰਮੀਤ ਸਿੰਘ ਭੁੱਲਰ ਨੇ ਸੰਬੋਧਨ ਕਰਦਿਆਂ ਸਰਕਾਰ ਦੇ ਇਸ ਮਾਰੂ ਫੈਸਲੇ ਦੀ ਘੋਰ ਨਿੰਦਾ ਕੀਤੀ, ਕਿਉਂਕਿ ਤਿੰਨ ਸਾਲ ਨੌਕਰੀ ਦਾ ਅਰਸਾ ਪੂਰਾ ਕਰ ਚੁੱਕੇ ਇਨ੍ਹਾਂ ਅਧਿਆਪਕਾਂ ਨੂੰ ਇਕ ਦਿਨ ਪਹਿਲਾਂ ਨੌਕਰੀ ਤੋਂ ਕੱਢ ਕੇ ਇਹਨਾਂ ਦੇ ਚੁੱਲ੍ਹੇ ਠੰਢੇ ਕਰ ਦਿੱਤੇ, ਜੋ ਇਨ੍ਹਾਂ ਅਧਿਆਪਕਾਂ ਵਾਸਤੇ ਇਹ ਸਰਕਾਰ ਬਹੁਤ ਹੀ ਨਿਕੰਮੀ ਤੇ ਨਖਿੱਧ ਸਾਬਿਤ ਹੋਈ, ਕਿਉਂਕਿ ਇਨ੍ਹਾਂ ਨੇ ਦੀਵਾਲੀ ਤੋਂ ਦੋ ਚਾਰ ਦਿਨ ਪਹਿਲਾਂ ਇਨ੍ਹਾਂ ਨੂੰ ਨੌਕਰੀਆਂ ਤੋਂ ਕੱਢ ਕੇ ਇਨ੍ਹਾਂ ਵਾਸਤੇ ਇਕ ਕਾਲੀ ਦੀਵਾਲੀ ਦੇ ਵਜੋਂ ਮਾਰੂ ਫੈਸਲਾ ਦੇ ਕੇ ਆਪਣਾ ਅਸਲੀ ਚਿਹਰਾ ਵਿਖਾ ਦਿੱਤਾ ਹੈ। ਸਮੁੱਚੀਆਂ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੇ ਇਨ੍ਹਾਂ 41 ਵਾਲੇ 253 ਅਧਿਆਪਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਤੁਹਾਡੇ ਨਾਲ ਹਰ ਸੰਘਰਸ਼ ਵਿਚ ਸਾਥ ਦੇਵਾਂਗੇ ਅਤੇ ਤੁਹਾਨੂੰ ਨੌਕਰੀ ਬਹਾਲ ਤੱਕ ਤੁਹਾਡੇ ਸੰਘਰਸ਼ਾਂ ਦੇ ਵਿਚ ਸਰਕਾਰ ਨਾਲ ਲੜਾਈ ਜਾਰੀ ਰੱਖਾਂਗੇ| ਇਸ ਮੌਕੇ ਸੁਖਵਿੰਦਰ ਸਿੰਘ ਧਾਮੀ ਐਲੀਮੈਂਟਰੀ ਟੀਚਰ ਯੂਨੀਅਨ ਦੇ ਜਨਰਲ ਸਕੱਤਰ ਨੇ ਦੱਸਿਆ ਕਿ ਇਹ ਨਿਕੰਮੀਆਂ ਸਰਕਾਰਾਂ ਕੋਰਟ ਦੇ ਫੈਸਲਿਆਂ ਨੂੰ ਵੀ ਮੰਨਣ ਤੋਂ ਇਨਕਾਰੀ ਹਨ, ਜਦੋਂਕਿ ਇਹ ਪ੍ਰਕਿਰਿਆ ਇਹਨਾਂ ਅਧਿਆਪਕਾਂ ਨੂੰ ਨੌਕਰੀਓ ਕੱਢਣ ਦੀ ਕੀਤੀ ਗਈ ਹੈ। ਇਸ ਵਿਚ ਦੋਸ਼ ਵਿਭਾਗੀ ਕਮੇਟੀ ਜਾਂ ਇਨ੍ਹਾਂ ਨੂੰ ਭਰਤੀ ਕਰਨ ਵਾਲੀ ਕਮੇਟੀ ਦਾ ਦੋਸ਼ ਹੈ ਜਦੋਂ ਕਿ ਸਜ਼ਾ ਇਨ੍ਹਾਂ ਅਧਿਆਪਕਾਂ ਨੂੰ ਦਿੱਤੀ ਗਈ ਹੈ, ਜਿਸ ਵਿਚ ਇਨ੍ਹਾਂ ਦਾ ਕੋਈ ਦੋਸ਼ ਨਹੀਂ ਇਸ ਕਰਕੇ ਇਹਨਾਂ ਨੂੰ 253 ਅਧਿਆਪਕਾਂ ਨੂੰ ਨੌਕਰੀ ’ਤੇ ਬਹਾਲ ਕੀਤਾ ਜਾਵੇ, ਤਾਂ ਜੋ ਇਨ੍ਹਾਂ ਦੇ ਹੱਸਦੇ-ਵੱਸਦੇ ਘਰ ਆਬਾਦ ਹੋ ਸਕਣ| ਇਸ ਮੌਕੇ ਡੀ.ਟੀ.ਐਫ. ਤੋਂ ਅਮਰ ਪ੍ਰਤਾਪ ਸਿੰਘ ਠੱਠਗੜ੍ਹ, ਕੰਵਰਦੀਪ ਸਿੰਘ ਢਿੱਲੋਂ, ਗਵਰਮੈਂਟ ਟੀਚਰ ਯੂਨੀਅਨ ਤੋਂ ਅੰਮ੍ਰਿਤਪਾਲ ਸਿੰਘ, ਬੀ.ਐਡ ਫਰੰਟ ਤੋਂ ਪ੍ਰਭਜੋਤ ਸਿੰਘ ਗੋਹਲਵੜ, ਅਧਿਆਪਕ ਦਲ ਤੋਂ ਰਾਜਦੀਪ ਸਿੰਘ, ਲੈਕਚਰਾਰ ਯੂਨੀਅਨ ਤੋਂ ਮਨਜਿੰਦਰ ਸਿੰਘ ਝੰਡੇਰ, ਲਖਬੀਰ ਸਿੰਘ ਕੰਗ, ਮਾਸਟਰ ਕੇਡਰ ਯੂਨੀਅਨ ਤੋਂ ਰਸ਼ਪਾਲ ਸਿੰਘ, ਜਸਬੀਰ ਸਿੰਘ ਬਲਾਕ ਪ੍ਰਧਾਨ ਨਿਰਮਲ ਸਿੰਘ, ਬਲਾਕ ਪ੍ਰਧਾਨ ਜਗਰੂਪ ਕੌਰ, ਬਲਾਕ ਪ੍ਰਧਾਨ ਸੁਖਪ੍ਰੀਤ ਕੌਰ, ਦਲਬੀਰ ਕੌਰ, ਬਲਬੀਰ ਕੌਰ, ਐੱਸ.ਸੀ.ਬੀ.ਸੀ. ਯੂਨੀਅਨ ਤੋਂ ਹਰਪਾਲ ਸਿੰਘ ਤੋਂ ਇਲਾਵਾ ਸੈਕੜੇ ਅਧਿਆਪਕਾਂ ਨੇ ਇਕੱਠੇ ਹੋ ਕੇ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ।
ਪਿਛਲੀ ਖ਼ਬਰ ਅਖੰਡ ਪਾਠ ਦੀ ਆਰੰਭਤਾ ਨਾਲ ਬਾਬਾ ਬਿਧੀ ਚੰਦ ਜੀ ਦੇ ਬਲਦੇ ਭੱਠ ’ਚ ਬੈਠਣ ਦੇ ਸਾਲਾਨਾ ਜੋੜ ਮੇਲੇ ਦੀ ਸ਼ੁਰੂਆਤ ਅਗਲੀ ਖ਼ਬਰ ਸਬਸਿਡੀ ਉੱਤੇ ਕਣਕ ਦਾ ਬੀਜ ਦੇਣ ਦੇ ਐਲਾਨ ਖੋਖਲੇ - ਕਿਸਾਨ ਪਰਮਵੀਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।