ਕੰਪਿਊਟਰ ਅਧਿਆਪਕ ਯੂਨੀਅਨ ਵਲੋਂ ਸੰਗਰੂਰ ਵਿਖੇ ਸੜਕਾਂ ’ਤੇ ਮਨਾਇਆ ਸੰਘਰਸ਼ੀ ਕਰਵਾਚੌਥ
ਤਰਨ ਤਾਰਨ, 30 ਅਕਤੂਬਰ (ਹਰਿੰਦਰ ਸਿੰਘ)-ਕੰਪਿਊਟਰ ਅਧਿਆਪਕ ਯੂਨੀਅਨ ਤਰਨ ਤਾਰਨ ਦੁਆਰਾ ਸੰਗਰੂਰ ਵਿਖੇ ਕੰਪਿਊਟਰ ਅਧਿਆਪਕਾਂ ਦੇ ਚੱਲ ਰਹੇ ਪੱਕੇ ਮੋਰਚੇ ਵਿਚ ਭਰਵੀਂ ਮਾਤਰਾ ਵਿਚ ਸ਼ਮੂਲੀਅਤ ਕਰਦੇ ਹੋਏ ਮੋਰਚੇ ਦੇ 40ਵੇਂ ਦਿਨ ਸਰਕਾਰ ਖਿਲਾਫ਼ ਪੋਲ ਖੋਲ ਰੋਸ ਮਾਰਚ ਕੀਤਾ ਗਿਆ| ਇਸ ਰੋਸ ਮਾਰਚ ਵਿਚ ਸੰਗਰੂਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਮਾਰਚ ਕੱਢਿਆ ਗਿਆ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ| ਇਸ ਮੌਕੇ ਬੋਲਦੇ ਹੋਏ ਕੰਪਿਊਟਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਮਰਜ ਕਰਨ ਦਾ ਵਾਅਦਾ ਕੀਤਾ ਸੀ, ਪਰ ਸਰਕਾਰ ਦੇ ਸਾਢੇ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਸਰਕਾਰ ਨੂੰ ਆਪਣਾ ਵਾਅਦਾ ਯਾਦ ਨਹੀਂ ਆਇਆ| ਇਸ ਮੌਕੇ ਬੋਲਦੇ ਹੋਏ ਜ਼ਿਲ੍ਹਾ ਪ੍ਰਧਾਨ ਸ਼ੀਤਲ ਸਿੰਘ ਨੇ ਦੱਸਿਆ ਕਿ 15 ਸਤੰਬਰ 2022 ਨੂੰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੰਪਿਊਟਰ ਅਧਿਆਪਕਾਂ ਉੱਪਰ ਛੇਵਾਂ ਪੇ ਕਮਿਸ਼ਨ ਅਤੇ ਪੰਜਾਬ ਸੀ. ਐਸ.
ਸ
ਸੰਗਰੂਰ ਵਿਖੇ ਰੋਸ ਪ੍ਰਦਰਸ਼ਨ ਦੌਰਾਨ ਕਰਵਾਚੌਥ ਮਨਾਉਂਦੇ ਕੰਪਿਊਟਰ ਅਧਿਆਪਕ।
31-10-2026
ਤਰਨ ਤਾਰਨ, 30 ਅਕਤੂਬਰ (ਹਰਿੰਦਰ ਸਿੰਘ)-ਕੰਪਿਊਟਰ ਅਧਿਆਪਕ ਯੂਨੀਅਨ ਤਰਨ ਤਾਰਨ ਦੁਆਰਾ ਸੰਗਰੂਰ ਵਿਖੇ ਕੰਪਿਊਟਰ ਅਧਿਆਪਕਾਂ ਦੇ ਚੱਲ ਰਹੇ ਪੱਕੇ ਮੋਰਚੇ ਵਿਚ ਭਰਵੀਂ ਮਾਤਰਾ ਵਿਚ ਸ਼ਮੂਲੀਅਤ ਕਰਦੇ ਹੋਏ ਮੋਰਚੇ ਦੇ 40ਵੇਂ ਦਿਨ ਸਰਕਾਰ ਖਿਲਾਫ਼ ਪੋਲ ਖੋਲ ਰੋਸ ਮਾਰਚ ਕੀਤਾ ਗਿਆ| ਇਸ ਰੋਸ ਮਾਰਚ ਵਿਚ ਸੰਗਰੂਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਮਾਰਚ ਕੱਢਿਆ ਗਿਆ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ| ਇਸ ਮੌਕੇ ਬੋਲਦੇ ਹੋਏ ਕੰਪਿਊਟਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਮਰਜ ਕਰਨ ਦਾ ਵਾਅਦਾ ਕੀਤਾ ਸੀ, ਪਰ ਸਰਕਾਰ ਦੇ ਸਾਢੇ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਸਰਕਾਰ ਨੂੰ ਆਪਣਾ ਵਾਅਦਾ ਯਾਦ ਨਹੀਂ ਆਇਆ| ਇਸ ਮੌਕੇ ਬੋਲਦੇ ਹੋਏ ਜ਼ਿਲ੍ਹਾ ਪ੍ਰਧਾਨ ਸ਼ੀਤਲ ਸਿੰਘ ਨੇ ਦੱਸਿਆ ਕਿ 15 ਸਤੰਬਰ 2022 ਨੂੰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੰਪਿਊਟਰ ਅਧਿਆਪਕਾਂ ਉੱਪਰ ਛੇਵਾਂ ਪੇ ਕਮਿਸ਼ਨ ਅਤੇ ਪੰਜਾਬ ਸੀ.ਐਸ.ਆਰ. ਦੇ ਰੂਪ ਵਿਚ ਦੀਵਾਲੀ ਦਾ ਤੋਹਫਾ ਦੇਣ ਦਾ ਐਲਾਨ ਕੀਤਾ ਸੀ, ਪਰ ਐਲਾਨ ਨੂੰ 4 ਦੀਵਾਲੀਆਂ ਬੀਤ ਜਾਣ ਮਗਰੋਂ ਵੀ ਹਾਲੇ ਤੱਕ ਸਰਕਾਰ ਵਲੋਂ ਕੰਪਿਊਟਰ ਅਧਿਆਪਕਾਂ ਨੂੰ ਕੋਈ ਵੀ ਤੋਹਫਾ ਨਹੀਂ ਦਿੱਤਾ ਗਿਆ| ਉਨ੍ਹਾਂ ਕਿਹਾ ਕਿ ਹੁਣ ਪੰਜਵੀਂ ਦੀਵਾਲੀ ਵੀ ਨੇੜ੍ਹੇ ਹੈ, ਪਰ ਸਰਕਾਰ ਦੁਆਰਾ ਕੀਤਾ ਗਿਆ ਕੋਈ ਵੀ ਵਾਅਦਾ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ| ਇਸ ਮੌਕੇ ਬੋਲਦੇ ਹੋਏ ਪਰਵਿੰਦਰ ਸਿੰਘ ਮੁੰਡਾਪਿੰਡ ਨੇ ਦੱਸਿਆ ਕਿ ਬਹੁਤ ਸਾਰੇ ਕੰਪਿਊਟਰ ਇਸ ਸੰਸਾਰ ਤੋਂ ਜਾ ਚੁੱਕੇ ਹਨ, ਪਰ ਉਨ੍ਹਾਂ ਦੇ ਪਰਿਵਾਰਾਂ ਨੂੰ ਸਰਕਾਰ ਵਲੋਂ ਨਾ ਤਾਂ ਕੋਈ ਵਿੱਤੀ ਸਹਾਇਤਾ ਦਿੱਤੀ ਗਈ ਅਤੇ ਨਾ ਹੀ ਕਿਸੇ ਨੂੰ ਅੱਜ ਤੱਕ ਨੌਕਰੀ ਦਿੱਤੀ ਗਈ ਹੈ। ਉਨ੍ਹਾਂ ਦੇ ਪਰਿਵਾਰ ਸੜਕਾਂ ’ਤੇ ਰੁਲਣ ਨੂੰ ਮਜ਼ਬੂਰ ਹਨ| ਸਰਕਾਰ ਦੇ ਇਨ੍ਹਾਂ ਲਾਰਿਆਂ ਤੋਂ ਤੰਗ ਹੋ ਕੇ ਕੰਪਿਊਟਰ ਅਧਿਆਪਕਾਂ ਦੁਆਰਾ ਅੱਜ ਸੰਗਰੂਰ ਵਿਖੇ ਸਰਕਾਰ ਦੀ ਪੋਲ ਖੋਲ੍ਹ ਰੈਲੀ ਕੀਤੀ ਗਈ ਹੈ। ਇਸ ਮੌਕੇ ਬੋਲਦੇ ਹੋਏ ਆਗੂ ਹਰਜਿੰਦਰ ਕੌਰ ਨੇ ਦੱਸਿਆ ਕਿ ਸਰਕਾਰ ਨੇ ਕੰਪਿਊਟਰ ਅਧਿਆਪਕਾਂ ਨੂੰ ਸਿਰਫ ਝੂਠੇ ਲਾਰੇ ਲਾਏ ਹਨ ਅਤੇ ਕੰਪਿਊਟਰ ਅਧਿਆਪਕਾਵਾਂ ਆਪਣਾ ਕਰਵਾ ਚੌਥ ਵਰਗਾ ਪਵਿੱਤਰ ਤਿਓਹਾਰ ਵੀ ਸੰਗਰੂਰ ਦੀਆਂ ਸੜਕਾਂ ਤੇ ਸੰਘਰਸ਼ ਕਰਦੇ ਹੋਏ ਮਨਾ ਰਹੇ ਹਨ| ਇਹ ਸਰਕਾਰ ਲਈ ਬਹੁਤ ਸ਼ਰਮਯੋਗ ਗੱਲ ਹੈ| ਇਸ ਮੌਕੇ ਬੋਲਦੇ ਹੋਏ ਆਗੂ ਸ੍ਰੀਮਤੀ ਸੰਦੀਪ ਕੌਰ ਨੇ ਦੱਸਿਆ ਕਿ ਜੇਕਰ ਸਰਕਾਰ ਦੁਆਰਾ ਜਲਦੀ ਹੀ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ ਤਾਂ ਸੰਗਰੂਰ ਵਿਖੇ ਹੋਰ ਵੱਡੇ ਐਕਸ਼ਨ ਕੀਤੇ ਜਾਣਗੇ| ਇਸ ਮੌਕੇ ਹਰਪ੍ਰੀਤ ਸਿੰਘ ਧੁੰਦਾ, ਸੰਦੀਪ ਸਿੰਘ, ਹਰਪੀਤ ਸਿੰਘ, ਸਰੂਪ ਸਿੰਘ, ਗੁਰਚਰਨ ਸਿੰਘ, ਨਵਨੀਤ ਕੌਰ, ਗੁਰਇਕਬਾਲ ਸਿੰਘ, ਪਲਵਿੰਦਰ ਸਿੰਘ, ਬਿਕਰਮਜੀਤ ਸਿੰਘ, ਪਰਮਜੀਤ ਸਿੰਘ, ਹਰਚੰਦ ਸਿੰਘ, ਜਸਪ੍ਰੀਤ ਸਿੰਘ, ਭੁਪਿੰਦਰ ਸਿੰਘ ਅਰਵਿੰਦਰ ਸਿੰਘ ਆਦਿ ਹਾਜ਼ਰ ਸਨ|