ਬਜ਼ੁਰਗ ਨੂੰ ਅਗਵਾ ਕਰਕੇ ਨਕਦੀ ਲੁੱਟਣ ਦੇ ਮਾਮਲੇ ਵਿਚ ਨੌਜਵਾਨ ਖਿਲਾਫ਼ ਕੇਸ ਦਰਜ
ਅਧਿਆਪਕਾਂ ਦੀ ਇੱਛਾ ਨਾਲ ਸਾਕਾਰ ਹੋਇਆ ਯਾਦਗਾਰ ਅਧਿਆਪਕ ਦਿਵਸ
ਡਾਬਾ/ਲੁਹਾਰਾ, 6 ਸਤੰਬਰ (ਕੁਲਵੰਤ ਸਿੰਘ ਸੱਪਲ)-ਅਧਿਆਪਕ ਦਿਵਸ ਮੌਕੇ ਅਧਿਆਪਕਾਂ ਦੀ ਇੱਛਾ ਨੂੰ ਪਹਿਲ ਦਿੰਦਿਆਂ ਇੱਕ ਵਿਲੱਖਣ, ਆਧਿਆਤਮਿਕ ਅਤੇ ਆਨੰਦਮਈ ਯਾਤਰਾ ਦਾ ਆਯੋਜਨ ਕੀਤਾ ਗਿਆ। ਤਿੰਨਾਂ ਸ਼ਾਖਾਵਾਂ ਦੇ ਲਗਭਗ 160 ਅਧਿਆਪਕ-ਅਧਿਆਪਿਕਾਵਾਂ ਸਵੇਰੇ 6 ਵਜੇ ਦੋ ਬੱਸਾਂ ਅਤੇ ਦੋ ਛੋਟੀਆਂ ਗੱਡੀਆਂ ਰਾਹੀਂ ਮਾਤਾ ਸ੍ਰੀ ਨੈਣਾ ਦੇਵੀ ਧਾਮ ਅਤੇ ਸ੍ਰੀ ਆਨੰਦਪੁਰ ਸਾਹਿਬ ਲਈ ਰਵਾਨਾ ਹੋਏ।
ਡਾਬਾ/ਲੁਹਾਰਾ, 6 ਸਤੰਬਰ (ਕੁਲਵੰਤ ਸਿੰਘ ਸੱਪਲ)-ਅਧਿਆਪਕ ਦਿਵਸ ਮੌਕੇ ਅਧਿਆਪਕਾਂ ਦੀ ਇੱਛਾ ਨੂੰ ਪਹਿਲ ਦਿੰਦਿਆਂ ਇੱਕ ਵਿਲੱਖਣ, ਆਧਿਆਤਮਿਕ ਅਤੇ ਆਨੰਦਮਈ ਯਾਤਰਾ ਦਾ ਆਯੋਜਨ ਕੀਤਾ ਗਿਆ। ਤਿੰਨਾਂ ਸ਼ਾਖਾਵਾਂ ਦੇ ਲਗਭਗ 160 ਅਧਿਆਪਕ-ਅਧਿਆਪਿਕਾਵਾਂ ਸਵੇਰੇ 6 ਵਜੇ ਦੋ ਬੱਸਾਂ ਅਤੇ ਦੋ ਛੋਟੀਆਂ ਗੱਡੀਆਂ ਰਾਹੀਂ ਮਾਤਾ ਸ੍ਰੀ ਨੈਣਾ ਦੇਵੀ ਧਾਮ ਅਤੇ ਸ੍ਰੀ ਆਨੰਦਪੁਰ ਸਾਹਿਬ ਲਈ ਰਵਾਨਾ ਹੋਏ। ਨੈਣਾ ਦੇਵੀ ਧਾਮ ਵਿਖੇ ਸਾਰਿਆਂ ਨੇ ਮਾਤਾ ਰਾਣੀ ਦੇ ਦਰਸ਼ਨ ਕੀਤੇ ਅਤੇ ਸਕੂਲ ਵੱਲੋਂ ਲਗਾਏ ਗਏ ਲੰਗਰ ਦਾ ਆਨੰਦ ਮਾਣਿਆ। ਇਸ ਤੋਂ ਬਾਅਦ ਸ੍ਰੀ ਆਨੰਦਪੁਰ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਵਾਹਿਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਯਾਤਰਾ ਨੇ ਅਧਿਆਪਕਾਂ ਨੂੰ ਆਤਮਿਕ ਸ਼ਾਂਤੀ ਦੇ ਨਾਲ-ਨਾਲ ਨਵੀਂ ਊਰਜਾ ਅਤੇ ਉਤਸ਼ਾਹ ਪ੍ਰਦਾਨ ਕੀਤਾ। ਪ੍ਰਿੰਸੀਪਲ ਡਾ. ਆਸ਼ੀਸ਼ ਨਾਥ ਅਗਨੀਹੋਤਰੀ ਨੇ ਕਿਹਾ ਕਿ ਅਧਿਆਪਕਾਂ ਦੀਆਂ ਇੱਛਾਵਾਂ ਅਤੇ ਖੁਸ਼ੀਆਂ ਦਾ ਸਨਮਾਨ ਕਰਨਾ ਸੰਸਥਾ ਦੀ ਜ਼ਿੰਮੇਵਾਰੀ ਹੈ। ਅਜਿਹੇ ਆਯੋਜਨ ਅਧਿਆਪਕਾਂ ਨੂੰ ਤਾਜ਼ਗੀ ਅਤੇ ਨਵੀਂ ਊਰਜਾ ਪ੍ਰਦਾਨ ਕਰਨ ਦੇ ਨਾਲ ਸਕੂਲ, ਵਿਦਿਆਰਥੀਆਂ ਅਤੇ ਸੰਸਥਾ ਪ੍ਰਤੀ ਆਪਣਾਪਣ ਅਤੇ ਨਿਸ਼ਠਾ ਨੂੰ ਹੋਰ ਮਜ਼ਬੂਤ ਕਰਦੇ ਹਨ। ਚੇਅਰਮੈਨ ਸੁਰਿੰਦਰ ਪਾਲ ਗਰਗ ਨੇ ਸਾਰੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਨਵੀਂ ਊਰਜਾ ਨਾਲ ਭਰਪੂਰ ਹੋ ਕੇ ਅਧਿਆਪਕ ਆਉਣ ਵਾਲੀਆਂ ਪ੍ਰੀਖਿਆਵਾਂ ਵਿਚ ਵਿਦਿਆਰਥੀਆਂ ਨੂੰ ਸਫਲਤਾ ਦੀਆਂ ਨਵੀਆਂ ਉਚਾਈਆਂ ਤੱਕ ਪਹੁੰਚਾਉਣ ਲਈ ਹੋਰ ਵੀ ਸਮਰਪਣ ਨਾਲ ਕੰਮ ਕਰਨਗੇ।