07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

12-13 ਸਤੰਬਰ ਨੂੰ ਕੀਤੇ ਜਾਣਗੇ ਸੂਬੇ ਦੇ ਮੰਤਰੀਆਂ ਦੇ ਘਿਰਾਓ - ਸਕੱਤਰ ਘੁਡਾਣੀ

ਲੁਧਿਆਣਾ, 6 ਸਤੰਬਰ (ਜਸਵਿੰਦਰ ਸਿੰਘ )-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅੱਜ ਅੱਠਵੇਂ ਦਿਨ ਪੱਕੇ ਧਰਨੇ ਦੇ ਵਿਚ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਅੱਜ ਦੇ ਇਸ ਮੋਰਚੇ ਨੂੰ ਸਾਰੇ ਦੇਸ਼ ਦੇ ਕਿਸਾਨਾਂ ਦੀ ਏਕਤਾ ਲਈ ਸਮਰਪਿਤ ਕੀਤਾ ਹੈ। ਇੱਕ ਪਾਸੇ ਚੰਡੀਗੜ੍ਹ ਮੋਰਚਾ ਹੈ ਜਿਸ ਵਿੱਚ ਧਾਰਾ 78,79 ,80 ਰੱਦ ਕਰਨ ਦੀ ਮੰਗ ਕੀਤੀ ਗਈ ਹੈ।

ਅਜੀਤ ਡੈਸਕ 07-09-2026
ਲੁਧਿਆਣਾ, 6 ਸਤੰਬਰ (ਜਸਵਿੰਦਰ ਸਿੰਘ )-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅੱਜ ਅੱਠਵੇਂ ਦਿਨ ਪੱਕੇ ਧਰਨੇ ਦੇ ਵਿਚ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਅੱਜ ਦੇ ਇਸ ਮੋਰਚੇ ਨੂੰ ਸਾਰੇ ਦੇਸ਼ ਦੇ ਕਿਸਾਨਾਂ ਦੀ ਏਕਤਾ ਲਈ ਸਮਰਪਿਤ ਕੀਤਾ ਹੈ। ਇੱਕ ਪਾਸੇ ਚੰਡੀਗੜ੍ਹ ਮੋਰਚਾ ਹੈ ਜਿਸ ਵਿੱਚ ਧਾਰਾ 78,79 ,80 ਰੱਦ ਕਰਨ ਦੀ ਮੰਗ ਕੀਤੀ ਗਈ ਹੈ।ਧਾਰਾ 78 ਕੇਂਦਰ ਸਰਕਾਰ ਨੂੰ ਬੰਧੇਜ ਕਰਦੀ ਹੈ। ਪਹਿਲਾ ਕੇਂਦਰ ਸਰਕਾਰ ਨੇ 80- 81 ਦੇ ਫੈਸਲੇ ਪਾਣੀਆਂ ਦੇ ਸਬੰਧ ਵਿੱਚ ਕੀਤੇ, ਉਹ 78 ਧਾਰਾ ਦੀ ਘੋਰ ਉਲੰਘਣਾ ਕਰਕੇ ਕੀਤੇ ਹਨ ਤਾਂ ਇਹ ਲੜਾਈ ਸਾਂਝੀ ਲੜਾਈ ਹੈ ਤੇ ਸਾਂਝੇ ਹੋ ਕੇ ਲੜਨਾ ਚਾਹੀਦਾ ਹੈ ਨਾ ਕਿ ਸੂਬਿਆ ਦਾ ਕਲੇਸ਼ ਖੜਾ ਕੀਤਾ ਜਾਵੇ। ਅਸੀਂ ਕਿਸੇ ਵੀ ਕੀਮਤ ਦੇਸ਼ ਦੇ ਕਿਸਾਨਾਂ ਦੀ ਏਕਤਾ ਨਹੀਂ ਟੁੱਟਣ ਦੇਵਾਂਗੇ। ਇਸ ਦੇ ਖਿਲਾਫ ਹਰ ਸੰਭਵ ਯਤਨ ਕਰਾਂਗੇ। ਮਨਜੀਤ ਸਿੰਘ ਬੁਢੇਲ ਤੇ ਜਸਵੀਰ ਸਿੰਘ ਖਟੜਾ ਨੇ ਕਿਹਾ ਕਿ ਸੂਬੇ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਮੰਤਰੀਆਂ ਦੇ 12- 13 ਸਤੰਬਰ ਨੂੰ ਘਿਰਾਓ ਵੀ ਕੀਤੇ ਜਾਣਗੇ ਅਤੇ 9 ਸਤੰਬਰ ਨੂੰ ਅਵਤਾਰ ਪਾਸ਼ ਦੇ ਪਿੰਡ ਤਲਵੰਡੀ ਸਲੇਮ ਵਿਖੇ ਯਾਦਗਾਰ ਤੇ ਧੱਕੇ ਨਾਲ ਕਬਜ਼ਾ ਕਰਨ ਦੇ ਖਿਲਾਫ ਵੀ ਜੋਰਦਾਰ ਪ੍ਰਦਰਸ਼ਨ ਨਾਲ ਜਾਇਆ ਜਾਵੇਂਗਾ। ਅੱਜ ਦੇ ਧਰਨੇ ਵਿਚ ਤੀਰਥ ਸਿੰਘ ਤਲਵੰਡੀ, ਲਵਲੀ ਮਾਜਰੀ ਤੇ ਮਨਜੀਤ ਕੌਰ ਤੇ ਰਾਮ ਸਿੰਘ ਹਠੂਰ ਨੇ ਇਨਕਲਾਬੀ ਗੀਤ ਪੇਸ਼ ਕੀਤੇ।
ਪਿਛਲੀ ਖ਼ਬਰ ਸੰਤ ਬਾਬਾ ਆਲੋਵਾਲ ਦਾ ਕੈਨੇਡਾ ਪੁੱਜਣ ’ਤੇ ਸੰਗਤਾਂ ਨੇ ਕੀਤਾ ਸਵਾਗਤ ਅਗਲੀ ਖ਼ਬਰ ਬਜ਼ੁਰਗ ਨੂੰ ਅਗਵਾ ਕਰਕੇ ਨਕਦੀ ਲੁੱਟਣ ਦੇ ਮਾਮਲੇ ਵਿਚ ਨੌਜਵਾਨ ਖਿਲਾਫ਼ ਕੇਸ ਦਰਜ ਅਧਿਆਪਕਾਂ ਦੀ ਇੱਛਾ ਨਾਲ ਸਾਕਾਰ ਹੋਇਆ ਯਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।