ਸਿਹਤ ਪ੍ਰਤੀ ਜਾਗਰੂਕ ਨੌਜਵਾਨਾਂ ਨੇ ਨਿਊਟ੍ਰੀਸ਼ਨ ਸੰਬੰਧੀ ਜਾਣਕਾਰੀ ਕੀਤੀ ਹਾਸਿਲ-ਤਲਵਿੰਦਰ ਆਲਮਗੀਰ
ਆਲਮਗੀਰ, 13 ਸਤੰਬਰ (ਜਰਨੈਲ ਸਿੰਘ ਪੱਟੀ)-ਸਿਹਤ ਪ੍ਰਤੀ ਜਾਗਰੂਕ ਨੌਜਵਾਨ ਵਰਗ ਨੇ ਮੋਟਾਪਾ ਵਧਾਉਣ ਜਾਂ ਘਟਾਉਣ ਸਬੰਧਿਤ ਡਾਕਟਰਾਂ ਵਲੋਂ ਮੁੱਖ ਮੋੜ ਕੇ ਘਰੇਲੂ ਅਤੇ ਕੁਦਰਤੀ ਖਾਦ ਪਦਾਰਥਾਂ ਵੱਲ ਧਿਆਨ ਕੇਂਦਰਿਤ ਕਰਨਾ ਸ਼ੁਰੂ ਕੀਤਾ ਹੈ ਅਤੇ ਜਿਸ ਦੇ ਚੱਲਦੇ ਆਲਮਗੀਰ ਅਤੇ ਨਾਲ ਲੱਗਦੇ ਪਿੰਡਾਂ ਦੇ ਜਾਗਰੂਕ ਨੌਜਵਾਨਾਂ ਨੇ ਜੱਸ ਨਿਊਟ੍ਰੀਸ਼ਨ ਕਲੱਬ ਆਲਮਗੀਰ ਵਿਖੇ ਪਹੁੰਚ ਕੇ ਨਿਊਟ੍ਰੀਸ਼ਨਾਂ ਸੰਬੰਧਿਤ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਹਾਜ਼ਰ ਨੌਜਵਾਨਾਂ ਨੂੰ ਨਿਊਟ੍ਰੀਸ਼ਨਾਂ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਮੈਨੇਜਿੰਗ ਡਾਇਰੈਕਟਰ ਤਲਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਉਕਤ ਨਿਊਟ੍ਰੀਸ਼ਨ ਫਲ, ਸਬਜ਼ੀਆਂ ਅਤੇ ਹੋਰ ਕੁਦਰਤੀ ਖਾਦ ਪਦਾਰਥਾਂ ਤੋਂ ਤਿਆਰ ਕੀਤੇ ਜਾਂਦੇ ਹਨ ਜਿਨ੍ਹਾਂ ਦੇ ਸੇਵਨ ਨਾਲ ਕਿਸੇ ਵੀ ਕਿਸਮ ਦਾ ਮੋਟਾਪਾ ਵਧਾਉਣ/ਘਟਾਉਣ ਵਿਚ ਨਿਊਟ੍ਰੀਸ਼ਨ ਅਤਿ ਸਹਾਈ ਹੁੰਦੇ ਹਨ।
ਆਲਮਗੀਰ, 13 ਸਤੰਬਰ (ਜਰਨੈਲ ਸਿੰਘ ਪੱਟੀ)-ਸਿਹਤ ਪ੍ਰਤੀ ਜਾਗਰੂਕ ਨੌਜਵਾਨ ਵਰਗ ਨੇ ਮੋਟਾਪਾ ਵਧਾਉਣ ਜਾਂ ਘਟਾਉਣ ਸਬੰਧਿਤ ਡਾਕਟਰਾਂ ਵਲੋਂ ਮੁੱਖ ਮੋੜ ਕੇ ਘਰੇਲੂ ਅਤੇ ਕੁਦਰਤੀ ਖਾਦ ਪਦਾਰਥਾਂ ਵੱਲ ਧਿਆਨ ਕੇਂਦਰਿਤ ਕਰਨਾ ਸ਼ੁਰੂ ਕੀਤਾ ਹੈ ਅਤੇ ਜਿਸ ਦੇ ਚੱਲਦੇ ਆਲਮਗੀਰ ਅਤੇ ਨਾਲ ਲੱਗਦੇ ਪਿੰਡਾਂ ਦੇ ਜਾਗਰੂਕ ਨੌਜਵਾਨਾਂ ਨੇ ਜੱਸ ਨਿਊਟ੍ਰੀਸ਼ਨ ਕਲੱਬ ਆਲਮਗੀਰ ਵਿਖੇ ਪਹੁੰਚ ਕੇ ਨਿਊਟ੍ਰੀਸ਼ਨਾਂ ਸੰਬੰਧਿਤ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਹਾਜ਼ਰ ਨੌਜਵਾਨਾਂ ਨੂੰ ਨਿਊਟ੍ਰੀਸ਼ਨਾਂ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਮੈਨੇਜਿੰਗ ਡਾਇਰੈਕਟਰ ਤਲਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਉਕਤ ਨਿਊਟ੍ਰੀਸ਼ਨ ਫਲ, ਸਬਜ਼ੀਆਂ ਅਤੇ ਹੋਰ ਕੁਦਰਤੀ ਖਾਦ ਪਦਾਰਥਾਂ ਤੋਂ ਤਿਆਰ ਕੀਤੇ ਜਾਂਦੇ ਹਨ ਜਿਨ੍ਹਾਂ ਦੇ ਸੇਵਨ ਨਾਲ ਕਿਸੇ ਵੀ ਕਿਸਮ ਦਾ ਮੋਟਾਪਾ ਵਧਾਉਣ/ਘਟਾਉਣ ਵਿਚ ਨਿਊਟ੍ਰੀਸ਼ਨ ਅਤਿ ਸਹਾਈ ਹੁੰਦੇ ਹਨ। ਤਲਵਿੰਦਰ ਆਲਮਗੀਰ ਨੇ ਦੱਸਿਆ ਕਿ ਜਿੰਮ ਜਾਣ ਵਾਲੇ ਨੌਜਵਾਨਾਂ ਸਮੇਤ ਵਾਧੇ ਪਏ ਬੱਚਿਆਂ ਨੂੰ ਚੁਸਤ ਦਰੁਸਤ ਅਤੇ ਫੁਰਤੀਲਾ ਬਣਾਉਣ ਲਈ ਉਕਤ ਨਿਊਟ੍ਰੀਸ਼ਨ ਰਾਮ ਬਾਣ ਵਾਂਗ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਜੋ ਵੀ ਵਿਅਕਤੀ ਇਕ ਵਾਰ ਨਿਊਟ੍ਰੀਸ਼ਨ ਲੈ ਜਾਂਦਾ ਹੈ ਤਾਂ ਦੂਸਰੀ ਵਾਰ ਉਹ ਆਪਣੇ ਨਾਲ ਇਕ ਦੋ ਹੋਰ ਜ਼ਰੂਰਤਮੰਦਾਂ ਨੂੰ ਲੈ ਕੇ ਆਉਂਦਾ ਹੈ, ਕਿਉਂਕਿ ਉਕਤ ਨਿਊਟ੍ਰੀਸ਼ਨ ਖਾਣ ਦੇ ਪਹਿਲੇ ਦਿਨ ਹੀ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੰਦੇ ਹਨ। ਇਸ ਮੌਕੇ ਸੁਖਵਿੰਦਰ ਸਿੰਘ, ਸਹਿਜ ਖਾਨਪੁਰ, ਸੰਨੀ ਖੱਟੜਾ, ਗੁਰਮੀਤ ਸਰੀਂਹ, ਮਨੀ ਘਵੱਦੀ, ਗੋਪੀ ਸ਼ੀਲੋ, ਚੇਤਨ ਖਾਨਪੁਰ, ਜੱਸੂ ਖਾਨਪੁਰ, ਅਮਨ ਸੰਗਰੂਰ ਸਮੇਤ ਹੋਰ ਵੀ ਨੌਜਵਾਨ ਹਾਜ਼ਰ ਸਨ।