17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਵਾਰਡ ਨੰਬਰ 28 ਦੇ ਕੌਂਸਲਰ ਅਮਰਜੀਤ ਨੇ ਸੜਕ ਦਾ ਉਦਘਾਟਨ ਵਾਰਡ ਵਾਸੀਆਂ ਤੋਂ ਕਰਵਾ ਕੇ ਮਿਸਾਲ ਕੀਤੀ ਕਾਇਮ

ਲੁਧਿਆਣਾ, 16 ਸਤੰਬਰ (ਡਾ. ਤਰਲੋਚਨ ਸਿੰਘ)- ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਦੀ ਅਗਵਾਈ ਹੇਠ ਵਾਰਡ ਨੰਬਰ 28 ਦੇ ਕੌਂਸਲਰ ਅਮਰਜੀਤ ਸਿੰਘ ਵੱਲੋਂ ਮੈਟਰੋ ਰੋਡ, ਖੈਬਰ ਚੌਕ, ਨੇੜੇ ਯੂਕੋ ਬੈਂਕ ਤੋ ਲੈ ਕੇ ਜਮਾਲਪੁਰ ਚੌਕ ਤੱਕ ਸੜਕ ਬਣਾਉਣ ਦੇ ਕੰਮ ਦਾ ਰਸਮੀ ਉਦਘਾਟਨ ਵਾਰਡ ਵਾਸੀਆਂ ਵੱਲੋਂ ਕਰਵਾ ਕੇ ਨਵੀਂ ਮਿਸਾਲ ਕਾਇਮ ਕੀਤੀ ਗਈ।

ਅਜੀਤ ਡੈਸਕ 17-09-2026
ਲੁਧਿਆਣਾ, 16 ਸਤੰਬਰ (ਡਾ. ਤਰਲੋਚਨ ਸਿੰਘ)- ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਦੀ ਅਗਵਾਈ ਹੇਠ ਵਾਰਡ ਨੰਬਰ 28 ਦੇ ਕੌਂਸਲਰ ਅਮਰਜੀਤ ਸਿੰਘ ਵੱਲੋਂ ਮੈਟਰੋ ਰੋਡ, ਖੈਬਰ ਚੌਕ, ਨੇੜੇ ਯੂਕੋ ਬੈਂਕ ਤੋ ਲੈ ਕੇ ਜਮਾਲਪੁਰ ਚੌਕ ਤੱਕ ਸੜਕ ਬਣਾਉਣ ਦੇ ਕੰਮ ਦਾ ਰਸਮੀ ਉਦਘਾਟਨ ਵਾਰਡ ਵਾਸੀਆਂ ਵੱਲੋਂ ਕਰਵਾ ਕੇ ਨਵੀਂ ਮਿਸਾਲ ਕਾਇਮ ਕੀਤੀ ਗਈ। ਇਸ ਮੌਕੇ ਕੌਂਸਲਰ ਅਮਰਜੀਤ ਸਿੰਘ ਨੇ ਕਿਹਾ ਕਿ ਵਾਰਡ ਨੰਬਰ 26 ਅਤੇ 28 ਦੀ ਸਾਂਝੀ ਸੜਕ ਵਜੋਂ ਜਾਣੀ ਜਾਂਦੀ ਇਸ ਸੜਕ ਨੂੰ ਬਣਾਉਣ ਬਾਰੇ ਇਲਾਕਾ ਨਿਵਾਸੀਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਅੱਜ ਇਸ ਸੜਕ ਦੇ ਕੰਮ ਦਾ ਸ਼ੁਭ ਆਰੰਭ ਕੀਤਾ ਗਿਆ ਹੈ। ਜਿਸ ਦੇ ਬਣਨ ਨਾਲ ਇਥੋਂ ਹਰ ਰੋਜ਼ ਲੱਗਣ ਵਾਲੇ ਹਜ਼ਾਰਾਂ ਰਾਹਗੀਰਾਂ ਨੂੰ ਰਾਹਤ ਮਿਲੇਗੀ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂਆਂ ‘ਚ ਰਮੇਸ਼ ਕੁਮਾਰ ਪਿੰਕਾ, ਮੋਹਿਤ ਸੂਦ , ਇੰਦਰਜੀਤ ਸਿੰਘ ਮਿੰਕੂ, ਮੋਹਿਤ ਸ਼ਰਮਾ, ਅਨਿਲ ਅਰੋੜਾ, ਸਤਪਾਲ ਸ਼ਰਮਾ, ਦੀਪਕ ਕੁਮਾਰ ਆਦਿ ਨੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਕੌਂਸਲਰ ਅਮਰਜੀਤ ਸਿੰਘ ਨੇ ਇਸ ਸੜਕ ਦਾ ਉਦਘਾਟਨ ਸਾਡੇ ਕੋਲੋਂ ਕਰਵਾ ਕੇ ਨਾ ਸਿਰਫ ਸਾਨੂੰ ਮਾਣ ਬਖਸ਼ਿਆ ਹੈ। ਬਲਕਿ ਇਹ ਸੰਦੇਸ਼ ਵੀ ਦਿੱਤਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਸਹੀ ਮਾਇਨਿਆਂ ਵਿੱਚ ਲੋਕਾਂ ਦੀ ਆਪਣੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਕੌਂਸਲਰ ਅਮਰਜੀਤ ਸਿੰਘ ਦਾ ਮਿਲਣਸਾਰ ਸੁਭਾਅ, ਨਿਮਰਤਾ ਅਤੇ ਲੋਕਾਂ ਨਾਲ ਵਧੀਆ ਤਾਲਮੇਲ ਉਹਨਾਂ ਨੂੰ ਹੋਰਨਾਂ ਤੋਂ ਵਿਲੱਖਣ ਬਣਾਉਂਦਾ ਹੈ। ਉਹ ਹਰ ਵਰਗ ਦੇ ਲੋਕਾਂ ਨਾਲ ਪਿਆਰ, ਸਤਿਕਾਰ ਅਤੇ ਆਪਣਾਪਣ ਨਾਲ ਪੇਸ਼ ਆਉਂਦੇ ਹਨ। ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਨਾ ਅਤੇ ਉਨ੍ਹਾਂ ਦੇ ਹੱਲ ਲਈ ਯਤਨ ਕਰਨਾ ਉਨਾਂ ਦੀ ਖਾਸ ਪਹਿਚਾਣ ਹੈ। ਇਲਾਕਾ ਵਾਸੀਆਂ ਨਾਲ ਨਿਰੰਤਰ ਸੰਪਰਕ ਬਣਾਈ ਰੱਖਣ ਕਰਕੇ ਲੋਕ ਉਹਨਾਂ ਨੂੰ ਆਪਣੇ ਨੇੜੇ ਮਹਿਸੂਸ ਕਰਦੇ ਹਨ। ਉਹਨਾਂ ਦਾ ਸਾਦਾ ਜੀਵਨ, ਨਿਮਰ ਵਿਵਹਾਰ ਅਤੇ ਸੇਵਾ ਭਾਵਨਾ ਹੀ ਉਹਨਾਂ ਦੀ ਲੋਕਪ੍ਰਿਯਤਾ ਦਾ ਮੁੱਖ ਆਧਾਰ ਹੈ।
ਪਿਛਲੀ ਖ਼ਬਰ ਸੀਸੂ ਨੇ ਵਿਸ਼ਵ ਮਿਆਰ ਦਿਵਸ ’ਤੇ ਖੇਤੀਬਾੜੀ ਉਪਕਰਨ ਉਦਯੋਗ ਲਈ ਐਮ.ਐਸ.ਐਮ.ਈ. ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਕੈਬਨਿਟ ਮੰਤਰੀ ਮੁੰਡੀਆਂ ਨੇ ਵੱਖ- ਵੱਖ ਪਿੰਡਾਂ ਨੂੰ ਗਰਾਂਟਾਂ ਅਤੇ ਕੱਚੇ ਮਕਾਨਾਂ ਦੇ ਚੈੱਕ ਵੰਡੇ ਦੋ ਕਾਰਾਂ ਲੁੱਟਣ ’ ਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।