20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਕਿਸਾਨ ਮੇਲੇ ਦੇ ਦੂਜੇ ਦਿਨ ਖੇਤੀ ਜਿਣਸਾਂ ਦੇ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਤਕਸੀਮ

ਲੁਧਿਆਣਾ, 19 ਸਤੰਬਰ (ਜਸਵਿੰਦਰ ਸਿੰਘ)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਦੋ ਰੋਜ਼ਾ ਕਿਸਾਨ ਮੇਲੇ ਦੇ ਦੂਜੇ ਦਿਨ ਖੇਤ ਜਿਨਸਾਂ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚੋਂ ਡਰੈਗਨ ਫਰੂਟ ਦਾ ਪਹਿਲਾ ਇਨਾਮ ਬਲਵੀਰ ਸਿੰਘ ਪੁੱਤਰ ਨਛੱਤਰ ਸਿੰਘ, ਪਿੰਡ ਧਰਮਗੜ੍ਹ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ, ਦੂਜਾ ਇਨਾਮ ਕਰਮਜੀਤ ਸਿੰਘ ਪੁੱਤਰ ਬਲਦੇਵ ਸਿੰਘ ਪਿੰਡ ਸੰਗਤਪੁਰਾ ਜ਼ਿਲ੍ਹਾ ਸੰਗਰੂਰ ਨੂੰ ਮਿਲਿਆ। ਮਾਲਟੇ ਵਿਚ ਪਹਿਲਾ ਇਨਾਮ ਅਜੈਵੀਰ ਜਾਖੜ, ਪੁੱਤਰ ਸੱਜਣ ਕੁਮਾਰ ਜਾਖੜ, ਪਿੰਡ ਪੰਜ ਕੋਸੀ, ਜ਼ਿਲ੍ਹਾ ਫ਼ਾਜ਼ਿਲਕਾ, ਦੂਜਾ ਇਨਾਮ ਸਤਨਾਮ ਸਿੰਘ ਬਾਸੀ ਪੁੱਤਰ ਸੁਖਮੰਦਰ ਸਿੰਘ ਪਿੰਡ ਔਲਖ ਜ਼ਿਲ੍ਹਾ ਫ਼ਰੀਦਕੋਟ ਨੂੰ ਹਾਸਲ ਹੋਇਆ।

ਅਜੀਤ ਡੈਸਕ 20-09-2026
ਲੁਧਿਆਣਾ, 19 ਸਤੰਬਰ (ਜਸਵਿੰਦਰ ਸਿੰਘ)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਦੋ ਰੋਜ਼ਾ ਕਿਸਾਨ ਮੇਲੇ ਦੇ ਦੂਜੇ ਦਿਨ ਖੇਤ ਜਿਨਸਾਂ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚੋਂ ਡਰੈਗਨ ਫਰੂਟ ਦਾ ਪਹਿਲਾ ਇਨਾਮ ਬਲਵੀਰ ਸਿੰਘ ਪੁੱਤਰ ਨਛੱਤਰ ਸਿੰਘ, ਪਿੰਡ ਧਰਮਗੜ੍ਹ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ, ਦੂਜਾ ਇਨਾਮ ਕਰਮਜੀਤ ਸਿੰਘ ਪੁੱਤਰ ਬਲਦੇਵ ਸਿੰਘ ਪਿੰਡ ਸੰਗਤਪੁਰਾ ਜ਼ਿਲ੍ਹਾ ਸੰਗਰੂਰ ਨੂੰ ਮਿਲਿਆ। ਮਾਲਟੇ ਵਿਚ ਪਹਿਲਾ ਇਨਾਮ ਅਜੈਵੀਰ ਜਾਖੜ, ਪੁੱਤਰ ਸੱਜਣ ਕੁਮਾਰ ਜਾਖੜ, ਪਿੰਡ ਪੰਜ ਕੋਸੀ, ਜ਼ਿਲ੍ਹਾ ਫ਼ਾਜ਼ਿਲਕਾ, ਦੂਜਾ ਇਨਾਮ ਸਤਨਾਮ ਸਿੰਘ ਬਾਸੀ ਪੁੱਤਰ ਸੁਖਮੰਦਰ ਸਿੰਘ ਪਿੰਡ ਔਲਖ ਜ਼ਿਲ੍ਹਾ ਫ਼ਰੀਦਕੋਟ ਨੂੰ ਹਾਸਲ ਹੋਇਆ। ਲਸਣ ਵਿਚ ਪਹਿਲਾ ਤਰਸੇਮ ਸਿੰਘ ਪੁੱਤਰ ਲਖਵਿੰਦਰ ਸਿੰਘ ਪਿੰਡ ਲੋਖਾਂ ਜ਼ਿਲ੍ਹਾ ਤਰਨਤਾਰਨ ਅਤੇ ਦੂਸਰਾ ਇਨਾਮ ਬਲਪ੍ਰੀਤ ਸਿੰਘ ਬਰਾੜ ਪੁੱਤਰ ਭੁਪਿੰਦਰਜੀਤ ਸਿੰਘ ਪਿੰਡ ਰੋਡੇ, ਜ਼ਿਲ੍ਹਾ ਮੋਗਾ ਦੇ ਹਿੱਸੇ ਆਇਆ। ਘੀਆ ਕੱਦੂ ਵਿਚ ਪਹਿਲਾ ਇਨਾਮ ਜਿੱਕੀ ਸਿੰਘ ਪੁੱਤਰ ਨਾਇਬ ਸਿੰਘ ਪਿੰਡ ਰਾਮੇਆਣਾ ਜ਼ਿਲ੍ਹਾ ਫ਼ਰੀਦਕੋਟ ਨੂੰ ਮਿਲਿਆ। ਮਿਰਚ ਵਿਚ ਪਹਿਲਾ ਇਨਾਮ ਸਰਬਜੀਤ ਸਿੰਘ ਪੁੱਤਰ ਸ਼ਬੇਗ ਸਿੰਘ ਪਿੰਡ ਪੱਧਰੀ, ਜ਼ਿਲ੍ਹਾ ਫ਼ਿਰੋਜ਼ਪੁਰ, ਦੂਜਾ ਇਨਾਮ ਤੀਰਥ ਸਿੰਘ ਪੁੱਤਰ ਬੂਟਾ ਸਿੰਘ ਪਿੰਡ ਸੰਦੌੜ ਜ਼ਿਲ੍ਹਾ ਮਲੇਰਕੋਟਲਾ ਨੂੰ ਮਿਲਿਆ। ਭਿੰਡੀ ਵਿਚ ਪਹਿਲਾ ਇਨਾਮ ਹਰਪ੍ਰੀਤ ਸਿੰਘ ਪੁੱਤਰ ਚੰਨਣ ਸਿੰਘ ਪਿੰਡ ਬਾਹੀਆਂ ਜ਼ਿਲ੍ਹਾ ਗੁਰਦਾਸਪੁਰ ਅਤੇ ਦੂਜਾ ਪਰਮਜੀਤ ਸਿੰਘ ਪੁੱਤਰ ਦਲੀਪ ਸਿੰਘ ਪਿੰਡ ਜਲਵੇੜੀ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ, ਪਿਆਜ਼ ਵਿਚ ਪਹਿਲੇ ਦੋ ਇਨਾਮ ਬਲਦੀਪ ਸਿੰਘ ਪੁੱਤਰ ਸਿਕੰਦਰ ਸਿੰਘ ਪਿੰਡ ਬਧੌਸ਼ੀ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ, ਬਲਰਾਜ ਸਿੰਘ ਪੁੱਤਰ ਕੌਰ ਸਿੰਘ ਪਿੰਡ ਅੜਕਵਾਸ ਜ਼ਿਲ੍ਹਾ ਸੰਗਰੂਰ ਨੂੰ ਮਿਲੇ। ਤੋਰੀ ਵਿਚ ਪਹਿਲਾ ਇਨਾਮ ਸੁਖਬੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਪਿੰਡ ਚੰਗਾਲ ਜ਼ਿਲ੍ਹਾ ਸੰਗਰੂਰ ਅਤੇ ਕਰੇਲਾ ਵਿਚ ਪਹਿਲਾ ਇਨਾਮ ਕੁਲਦੀਪ ਸਿੰਘ ਪੁੱਤਰ ਸੇਵਾ ਸਿੰਘ ਪਿੰਡ ਬੋਦੀਵਾਲਾ ਜ਼ਿਲ੍ਹਾ ਮੁਕਤਸਰ ਸਾਹਿਬ, ਦੂਜਾ ਇਨਾਮ ਜੁਗਰਾਜਪ੍ਰੀਤ ਸਿੰਘ ਪੁੱਤਰ ਦਲੀਪ ਸਿੰਘ ਪਿੰਡ ਗ਼ਾਲਿਬ ਖ਼ੁਰਦ ਜ਼ਿਲ੍ਹਾ ਲੁਧਿਆਣਾ ਨੂੰ ਮਿਲੇ। ਅਮਰੂਦ ਵਿਚ ਪਹਿਲਾ ਇਨਾਮ ਅਨੀਰੁੱਧ ਕੁਮਾਰ ਪੁੱਤਰ ਮੋਹਨਪਾਲ ਪਿੰਡ ਬੋਦੀਵਾਲਾ ਪੀਥਾ ਜ਼ਿਲ੍ਹਾ ਮੁਕਤਸਰ ਸਾਹਿਬ ਨੂੰ ਮਿਲਿਆ। ਨਿੰਬੂ ਵਿਚ ਪਹਿਲਾ ਇਨਾਮ ਕਰਨਜੋਤ ਸਿੰਘ ਪੁੱਤਰ ਗੁਰਮਿੰਦਰ ਸਿੰਘ ਪਿੰਡ ਓਹੜਪੁਰ ਜ਼ਿਲ੍ਹਾ ਹੁਸ਼ਿਆਰਪੁਰ, ਗੰਨਾ ਵਿਚ ਪਹਿਲਾ ਇਨਾਮ ਅਵਤਾਰ ਸਿੰਘ ਪੁੱਤਰ ਬਲਵਿੰਦਰ ਸਿੰਘ ਪਿੰਡ ਸਾਧੂਵਾਲਾ ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਦੂਜਾ ਇਨਾਮ ਸੰਦੀਪ ਜਾਖੜ ਪੁੱਤਰ ਸੁਰਿੰਦਰ ਕੁਮਾਰ ਜਾਖੜ ਪਿੰਡ ਪੰਜ ਕੋਸੀ ਅਬੋਹਰ, ਮੱਕੀ ਵਿਚ ਪਹਿਲਾ ਇਨਾਮ ਖ਼ੁਸ਼ਦੀਪ ਸਿੰਘ ਪੁੱਤਰ ਸੁਖਮਿੰਦਰ ਸਿੰਘ ਪਿੰਡ ਹਰਨਾਮਪੁਰਾ ਜ਼ਿਲ੍ਹਾ ਲੁਧਿਆਣਾ, ਗੁਲਾਬ ਵਿਚ ਸੁਖਵੀਰ ਸਿੰਘ ਪੁੱਤਰ ਜਸਵਿੰਦਰ ਸਿੰਘ ਪਿੰਡ ਬਾੜੇਵਾਲ ਨੂੰ ਮਿਲਿਆ। ਸਟਾਲ ਮੁਕਾਬਲਿਆਂ ਵਿਚ ਟਰੈਕਟਰ ਕੰਬਾਈਨ ਰਿਪੇਅਰ ਥਰੈਸ਼ਰ ਸ਼੍ਰੇਣੀ ਵਿਚ ਪਹਿਲਾ ਇਨਾਮ ਕੇ ਐੱਸ ਐਗਰੀਕਲਚਰ ਇੰਡਸਟਰੀਜ਼, ਦਿਲਾਵਰਗੜ੍ਹ ਨੂੰ ਮਿਲਿਆ, ਟਰੈਕਟਰ ਨਾਲ ਚੱਲਣ ਵਾਲੇ ਸਾਜੋ ਸਮਾਨ ਵਿਚ ਗੁਰਬਾਜ਼ ਫਾਰਮ ਮਸ਼ੀਨਰੀ ਪ੍ਰਾਈਵੇਟ ਲਿਮਟਿਡ ਅਮਾਮਪੁਰਾ ਪਟਿਆਲਾ ਨੂੰ ਪਹਿਲਾ, ਇਲੈਕਟ੍ਰਿਕ ਮੋਟਰਜ਼, ਇੰਜਨ ਅਤੇ ਪੰਪ ਸੈੱਟ ਆਦਿ ਸ਼੍ਰੇਣੀ ਵਿਚ ਸਪਰੇਅ ਮੈਨ ਪਾਵਰ ਪ੍ਰੋਡਕਟਸ ਲੁਧਿਆਣਾ ਨੂੰ ਪਹਿਲਾ, ਐਗਰੋ ਪ੍ਰੋਸੈਸਿੰਗ ਮਸ਼ੀਨਰੀ ਵਿਚ ਪਹਿਲਾ ਇਨਾਮ ਮੈਸ. ਕੇਸੀ ਮਾਰਕੀਟਿੰਗ ਕੰਪਨੀ ਲੁਧਿਆਣਾ ਨੂੰ, ਖਾਦਾਂ ਵਿਚ ਮੈਸ. ਚੰਬਲ ਫਰਟੀਲਾਈਜ਼ਰ ਐਂਡ ਕੈਮੀਕਲ ਲਿਮਟਿਡ ਨੂੰ ਪਹਿਲਾ ਅਤੇ ਕੀਟਨਾਸ਼ਕਾਂ ਵਿਚ ਮੈਸ. ਬੇਅਰ ਕਰਾਪ ਸਾਇੰਸ ਚੰਡੀਗੜ੍ਹ ਨੂੰ ਪਹਿਲਾ ਸਥਾਨ ਹਾਸਲ ਹੋਇਆ। ਉਦਮਸ਼ੀਲਤਾ ਵਿਚ ਰਵੀਇੰਦਰ ਸਿੰਘ ਨੂੰ ਪਹਿਲਾ ਅਤੇ ਜਸਵਿੰਦਰ ਕੌਰ ਨੂੰ ਦੂਜਾ ਸਥਾਨ ਹਾਸਲ ਹੋਇਆ।
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਅਗਲੀ ਖ਼ਬਰ ਸੁਆਮੀ ਸੰਤ ਦਾਸ ਦਰਬਾਰ ਵਿਖੇ ਜਪ-ਤਪ ਚੁਪਹਿਰਾ ਸਮਾਗਮ ਹੋਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।