ਭਾਈ ਘਨੱਈਆ ਸਿੰਘ ਜੀ ਦੇ 322ਵੇਂ ਮਾਨਵ ਸੇਵਾ ਦਿਵਸ ਮੌਕੇ ਨਵਾਂ ਬਲੱਡ ਬੈਂਕ ਲੋੜਵੰਦ ਮਰੀਜ਼ਾਂ ਦੀ ਸੇਵਾ ਨੂੰ ਕੀਤਾ ਅਰਪਿਤ
ਲੁਧਿਆਣਾ, 19 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਮਨੁੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵਲੋਂ ਅੱਜ ਸੇਵਾ ਤੇ ਸਿਮਰਨ ਦੇ ਪੁੰਜ ਭਾਈ ਘਨੱਈਆ ਜੀ ਦੇ 322ਵੇਂ ਮਾਨਵ ਸੇਵਾ ਦਿਵਸ (ਮਲ੍ਹਮ ਪੱਟੀ ਦਿਵਸ) ਨੂੰ ਮਨਾਉਂਦਿਆਂ ਹੋਇਆਂ ਤੇ ਆਪਣੀ ਸੇਵਾ ਮੁਹਿੰਮ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਦਿਆਂ ਹਰਚਰਨ ਨਗਰ ਵਿਖੇ ਆਪਣਾ ਨਵਾਂ ਬਣਾਇਆ ਆਧੁਨਿਕ ਬਲੱਡ ਬੈਂਕ ਲੋੜਵੰਦ ਮਰੀਜ਼ਾਂ ਦੀ ਸੇਵਾ ਵਿਚ ਅਰਪਿਤ ਕੀਤਾ। ਇਸ ਮੌਕੇ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਸੰਸਥਾਪਕ ਅਤੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ (ਸਟੇਟ ਐਵਾਰਡੀ) ਨੇ ਅੱਜ ਪੱਤਰਕਾਰਾਂ ਦੀ ਹਾਜ਼ਰੀ ਵਿਚ ਦੱਸਿਆ ਕਿ ਗੁਰੂ ਸਾਹਿਬਾਨ ਵਲੋਂ ਬਖਸ਼ੇ ਸਿਧਾਂਤ “ਨਾ ਕੋ ਬੈਰੀ ਨਾਹੀ ਬੀਗਾਨਾ” ’ਤੇ ਪਹਿਰਾ ਦਿੰਦਿਆਂ ਹੋਇਆਂ ਪਿਛਲੇ 23 ਸਾਲਾਂ ਤੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਖ਼ੂਨਦਾਨ ਕੈਂਪਾਂ ਦੇ ਪ੍ਰਬੰਧ ਰਾਹੀਂ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਬਲੱਡ ਉਪਲਬਧ ਕਰਵਾਉਣ ਦੀ ਸੇਵਾ ਕਰਨ ਵਾਲੀ ਸੰਸਥਾ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵਲੋਂ ਆਪਣੀ ਸੇਵਾ ਮੁਹਿੰਮ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਦਿਆਂ ਹੋਇਆਂ ਅਤੇ ਲੋੜਵੰਦ ਮਰੀਜ਼ਾਂ ਦੀਆਂ ਕੀਮਤੀ ਜ਼ਿੰਦਗੀਆਂ ਬਚਾਉਣ ਲਈ ਸ਼ਹਿਰ ਵਿਖੇ ਭਾਈ ਘਨੱਈਆ ਸਿੰਘ ਜੀ ਵੈੱਲਫੇਅਰ ਚੈਰੀਟੇਬਲ ਟਰੱਸਟ ਅਤੇ ਸਤਿਅਮ ਹਸਪਤਾਲ ਦੇ ਨਿੱਘੇ ਉੱਦਮਾਂ ਸਦਕਾ ਖੋਲ੍ਹਿਆ ਗਿਆ।
ਲੁਧਿਆਣਾ, 19 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਮਨੁੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵਲੋਂ ਅੱਜ ਸੇਵਾ ਤੇ ਸਿਮਰਨ ਦੇ ਪੁੰਜ ਭਾਈ ਘਨੱਈਆ ਜੀ ਦੇ 322ਵੇਂ ਮਾਨਵ ਸੇਵਾ ਦਿਵਸ (ਮਲ੍ਹਮ ਪੱਟੀ ਦਿਵਸ) ਨੂੰ ਮਨਾਉਂਦਿਆਂ ਹੋਇਆਂ ਤੇ ਆਪਣੀ ਸੇਵਾ ਮੁਹਿੰਮ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਦਿਆਂ ਹਰਚਰਨ ਨਗਰ ਵਿਖੇ ਆਪਣਾ ਨਵਾਂ ਬਣਾਇਆ ਆਧੁਨਿਕ ਬਲੱਡ ਬੈਂਕ ਲੋੜਵੰਦ ਮਰੀਜ਼ਾਂ ਦੀ ਸੇਵਾ ਵਿਚ ਅਰਪਿਤ ਕੀਤਾ। ਇਸ ਮੌਕੇ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਸੰਸਥਾਪਕ ਅਤੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ (ਸਟੇਟ ਐਵਾਰਡੀ) ਨੇ ਅੱਜ ਪੱਤਰਕਾਰਾਂ ਦੀ ਹਾਜ਼ਰੀ ਵਿਚ ਦੱਸਿਆ ਕਿ ਗੁਰੂ ਸਾਹਿਬਾਨ ਵਲੋਂ ਬਖਸ਼ੇ ਸਿਧਾਂਤ “ਨਾ ਕੋ ਬੈਰੀ ਨਾਹੀ ਬੀਗਾਨਾ” ’ਤੇ ਪਹਿਰਾ ਦਿੰਦਿਆਂ ਹੋਇਆਂ ਪਿਛਲੇ 23 ਸਾਲਾਂ ਤੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਖ਼ੂਨਦਾਨ ਕੈਂਪਾਂ ਦੇ ਪ੍ਰਬੰਧ ਰਾਹੀਂ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਬਲੱਡ ਉਪਲਬਧ ਕਰਵਾਉਣ ਦੀ ਸੇਵਾ ਕਰਨ ਵਾਲੀ ਸੰਸਥਾ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵਲੋਂ ਆਪਣੀ ਸੇਵਾ ਮੁਹਿੰਮ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਦਿਆਂ ਹੋਇਆਂ ਅਤੇ ਲੋੜਵੰਦ ਮਰੀਜ਼ਾਂ ਦੀਆਂ ਕੀਮਤੀ ਜ਼ਿੰਦਗੀਆਂ ਬਚਾਉਣ ਲਈ ਸ਼ਹਿਰ ਵਿਖੇ ਭਾਈ ਘਨੱਈਆ ਸਿੰਘ ਜੀ ਵੈੱਲਫੇਅਰ ਚੈਰੀਟੇਬਲ ਟਰੱਸਟ ਅਤੇ ਸਤਿਅਮ ਹਸਪਤਾਲ ਦੇ ਨਿੱਘੇ ਉੱਦਮਾਂ ਸਦਕਾ ਖੋਲ੍ਹਿਆ ਗਿਆ। ਸਤਿਅਮ ਬਲੱਡ ਬੈਂਕ ਇਕ ਆਧੁਨਿਕ ਬਲੱਡ ਬੈਂਕ ਹੈ। ਜੱਥੇਦਾਰ ਨਿਮਾਣਾ ਨੇ ਇਸ ਮੌਕੇ ਰਸਮੀ ਤੌਰ ’ਤੇ ਐਲਾਨ ਕਰਦਿਆਂ ਹੋਇਆਂ ਕਿਹਾ ਕਿ ਗੁਰਦੁਆਰਾ ਸਾਹਿਬ, ਐਸ.ਜੀ.ਪੀ.ਸੀ ਦੇ ਸੇਵਾਦਾਰਾਂ ਅਤੇ ਸਮੂਹ ਧਰਮਾਂ ਨਾਲ ਸਬੰਧਿਤ ਧਾਰਮਿਕ ਅਸਥਾਨਾਂ ਦੇ ਸੇਵਾਦਾਰਾਂ ਅਤੇ ਪੱਤਰਕਾਰ ਭਾਈ ਚਾਰਾ ਨੂੰ 800 ਰੁਪਏ ਪ੍ਰਤੀ ਇਕ ਯੂਨਿਟ ਖ਼ੂਨ ਦਿੱਤਾ ਜਾਵੇਗਾ ਅਤੇ ਥੈਲੇਸੀਮੀਆ ਬੱਚਿਆ, ਅੰਗਹੀਣਾਂ, ਨੇਤਰਹੀਣ ਅਤੇ ਬੇਸਹਾਰਾ ਨੂੰ ਮੁਫ਼ਤ ਖ਼ੂਨ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਭਾਈ ਘਨੱਈਆ ਜੀ ਵੈੱਲਫੇਅਰ ਚੈਰੀਟੇਬਲ ਟਰੱਸਟ ਅਤੇ ਸਤਿਅਮ ਹਸਪਤਾਲ ਦੇ ਨਿੱਘੇ ਉੱਦਮਾਂ ਸਦਕਾ ਖੋਲੇ ਗਏ ਸਤਿਅਮ ਬਲੱਡ ਬੈਂਕ ਦਾ ਰਸਮੀ ਉਦਘਾਟਨ ਪੰਥ ਪ੍ਰਚਾਰਕ ਮਾਤਾ ਵਿਪਨਪ੍ਰੀਤ ਕੌਰ ਨੇ ਅਕਾਲ ਪੁਰਖ ਦੇ ਚਰਨਾਂ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਕੀਤਾ। ਉਨ੍ਹਾਂ ਦੇ ਨਾਲ ਬਾਬਾ ਸੁਖਬੀਰ ਸਿੰਘ ਸਿਮਰਨ ਕੇਂਦਰ ਵਾਲੇ, ਡਾ: ਸ਼ਿਵ ਕੁਮਾਰ ਅਤੇ ਕਈ ਪ੍ਰਮੁੱਖ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਸਮੇਂ ਉਨ੍ਹਾਂ ਦੇ ਨਾਲ ਸੁਸਾਇਟੀ ਦੀ ਕੋਰ ਕਮੇਟੀ ਦੇ ਮੈਂਬਰ ਪਰਵਿੰਦਰ ਸਿੰਘ ਗਿੰਦਰਾ, ਜਸਪਾਲ ਸਿੰਘ, ਭਾਈ ਹਰਪਾਲ ਸਿੰਘ ਨਿਮਾਣਾ, ਮਨਿੰਦਰ ਸਿੰਘ ਅਹੂਜਾ, ਪ੍ਰਧਾਨ ਭੁਪਿੰਦਰ ਸਿੰਘ, ਕੁਲਦੀਪ ਸਿੰਘ ਲਾਂਬਾ, ਇੰਦਰਪਾਲ ਸਿੰਘ ਬਿੰਦਰਾ, ਦਲਜੀਤ ਸਿੰਘ ਲਾਂਬਾ, ਵੀਰ ਲਛਮਨ ਸਿੰਘ, ਸ਼ਮਸ਼ੇਰ ਸਿੰਘ ਲਾਡੋਵਾਲ, ਗੁਰਪ੍ਰੀਤ ਸਿੰਘ ਧਰਮਪੁਰਾ, ਜਗਦੀਪ ਸਿੰਘ ਹੂੰਝਣ, ਅਮਨਦੀਪ ਸਿੰਘ, ਦਲੀਪ ਸਿੰਘ, ਦਿਲਬਾਗ ਸਿੰਘ, ਬਲਦੇਵ ਸਿੰਘ ਸੰਧੂ, ਰਾਣਾ ਸਿੰਘ ਦਾਦ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।