26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਛਪਾਰ ਕਾਨਫ਼ਰੰਸ ਸਿਰਜੇਗੀ ਨਵਾਂ ਇਤਿਹਾਸ , ਪੰਜਾਬ ਪੱਖੀ ਉਸਾਰੂ ਸੋਚ ਵਾਲੇ ਲੋਕ ਵੱਡੀ ਗਿਣਤੀ ’ ਚ ਕਰਨਗੇ ਸ਼ਮੂਲੀਅਤ - ਆਗੂ

ਇਆਲੀ/ਥਰੀਕੇ, 25 ਸਤੰਬਰ(ਮਨਜੀਤ ਸਿੰਘ ਦੁੱਗਰੀ)-ਮਾਲਵੇ ਦੇ ਇਤਿਹਾਸਕ ਪਿੰਡ ਛਪਾਰ ਵਿਖੇ ਅੱਜ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਕੀਤੀ ਜਾ ਰਹੀ ਪੰਥਕ ਕਾਨਫ਼ਰੰਸ ਪੰਜਾਬ ਦੀ ਸਿਆਸਤ ਵਿਚ ਨਵੀਂ ਚਰਚਾ ਨੂੰ ਜਨਮ ਦੇਵੇਗੀ ਅਤੇ ਵੱਡੀ ਗਿਣਤੀ ਵਿਚ ਪੰਜਾਬ ਪੱਖੀ ਤੇ ਉਸਾਰੂ ਸੋਚ ਦੇ ਧਾਰਨੀ ਲੋਕ ਇਸ ਵਿਚ ਸ਼ਮੂਲੀਅਤ ਕਰਨਗੇ। ਪਾਰਟੀ ਆਗੂਆਂ ਬਲਾਕ ਸੰਮਤੀ ਮੈਂਬਰ ਰਘਵੀਰ ਸਿੰਘ ਇਯਾਲੀ ਖ਼ੁਰਦ, ਸਾਬਕਾ ਸਰਪੰਚ ਜਰਨੈਲ ਸਿੰਘ ਦਸ਼ਮੇਸ਼ ਨਗਰ, ਨਿਰਭੈ ਸਿੰਘ ਧਾਂਦਰਾ ਸੀਨੀਅਰ ਆਗੂ, ਮੈਂਬਰ ਬਲਾਕ ਸੰਮਤੀ ਕਿਰਪਾਲ ਸਿੰਘ ਪਾਲਾ, ਸੁਖਚੈਨ ਸਿੰਘ ਚੈਨਾ ਪ੍ਰਧਾਨ ਦੀ ਇਯਾਲੀ ਕਲਾਂ ਬਹੁਮੰਤਵੀ ਐਗਰੀਕਲਚਰ ਸੋਸਾਇਟੀ’ ਅਨੁਸਾਰ ਕਾਨਫ਼ਰੰਸ ਲਈ ਮਾਲਵਾ ਖੇਤਰ ਦੇ ਵੱਖ-ਵੱਖ ਹਲਕਿਆਂ ਵਿਚੋਂ ਵਰਕਰਾਂ ਅਤੇ ਸਮਰਥਕਾਂ ਵਲੋਂ ਕਾਫ਼ਲੇ ਤਿਆਰ ਕੀਤੇ ਜਾ ਰਹੇ ਹਨ।

ਅਜੀਤ ਡੈਸਕ 26-09-2026
ਇਆਲੀ/ਥਰੀਕੇ, 25 ਸਤੰਬਰ(ਮਨਜੀਤ ਸਿੰਘ ਦੁੱਗਰੀ)-ਮਾਲਵੇ ਦੇ ਇਤਿਹਾਸਕ ਪਿੰਡ ਛਪਾਰ ਵਿਖੇ ਅੱਜ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਕੀਤੀ ਜਾ ਰਹੀ ਪੰਥਕ ਕਾਨਫ਼ਰੰਸ ਪੰਜਾਬ ਦੀ ਸਿਆਸਤ ਵਿਚ ਨਵੀਂ ਚਰਚਾ ਨੂੰ ਜਨਮ ਦੇਵੇਗੀ ਅਤੇ ਵੱਡੀ ਗਿਣਤੀ ਵਿਚ ਪੰਜਾਬ ਪੱਖੀ ਤੇ ਉਸਾਰੂ ਸੋਚ ਦੇ ਧਾਰਨੀ ਲੋਕ ਇਸ ਵਿਚ ਸ਼ਮੂਲੀਅਤ ਕਰਨਗੇ। ਪਾਰਟੀ ਆਗੂਆਂ ਬਲਾਕ ਸੰਮਤੀ ਮੈਂਬਰ ਰਘਵੀਰ ਸਿੰਘ ਇਯਾਲੀ ਖ਼ੁਰਦ, ਸਾਬਕਾ ਸਰਪੰਚ ਜਰਨੈਲ ਸਿੰਘ ਦਸ਼ਮੇਸ਼ ਨਗਰ, ਨਿਰਭੈ ਸਿੰਘ ਧਾਂਦਰਾ ਸੀਨੀਅਰ ਆਗੂ, ਮੈਂਬਰ ਬਲਾਕ ਸੰਮਤੀ ਕਿਰਪਾਲ ਸਿੰਘ ਪਾਲਾ, ਸੁਖਚੈਨ ਸਿੰਘ ਚੈਨਾ ਪ੍ਰਧਾਨ ਦੀ ਇਯਾਲੀ ਕਲਾਂ ਬਹੁਮੰਤਵੀ ਐਗਰੀਕਲਚਰ ਸੋਸਾਇਟੀ’ ਅਨੁਸਾਰ ਕਾਨਫ਼ਰੰਸ ਲਈ ਮਾਲਵਾ ਖੇਤਰ ਦੇ ਵੱਖ-ਵੱਖ ਹਲਕਿਆਂ ਵਿਚੋਂ ਵਰਕਰਾਂ ਅਤੇ ਸਮਰਥਕਾਂ ਵਲੋਂ ਕਾਫ਼ਲੇ ਤਿਆਰ ਕੀਤੇ ਜਾ ਰਹੇ ਹਨ। ਹਲਕਾ ਗਿੱਲ ਸਮੇਤ ਲੁਧਿਆਣਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਲੋਕ ਬੱਸਾਂ, ਕਾਰਾਂ ਅਤੇ ਹੋਰ ਵਾਹਨਾਂ ਰਾਹੀਂ ਛਪਾਰ ਪਹੁੰਚਣਗੇ। ਉਨ੍ਹਾਂ ਦਾਅਵਾ ਕੀਤਾ ਕਿ ਛਪਾਰ ਤੋਂ ਪੰਜਾਬ ਦੀ ਸਿਆਸਤ ਵਿਚ ਇਕ ਨਵੇਂ ਸਿਆਸੀ ਪੜਾਅ ਦੀ ਸ਼ੁਰੂਆਤ ਹੋਵੇਗੀ ਅਤੇ ਆਉਣ ਵਾਲੇ ਸਮੇਂ ਵਿਚ ਪਿੰਡ ਪੱਧਰ ਤੱਕ ਜਥੇਬੰਦਕ ਸਰਗਰਮੀਆਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ -1 ਦੁੱਗਰੀ ਵਿਖੇ ਤਿੰਨ ਰੋਜ਼ਾ ਵਿਸ਼ੇਸ਼ ਕੀਰਤਨ ਸਮਾਗਮ ਅੱਜ ਤੋਂ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਕੀਰਤਨ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।