12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਮੇਰੀ ਦੁਕਾਨ ਮੇਰੇ ਨਾਮ ਪਾਲਸੀ ਨਾਲ ਦੁਕਾਨਦਾਰਾਂ ਦੀ ਦਹਾਕਿਆਂ ਪੁਰਾਣੀ ਮੰਗ ਨੂੰ ਬੂਰ ਪਿਆ-ਸਲੂਜਾ

ਲੁਧਿਆਣਾ, 11 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਪੰਜਾਬ ਸਰਕਾਰ ਦੀ ਮੇਰੀ ਦੁਕਾਨ ਮੇਰੇ ਨਾਮ ਪਾਲਸੀ ਨਾਲ ਪੰਜਾਬ ਭਰ ਵਿਚ ਨਗਰ ਨਿਗਮ ਤੇ ਨਗਰ ਪਾਲਿਕਾਵਾਂ ਦੇ ਦੁਕਾਨਦਾਰਾਂ ਦੀ ਦਹਾਕਿਆਂ ਪੁਰਾਣੀ ਮੰਗ ਨੂੰ ਬੂਰ ਪਿਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸੋਸ਼ਲ ਆਗੂ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ ਗਿੱਲ ਰੋਡ ਲੁਧਿਆਣਾ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਸਲੂਜਾ ਨੇ ਗਿੱਲ ਰੋਡ ਵਿਖ਼ੇ ਕੀਤਾ।

ਅਜੀਤ ਡੈਸਕ 12-10-2026
ਲੁਧਿਆਣਾ, 11 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਪੰਜਾਬ ਸਰਕਾਰ ਦੀ ਮੇਰੀ ਦੁਕਾਨ ਮੇਰੇ ਨਾਮ ਪਾਲਸੀ ਨਾਲ ਪੰਜਾਬ ਭਰ ਵਿਚ ਨਗਰ ਨਿਗਮ ਤੇ ਨਗਰ ਪਾਲਿਕਾਵਾਂ ਦੇ ਦੁਕਾਨਦਾਰਾਂ ਦੀ ਦਹਾਕਿਆਂ ਪੁਰਾਣੀ ਮੰਗ ਨੂੰ ਬੂਰ ਪਿਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸੋਸ਼ਲ ਆਗੂ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ ਗਿੱਲ ਰੋਡ ਲੁਧਿਆਣਾ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਸਲੂਜਾ ਨੇ ਗਿੱਲ ਰੋਡ ਵਿਖ਼ੇ ਕੀਤਾ। ਸ. ਸਲੂਜਾ ਨੇ ਕਿਹਾ ਕਿ ਪੰਜਾਬ ਭਰ ਦੇ ਦੁਕਨਦਾਰਾਂ ਜਿਨ੍ਹਾਂ ਦੀਆਂ ਸਰਕਾਰੀ ਲੀਜ਼ ‘ਤੇ ਜਾਂ ਕਿਰਾਏ ਤੇ ਸਨ ਉਨ੍ਹਾਂ ਨੂੰ ਅਨਿਸਚਤਾ ਬਣੀ ਰਹਿੰਦੀ ਸੀ ਕਿ ਕਿਤੇ ਸਮਾਂ ਪਾ ਕੇ ਦੁਕਾਨਾਂ ਖਾਲੀ ਨਾ ਕਰਨੀਆਂ ਪੈ ਜਾਣ। ਸੋ ਸਰਕਾਰ ਦੇ ਇਸ ਫੈਸਲੇ ਨਾਲ ਸਮੁੱਚੀ ਮਾਰਕੀਟ ਦੇ ਮੈਂਬਰਾਂ ਵਲੋਂ ਸਰਕਾਰ ਦਾ ਧੰਨਵਾਦ ਕੀਤਾ ਗਿਆ ਅਤੇ ਅਪੀਲ ਕੀਤੀ ਕਿ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਇਸ ਪਾਲਸੀ ਨੂੰ ਜਲਦੀ ਤੋਂ ਜਲਦੀ ਅਮਲੀ ਜਾਮਾ ਪਹਿਨਾਕੇ ਦੁਕਾਨਦਾਰਾਂ ਦੀਆਂ ਰਜਿਸਟਰੀਆਂ ਸਰਲ ਤਰੀਕੇ ਨਾਲ ਅਲਾਟ ਹੋਏ ਪੁਰਾਣੇ ਰੇਟਾਂ ‘ਤੇ ਹੀ ਕਰਵਾਈਆਂ ਜਾਣ। ਇਸ ਸਮੇਂ ਹੋਰਨਾਂ ਤੋਂ ਇਲਾਵਾ ਰਾਜਿੰਦਰ ਸਿੰਘ ਡੰਗ, ਜਤਿੰਦਰ ਸਿੰਘ ਬੌਬੀ, ਦਮਨ ਦੀਪ ਸਿੰਘ ਸਲੂਜਾ, ਪ੍ਰਿਤਪਾਲ ਸਿੰਘ ਡੰਗ, ਹਰਮੇਸ਼ ਕੁਮਾਰ ਮੇਸ਼ੀ, ਰਾਜੀਵ ਬਾਂਸਲ ਸੀ ਏ, ਜਤਿੰਦਰ ਸਿੰਘ ਮੱਕੜ, ਇੰਦਰ ਸਿੰਘ ਡੰਗ, ਪ੍ਰੀਤ ਚਾਵਲਾ, ਵਿਕਰਮ ਸਰੀਨ, ਰਾਜੂ ਗਾਬਾ, ਸੁਸ਼ੀਲ ਵਿਜ, ਜਸਵਿੰਦਰ ਸਿੰਘ ਲਾਡੂ, ਗੁਰਪ੍ਰੀਤ ਸਿੰਘ ਓਬਰਾਏ, ਗੁਰਪ੍ਰੀਤ ਸਿੰਘ ਨੂਪੀ ਅਤੇ ਗੁਰਵੀਰ ਸਿੰਘ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਡਾ . ਮੋਹਿਤ ਸਿੰਗਲਾ ਨੇ ਹੁਸ਼ਿਆਰਪੁਰ ਦੇ ਫੁੱਟਬਾਲ ਖਿਡਾਰੀ ਦੀ ਸਪੋਰਟਸ ਇੰਜਰੀ ਸਰਜਰੀ ਸਫਲਤਾਪੂਰਵਕ ਕਰਕੇ ਮੁੜ ਖੇਡਣ ਦੇ... ਅਗਲੀ ਖ਼ਬਰ ਡਾ. ਰਾਣਾ ਨੇ ਵਿਸ਼ਵ ਦ੍ਰਿਸ਼ਟੀ ਦਿਵਸ ’ਤੇ ਲੋਕਾਂ ਨੂੰ ਆਪਣੀ ਨਜ਼ਰ ਦੀ ਰੱਖਿਆ ਕਰਨ ਦੀ ਕੀਤੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।