31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸੁਖਨਾ ਝੀਲ ’ਚ ਪਾਣੀ ਦਾ ਪੱਧਰ 1162.95 ਫੁੱਟ ’ਤੇ ਪੁੱਜਿਆ, ਰੈਡੀਅਲ ਗੇਟ ਤਿੰਨ ਇੰਚ ਖੋਲ੍ਹ ਕੇ ਛੱਡਿਆ ਵਾਧੂ ਪਾਣੀ ਚੰਡੀਗੜ੍ਹ ਸਮੇਤ ਐਸ. ਏ. ਐਸ ਨਗਰ (ਮੁਹਾਲੀ) ਤੇ ਪੰਚਕੂਲਾ ਦੇ ਹੇਠਲੇ ਇਲਾਕਿਆਂ ਨੂੰ ਚੌਕਸ ਰਹਿਣ ਦੀ ਹਦਾਇਤ

ਚੰਡੀਗੜ੍ਹ, 30 ਅਗਸਤ (ਸੰਦੀਪ ਕੁਮਾਰ ਮਾਹਨਾ) - ਮਾਨਸੂਨ ਦੌਰਾਨ ਲਗਾਤਾਰ ਪੈ ਰਹੇ ਮੀਂਹ ਦੇ ਚੱਲਦਿਆਂ ਸੁਖਨਾ ਝੀਲ ਦੇ ਪਾਣੀ ਦਾ ਪੱਧਰ 1162. 95 ਫੁੱਟ ਤੱਕ ਪੁੱਜਣ ’ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਅਹਿਤਿਆਤੀ ਕਦਮ ਚੁੱਕਦਿਆਂ ਐਤਵਾਰ ਦੀ ਰਾਤ ਰੈਡੀਅਲ ਗੇਟ ਨੰਬਰ-1 ਨੂੰ ਤਿੰਨ ਇੰਚ ਖੋਲ੍ਹ ਦਿੱਤਾ।

ਅਜੀਤ ਡੈਸਕ 31-08-2026
ਚੰਡੀਗੜ੍ਹ, 30 ਅਗਸਤ (ਸੰਦੀਪ ਕੁਮਾਰ ਮਾਹਨਾ) - ਮਾਨਸੂਨ ਦੌਰਾਨ ਲਗਾਤਾਰ ਪੈ ਰਹੇ ਮੀਂਹ ਦੇ ਚੱਲਦਿਆਂ ਸੁਖਨਾ ਝੀਲ ਦੇ ਪਾਣੀ ਦਾ ਪੱਧਰ 1162.95 ਫੁੱਟ ਤੱਕ ਪੁੱਜਣ ’ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਅਹਿਤਿਆਤੀ ਕਦਮ ਚੁੱਕਦਿਆਂ ਐਤਵਾਰ ਦੀ ਰਾਤ ਰੈਡੀਅਲ ਗੇਟ ਨੰਬਰ-1 ਨੂੰ ਤਿੰਨ ਇੰਚ ਖੋਲ੍ਹ ਦਿੱਤਾ। ਵਾਧੂ ਪਾਣੀ ਦੀ ਨਿਕਾਸੀ ਲਈ ਰਾਤ 8.30 ਵਜੇ ਗੇਟ ਖੋਲ੍ਹੇ ਜਾਣ ਤੋਂ ਬਾਅਦ ਪ੍ਰਸ਼ਾਸਨ ਵਲੋਂ ਹੇਠਲੇ ਇਲਾਕਿਆਂ ਵਿਚ ਚੌਕਸੀ ਵਧਾ ਦਿੱਤੀ ਗਈ ਹੈ। ਪ੍ਰਸ਼ਾਸਨ ਵਲੋਂ ਪਾਣੀ ਛੱਡੇ ਜਾਣ ਦੇ ਮੱਦੇਨਜ਼ਰ ਚੰਡੀਗੜ੍ਹ, ਐਸ.ਏ.ਐਸ. ਨਗਰ (ਮੁਹਾਲੀ) ਅਤੇ ਪੰਚਕੂਲਾ ਦੇ ਡਿਪਟੀ ਕਮਿਸ਼ਨਰਾਂ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਹੇਠਲੇ ਇਲਾਕਿਆਂ ਵਿਚ ਚੌਕਸ ਰਹਿਣ ਅਤੇ ਪਾਣੀ ਦੀ ਨਿਕਾਸੀ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਸੰਭਾਵਿਤ ਸਥਿਤੀ ਨਾਲ ਨਜਿੱਠਣ ਲਈ ਲੋੜੀਂਦੇ ਸੁਰੱਖਿਆ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਸੁਖਨਾ ਝੀਲ ਦੇ ਪਾਣੀ ਦੇ ਪੱਧਰ ’ਤੇ ਲਗਾਤਾਰ ਨਜ਼ਰ ਰੱਖਣ ਲਈ ਇੰਜੀਨੀਅਰਿੰਗ ਵਿਭਾਗ ਵਲੋਂ ਰੈਗੂਲੇਟਰ ਐਂਡ ’ਤੇ 24 ਘੰਟੇ ਨਿਗਰਾਨੀ ਦਾ ਪ੍ਰਬੰਧ ਕੀਤਾ ਗਿਆ ਹੈ। ਮੀਂਹ ਦੇ ਮੌਸਮ ਦੌਰਾਨ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ, ਜੋ ਪਾਣੀ ਦੇ ਪੱਧਰ ਦੀ ਨਿਰੰਤਰ ਨਿਗਰਾਨੀ ਕਰਨਗੇ ਅਤੇ ਲੋੜ ਪੈਣ ’ਤੇ ਤੁਰੰਤ ਕਾਰਵਾਈ ਯਕੀਨੀ ਬਣਾਉਣਗੇ। ਕੈਚਮੈਂਟ ਖੇਤਰ ’ਚੋਂ ਆ ਰਹੇ ਪਾਣੀ ’ਤੇ ਨਜ਼ਰ : ਇੰਜੀਨੀਅਰਿੰਗ ਵਿਭਾਗ ਵਲੋਂ ਝੀਲ ਦੇ ਕੈਚਮੈਂਟ ਖੇਤਰ ਤੋਂ ਆ ਰਹੇ ਪਾਣੀ ਦੀ ਆਮਦ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਪ੍ਰਸ਼ਾਸਨ ਦਾ ਉਦੇਸ਼ ਝੀਲ ਦੇ ਪਾਣੀ ਦੇ ਪੱਧਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਯੰਤਰਿਤ ਕਰਨਾ ਅਤੇ ਵਾਧੂ ਪਾਣੀ ਕਾਰਨ ਸਰਕਾਰੀ ਸੰਪਤੀ ਤੇ ਬੁਨਿਆਦੀ ਢਾਂਚੇ ਨੂੰ ਹੋਣ ਵਾਲੇ ਸੰਭਾਵਿਤ ਨੁਕਸਾਨ ਤੋਂ ਬਚਾਉਣਾ ਹੈ। ਵਿਭਾਗ ਅਨੁਸਾਰ ਮੌਜੂਦਾ ਮੌਸਮੀ ਹਾਲਾਤ ਅਤੇ ਝੀਲ ਦੇ ਪਾਣੀ ਦੇ ਪੱਧਰ ਨੂੰ ਧਿਆਨ ਵਿਚ ਰੱਖਦਿਆਂ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਪਾਣੀ ਦਾ ਪੱਧਰ ਹੋਰ ਵਧਣ ਜਾਂ ਮੌਸਮ ਦੀ ਸਥਿਤੀ ਵਿਚ ਤਬਦੀਲੀ ਆਉਣ ’ਤੇ ਲੋੜ ਅਨੁਸਾਰ ਤੁਰੰਤ ਹੋਰ ਅਹਿਤਿਆਤੀ ਕਦਮ ਚੁੱਕੇ ਜਾਣਗੇ।
ਪਿਛਲੀ ਖ਼ਬਰ ‘ ਨਸ਼ਾ-ਮੁਕਤ ਨੌਜਵਾਨ, ਨਸ਼ਾ-ਮੁਕਤ ਭਾਰਤ’ ਦੇ ਸੰਕਲਪ ਦੀ ਪੰਜਾਬ ਤੋਂ ਹੋਵੇ ਫ਼ੈਸਲਾਕੁਨ ਸ਼ੁਰੂਆਤ-ਸਤਨਾਮ ਸਿੰਘ ਸੰਧੂ ਅਗਲੀ ਖ਼ਬਰ ਧਰਮ ਦੇ ਮਾਰਗ ’ਤੇ ਚੱਲ ਕੇ ਹੀ ਸਮਾਜ ਅਤੇ ਦੇਸ਼ ਦੀ ਤਰੱਕੀ ਨੂੰ ਨਵੀਆਂ ਉਚਾਈਆਂ ਤੱਕ ਲਿਜਾਇਆ ਜਾ ਸਕਦਾ ਹੈ-ਕੁਲਤਾਰ ਸਿੰਘ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।