03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਦਹਾਕਿਆਂ ਬਾਅਦ ਵੀ ਤਹਿਸੀਲ ਸੜਕ ’ ਤੇ ਪਾਰਕਿੰਗ ਸਮੱਸਿਆ ਦਾ ਨਹੀਂ ਹੋਇਆ ਹੱਲ

ਡੇਰਾਬੱਸੀ, 2 ਸਤੰਬਰ (ਗੁਰਮੀਤ ਸਿੰਘ)- ਡੇਰਾਬੱਸੀ ਦੀ ਤਹਿਸੀਲ ਸੜਕ ’ਤੇ ਪਾਰਕਿੰਗ ਦੀ ਸਮੱਸਿਆ ਪਿਛਲੇ ਕਈ ਦਹਾਕਿਆਂ ਤੋਂ ਬਣੀ ਹੋਈ ਹੈ, ਪਰ ਇਸ ਦਾ ਸਥਾਈ ਹੱਲ ਅਜੇ ਤੱਕ ਨਹੀਂ ਹੋ ਸਕਿਆ। ਤਹਿਸੀਲ ਸੜਕ ’ਤੇ 11 ਅਦਾਲਤਾਂ, ਤਹਿਸੀਲਦਾਰ ਦਫ਼ਤਰ, ਪਟਵਾਰਖਾਨਾ ਸਮੇਤ ਕਈ ਸਰਕਾਰੀ ਦਫ਼ਤਰ ਸਥਿਤ ਹਨ, ਜਿਥੇ ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕ ਆਪਣੇ ਕੰਮਾਂ ਲਈ ਪਹੁੰਚਦੇ ਹਨ।

ਅਜੀਤ ਡੈਸਕ 03-09-2026
ਡੇਰਾਬੱਸੀ, 2 ਸਤੰਬਰ (ਗੁਰਮੀਤ ਸਿੰਘ)- ਡੇਰਾਬੱਸੀ ਦੀ ਤਹਿਸੀਲ ਸੜਕ ’ਤੇ ਪਾਰਕਿੰਗ ਦੀ ਸਮੱਸਿਆ ਪਿਛਲੇ ਕਈ ਦਹਾਕਿਆਂ ਤੋਂ ਬਣੀ ਹੋਈ ਹੈ, ਪਰ ਇਸ ਦਾ ਸਥਾਈ ਹੱਲ ਅਜੇ ਤੱਕ ਨਹੀਂ ਹੋ ਸਕਿਆ। ਤਹਿਸੀਲ ਸੜਕ ’ਤੇ 11 ਅਦਾਲਤਾਂ, ਤਹਿਸੀਲਦਾਰ ਦਫ਼ਤਰ, ਪਟਵਾਰਖਾਨਾ ਸਮੇਤ ਕਈ ਸਰਕਾਰੀ ਦਫ਼ਤਰ ਸਥਿਤ ਹਨ, ਜਿਥੇ ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕ ਆਪਣੇ ਕੰਮਾਂ ਲਈ ਪਹੁੰਚਦੇ ਹਨ। ਪਾਰਕਿੰਗ ਦੀ ਉੱਚਿਤ ਵਿਵਸਥਾ ਨਾ ਹੋਣ ਕਾਰਨ ਲੋਕਾਂ ਨੂੰ ਆਪਣੇ ਵਾਹਨ ਖੜ੍ਹੇ ਕਰਨ ਲਈ ਭਟਕਣਾ ਪੈਂਦਾ ਹੈ। ਥਾਂ ਦੀ ਘਾਟ ਕਾਰਨ ਕਈ ਲੋਕ ਆਪਣੇ ਵਾਹਨ ਪੰਜਾਬੀ ਬਾਗ, ਸਾਧੂ ਨਗਰ, ਮੋਹਨ ਨਗਰ ਅਤੇ ਪੁਰਾਣੇ ਡਾਕਖਾਨੇ ਵੱਲ ਜਾਣ ਵਾਲੀਆਂ ਰਿਹਾਇਸ਼ੀ ਗਲੀਆਂ ਵਿਚ ਖੜ੍ਹੇ ਕਰ ਦਿੰਦੇ ਹਨ। ਇਸ ਕਾਰਨ ਗਲੀਆਂ ਵਿਚ ਆਵਾਜਾਈ ਪ੍ਰਭਾਵਿਤ ਹੋਣ ਦੇ ਨਾਲ-ਨਾਲ ਸਥਾਨਕ ਵਸਨੀਕਾਂ ਨੂੰ ਵੀ ਆਪਣੇ ਘਰਾਂ ਤੋਂ ਵਾਹਨ ਕੱਢਣ ਅਤੇ ਆਉਣ-ਜਾਣ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਥਾਨਕ ਲੋਕਾਂ ਅਨੁਸਾਰ ਰੇਲਵੇ ਫਾਟਕ ਬੰਦ ਹੋਣ ਸਮੇਂ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਤਹਿਸੀਲ ਸੜਕ ਤੱਕ ਪਹੁੰਚ ਜਾਂਦੀਆਂ ਹਨ। ਸੋਮਵਾਰ ਨੂੰ ਪੁਰਾਣੇ ਡਾਕਖਾਨੇ ਵੱਲ ਜਾਂਦੀ ਗਲੀ ਵਿਚ ਦੋ ਵਾਹਨ ਬੇਤਰਤੀਬੇ ਢੰਗ ਨਾਲ ਖੜ੍ਹੇ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਰਹੀ। ਲੋਕਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਤੁਰੰਤ ਵਿਵਸਥਿਤ ਪਾਰਕਿੰਗ ਦਾ ਪ੍ਰਬੰਧ ਕਰੇ ਤੇ ਰਿਹਾਇਸ਼ੀ ਗਲੀਆਂ ਵਿਚ ਬੇਤਰਤੀਬ ਪਾਰਕਿੰਗ ’ਤੇ ਸਖ਼ਤੀ ਕੀਤੀ ਜਾਵੇ।
ਪਿਛਲੀ ਖ਼ਬਰ ਪੈਨਸ਼ਨਰਾਂ ਸਮੇਤ ਵੱਖ - ਵੱਖ ਜਥੇਬੰਦੀਆਂ ਨੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਦਾ ਫੂਕਿਆ ਪੁਤਲਾ ਅਗਲੀ ਖ਼ਬਰ ਹੇਅਰ ਮਾਸਟਰ ਸੈਲੂਨ ਦੇ ਸ਼ੀਸ਼ੇ ’ ਤੇ ਗੋਲੀ ਲੱਗਣ ਕਾਰਨ ਇਲਾਕੇ ‘ ਚ ਫੈਲੀ ਸਨਸਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।