05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਮੱਧ ਪ੍ਰਦੇਸ਼ ਤੋਂ ਚੰਡੀਗੜ੍ਹ ’ ਚ ਹਥਿਆਰਾਂ ਦੀ ਖੇਪ ਪਹੁੰਚਾਉਣ ਆਇਆ ਤਸਕਰ ਗ੍ਰਿਫ਼ਤਾਰ , 2 ਪਿਸਤੌਲ ਤੇ 4 ਕਾਰਤੂਸ ਬਰਾਮਦ ਆਪ੍ਰੇਸ਼ਨ ਸੈੱਲ ਦੀ ਕਾਰਵਾਈ, ਪਹਿਲਾਂ ਹੀ ਫੜੇ ਜਾ ਚੁੱਕੇ ਹਨ ਦੋ ਸਾਥੀ

ਚੰਡੀਗੜ੍ਹ, 4 ਸਤੰਬਰ (ਸੰਦੀਪ ਕੁਮਾਰ ਮਾਹਨਾ) - ਨਜਾਇਜ਼ ਹਥਿਆਰਾਂ ਦੀ ਸਪਲਾਈ ਰੋਕਣ ਲਈ ਚਲਾਈ ਮੁਹਿੰਮ ਤਹਿਤ ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਨੇ 33 ਸਾਲਾ ਵਿਜੇ ਰਾਠੌਰ ਨੂੰ ਕਾਬੂ ਕਰਕੇ ਉਸ ਕੋਲੋਂ 2 ਦੇਸੀ ਪਿਸਤੌਲਾਂ ਅਤੇ 4 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਅਨੁਸਾਰ ਮੁਲਜ਼ਮ ਮੱਧ ਪ੍ਰਦੇਸ਼ ਦੇ ਇਕ ਮੁੱਖ ਹਥਿਆਰ ਤਸਕਰ ਲਈ ਕੰਮ ਕਰਦਾ ਸੀ ਅਤੇ ਚੰਡੀਗੜ੍ਹ ਵਿਚ ਨਾਜਾਇਜ਼ ਹਥਿਆਰ ਪਹੁੰਚਾਉਣ ਆਇਆ ਸੀ।

ਅਜੀਤ ਡੈਸਕ 05-09-2026
ਚੰਡੀਗੜ੍ਹ, 4 ਸਤੰਬਰ (ਸੰਦੀਪ ਕੁਮਾਰ ਮਾਹਨਾ) - ਨਜਾਇਜ਼ ਹਥਿਆਰਾਂ ਦੀ ਸਪਲਾਈ ਰੋਕਣ ਲਈ ਚਲਾਈ ਮੁਹਿੰਮ ਤਹਿਤ ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਨੇ 33 ਸਾਲਾ ਵਿਜੇ ਰਾਠੌਰ ਨੂੰ ਕਾਬੂ ਕਰਕੇ ਉਸ ਕੋਲੋਂ 2 ਦੇਸੀ ਪਿਸਤੌਲਾਂ ਅਤੇ 4 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਅਨੁਸਾਰ ਮੁਲਜ਼ਮ ਮੱਧ ਪ੍ਰਦੇਸ਼ ਦੇ ਇਕ ਮੁੱਖ ਹਥਿਆਰ ਤਸਕਰ ਲਈ ਕੰਮ ਕਰਦਾ ਸੀ ਅਤੇ ਚੰਡੀਗੜ੍ਹ ਵਿਚ ਨਾਜਾਇਜ਼ ਹਥਿਆਰ ਪਹੁੰਚਾਉਣ ਆਇਆ ਸੀ। ਪੁਲਿਸ ਅਨੁਸਾਰ ਆਉਣ ਵਾਲੇ ਤਿਉਹਾਰੀਂ ਸੀਜ਼ਨ ਦੇ ਮੱਦੇਨਜ਼ਰ ਯੂ.ਟੀ. ਚੰਡੀਗੜ੍ਹ ਵਿਚ ਚੈਕਿੰਗ ਅਤੇ ਤਲਾਸ਼ੀ ਮੁਹਿੰਮ ਤੇਜ਼ ਕੀਤੀ ਗਈ ਹੈ। ਇਸੇ ਤਹਿਤ 26 ਅਗਸਤ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਆਪ੍ਰੇਸ਼ਨ ਸੈੱਲ ਦੀ ਟੀਮ ਨੇ ਵਿਜੇ ਰਾਠੌਰ, ਵਾਸੀ ਪਿੰਡ ਬਨੀਹਾਰ, ਤਹਿਸੀਲ ਸੇਂਧਵਾ, ਜ਼ਿਲ੍ਹਾ ਬੜਵਾਨੀ (ਮੱਧ ਪ੍ਰਦੇਸ਼), ਨੂੰ ਗ੍ਰਿਫ਼ਤਾਰ ਕੀਤਾ। ਇਸ ਸਬੰਧੀ ਥਾਣਾ-31, ਚੰਡੀਗੜ੍ਹ ਵਿਖੇ ਐੱਫ.ਆਈ.ਆਰ. ਨੰਬਰ 139, ਮਿਤੀ 26 ਅਗਸਤ 2026, ਧਾਰਾ 25(1-ਬੀ) ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੱਧ ਪ੍ਰਦੇਸ਼ ਦੇ ਮੁੱਖ ਤਸਕਰ ਦਾ ਨਾਂਅ ਆਇਆ ਸਾਹਮਣੇ ਪੁਲਿਸ ਅਨੁਸਾਰ ਪੁੱਛਗਿੱਛ ਦੌਰਾਨ ਵਿਜੇ ਰਾਠੌਰ ਨੇ ਦੱਸਿਆ ਕਿ ਉਹ ਮੱਧ ਪ੍ਰਦੇਸ਼ ਦੇ ਇਕ ਮੁੱਖ ਨਜਾਇਜ਼ ਹਥਿਆਰ ਤਸਕਰ ਦੀ ਤਰਫੋਂ ਚੰਡੀਗੜ੍ਹ ਵਿਚ ਹਥਿਆਰ ਪਹੁੰਚਾਉਣ ਆਇਆ ਸੀ। ਪੁਲਿਸ ਦਾ ਦਾਅਵਾ ਹੈ ਕਿ ਉਕਤ ਤਸਕਰ ਲੋੜ ਅਨੁਸਾਰ ਸਥਾਨਕ ਗੈਂਗਸਟਰਾਂ ਨੂੰ ਹਥਿਆਰ ਮੁਹੱਈਆ ਕਰਵਾਉਂਦਾ ਸੀ। ਵਿਜੇ ਰਾਠੌਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਸ ਨੈਟਵਰਕ ਨਾਲ ਜੁੜੇ ਸਥਾਨਕ ਗੈਂਗਸਟਰਾਂ ਦੇ ਰੂਪੋਸ਼ ਹੋਣ ਦੀ ਗੱਲ ਵੀ ਪੁਲਿਸ ਵਲੋਂ ਕਹੀ ਗਈ ਹੈ। ਪੁਲਿਸ ਹੁਣ ਹਥਿਆਰਾਂ ਦੀ ਸਪਲਾਈ ਦੇ ਪੂਰੇ ਨੈਟਵਰਕ ਅਤੇ ਸਥਾਨਕ ਅਪਰਾਧੀਆਂ ਨਾਲ ਇਸ ਦੇ ਸੰਬੰਧਾਂ ਦੀ ਜਾਂਚ ਕਰ ਰਹੀ ਹੈ। ਪਹਿਲਾਂ ਹੀ ਫੜ੍ਹੇ ਜਾ ਚੁੱਕੇ ਹਨ ਦੋ ਸਾਥੀ ਪੁਲਿਸ ਅਨੁਸਾਰ ਮੁੱਖ ਤਸਕਰ ਦੇ ਦੋ ਸਾਥੀ ਮੋਨੂੰ ਉਰਫ਼ ਕੰਡੂ ਅਤੇ ਰਾਹੁਲ ਉਰਫ਼ ਰੈਲੀ ਨੂੰ ਆਪ੍ਰੇਸ਼ਨ ਸੈੱਲ ਵਲੋਂ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕੋਲੋਂ ਵੱਡੀ ਮਾਤਰਾ ਵਿਚ ਨਾਜਾਇਜ਼ ਹਥਿਆਰ ਬਰਾਮਦ ਹੋਣ ਦਾ ਪੁਲਿਸ ਨੇ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਵਿਜੇ ਰਾਠੌਰ ਦੀ ਗ੍ਰਿਫ਼ਤਾਰੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੱਧ ਪ੍ਰਦੇਸ਼ ਵਿਚ ਮੌਜੂਦ ਮੁੱਖ ਤਸਕਰ ਵੀ ਰੂਪੋਸ਼ ਹੋ ਗਿਆ ਹੈ। ਉਸ ਦੀ ਗ੍ਰਿਫ਼ਤਾਰੀ ਲਈ ਵੀ ਕਾਰਵਾਈ ਕੀਤੀ ਜਾ ਰਹੀ ਹੈ। ਨਾਜਾਇਜ਼ ਹਥਿਆਰਾਂ ਵਿਰੁੱਧ ਜ਼ੀਰੋ ਟੋਲਰੈਂਸ ਡੀ.ਆਈ.ਜੀ. ਰਾਜੀਵ ਰੰਜਨ ਅਤੇ ਐੱਸ.ਪੀ. ਆਪ੍ਰੇਸ਼ਨ ਅਨੁਰਾਗ ਦਾਰੂ ਦੇ ਨਿਰਦੇਸ਼ਾਂ ਹੇਠ ਡੀ.ਐੱਸ.ਪੀ. ਆਪ੍ਰੇਸ਼ਨ ਰਣਜੋਧ ਸਿੰਘ ਦੀ ਰਹਿਨੁਮਾਈ ਅਤੇ ਇੰਸਪੈਕਟਰ ਜਸਪਾਲ ਸਿੰਘ ਦੀ ਨਿਗਰਾਨੀ ਹੇਠ ਕੀਤੀ ਇਸ ਕਾਰਵਾਈ ਨੂੰ ਪੁਲਿਸ ਨੇ ਅਹਿਮ ਸਫਲਤਾ ਦੱਸਿਆ ਹੈ। ਡੀ.ਜੀ.ਪੀ. ਡਾ. ਸਾਗਰ ਪ੍ਰੀਤ ਹੁੱਡਾ ਦੇ ਨਿਰਦੇਸ਼ਾਂ ਅਨੁਸਾਰ ਆਪ੍ਰੇਸ਼ਨ ਸੈੱਲ ਨੇ ਨਜਾਇਜ਼ ਹਥਿਆਰਾਂ ਅਤੇ ਸੰਗਠਿਤ ਅਪਰਾਧ ਵਿਰੁੱਧ ‘ਜ਼ੀਰੋ ਟੋਲਰੈਂਸ’ ਦੀ ਨੀਤੀ ਤਹਿਤ ਕਾਰਵਾਈ ਜਾਰੀ ਰੱਖਣ ਦੀ ਗੱਲ ਕਹੀ ਹੈ।
ਪਿਛਲੀ ਖ਼ਬਰ ਡੇਰਾਬੱਸੀ ’ਚ ਉਰਦੂ-ਅਰਬੀ ਸਿੱਖਣ ਲਈ ਵਿਸ਼ੇਸ਼ ਪਹਿਲ ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ’ਚ ਕਰਵਾਇਆ ਅੰਤਰ ਹਾਊਸ ਅੰਗਰੇਜ਼ੀ ਭਾਸ਼ਨ ਮੁਕਾਬਲਾ ਵੱਖ-ਵੱਖ ਹਾਊਸਾਂ ਦੇ ਅੱਵਲ ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।