05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ’ਚ ਕਰਵਾਇਆ ਅੰਤਰ ਹਾਊਸ ਅੰਗਰੇਜ਼ੀ ਭਾਸ਼ਨ ਮੁਕਾਬਲਾ ਵੱਖ-ਵੱਖ ਹਾਊਸਾਂ ਦੇ ਅੱਵਲ ਰਹੇ ਵਿਦਿਆਰਥੀਆਂ ਨੂੰ ਬੀਬੀ ਗੁਰਪ੍ਰੀਤ ਕੌਰ ਨੇ ਦਿੱਤੀ ਵਧਾਈ

ਕਪੂਰਥਲਾ, 4 ਸਤੰਬਰ (ਵਿ. ਪ੍ਰ.)

ਅਜੀਤ ਡੈਸਕ 05-09-2026
ਕਪੂਰਥਲਾ, 4 ਸਤੰਬਰ (ਵਿ.ਪ੍ਰ.)-ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸਾਹਮਣੇ ਆਰ.ਸੀ.ਐਫ. ਵਿਚ ਅੰਤਰ ਹਾਊਸ ਅੰਗਰੇਜ਼ੀ ਭਾਸ਼ਨ ਮੁਕਾਬਲਾ ਕਰਵਾਇਆ ਗਿਆ | ਜਿਸ ਵਿਚ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ | ਇਸ ਮੁਕਾਬਲੇ ਵਿਚ ਊਧਮ ਸਿੰਘ ਹਾਊਸ ਦੀ ਜਸ਼ਨਪ੍ਰੀਤ ਕੌਰ ਨੇ ਪਹਿਲਾ, ਭਗਤ ਸਿੰਘ ਹਾਊਸ ਦੀ ਰੀਧਿਮਾ ਨੇ ਦੂਜਾ ਤੇ ਲਾਲਾ ਲਾਜਪਤ ਰਾਏ ਹਾਊਸ ਦੀ ਸੁਖਮਨਪ੍ਰੀਤ ਕੌਰ ਤੇ ਭਗਤ ਸਿੰਘ ਹਾਊਸ ਦੀ ਸਾਕਸ਼ੀ ਨੇ ਸਾਂਝੇ ਤੌਰ ‘ਤੇ ਤੀਜਾ ਸਥਾਨ ਪ੍ਰਾਪਤ ਕੀਤਾ | ਇਨ੍ਹਾਂ ਮੁਕਾਬਲਿਆਂ ਵਿਚ ਹਰਲੀਨ ਕੌਰ ਨੂੰ ਉੱਭਰਦਾ ਹੋਇਆ ਬੁਲਾਰਾ ਐਲਾਨਿਆ ਗਿਆ | ਮੁਕਾਬਲੇ ਵਿਚ ਜੱਜਮੈਂਟ ਦੀ ਭੂਮਿਕਾ ਅਧਿਆਪਕਾ ਦਲਜੀਤ ਕੌਰ ਨੇ ਨਿਭਾਏ | ਸਕੂਲ ਦੀ ਡਾਇਰੈਕਟਰ ਇੰਜ. ਹਰਨਿਆਮਤ ਕੌਰ ਤੇ ਪ੍ਰਸ਼ਾਸਕ ਇੰਜ. ਨਿਮਰਤਾ ਕੌਰ ਦੀ ਅਗਵਾਈ ਵਿਚ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿਚ ਜੇਤੂ ਰਹੇ ਵਿਦਿਆਰਥੀਆਂ ਨੂੰ ਸਕੂਲ ਦੀ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਤੇ ਮੈਂਬਰ ਸ਼ੋ੍ਰਮਣੀ ਕਮੇਟੀ ਬੀਬੀ ਗੁਰਪ੍ਰੀਤ ਕੌਰ ਨੇ ਮੁਬਾਰਕਬਾਦ ਦਿੱਤੀ ਤੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਮੁਕਾਬਲਿਆਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਨੂੰ ਵਧੀਆ ਬੁਲਾਰਾ ਬਣਨ ਦਾ ਮੌਕਾ ਪ੍ਰਦਾਨ ਕਰਦੇ ਹਨ | ਇਸ ਮੌਕੇ ਸਕੂਲ ਦੇ ਸਟਾਫ਼ ਮੈਂਬਰ ਤੇ ਵਿਦਿਆਰਥੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |
ਪਿਛਲੀ ਖ਼ਬਰ ਮੱਧ ਪ੍ਰਦੇਸ਼ ਤੋਂ ਚੰਡੀਗੜ੍ਹ ’ ਚ ਹਥਿਆਰਾਂ ਦੀ ਖੇਪ ਪਹੁੰਚਾਉਣ ਆਇਆ ਤਸਕਰ ਗ੍ਰਿਫ਼ਤਾਰ , 2 ਪਿਸਤੌਲ ਤੇ 4 ਕਾਰਤੂਸ ਬਰਾਮਦ ਆ... ਅਗਲੀ ਖ਼ਬਰ ਦੋ ਧਿਰਾਂ ਦੀ ਲੜਾਈ ’ਚ ਚਾਰ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਬੱਸ ਸਟੈਂਡ ’ਤੇ ਮਹਿਲਾ ਦਾ ਪਰਸ ਖੋਹ ਕੇ ਨੌਜਵਾਨ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।