30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਹਿੰਦੂ ਕੰਨਿਆ ਕਾਲਜ ਦੇ ਕਾਸਮੋਟੋਲੋਜੀ ਵਿਭਾਗ ਨੇ ਲਾਇਆ ਕਾਲਜ ’ਚ ਮਹਿੰਦੀ ਦਾ ਸਟਾਲ

ਕਪੂਰਥਲਾ, 29 ਅਕਤੂਬਰ (ਵਿ. ਪ੍ਰ.)

ਅਜੀਤ ਡੈਸਕ 30-10-2026
ਕਪੂਰਥਲਾ, 29 ਅਕਤੂਬਰ (ਵਿ.ਪ੍ਰ.)-ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਕਾਸਮਟੋਲੋਜੀ ਵਿਭਾਗ ਵਲੋਂ ਕਰਵਾ ਚੌਥ ਮੌਕੇ ਮਹਿੰਦੀ ਸ਼ਗਨਾਂ ਦੀ ਪ੍ਰੋਗਰਾਮ ਤਹਿਤ ਇਕ ਮਹਿੰਦੀ ਦਾ ਸਟਾਲ ਲਗਾਇਆ ਗਿਆ। ਜਿਸਦਾ ਦਾ ਉਦਘਾਟਨ ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ. ਕੁਲਵਿੰਦਰ ਕੌਰ ਨੇ ਕੀਤਾ। ਸਟਾਲ ਦੌਰਾਨ ਵਿਦਿਆਰਥਣਾਂ ਨੇ ਆਪਣੀ ਮਹਿੰਦੀ ਲਗਾਉਣ ਦੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਟਾਲ ’ਤੇ ਕਾਲਜ ਦੀਆਂ ਅਧਿਆਪਕਾਂ ਤੇ ਵਿਦਿਆਰਥਣਾਂ ਨੇ ਵੱਖ-ਵੱਖ ਡਿਜਾਇਨਾਂ ਵਿਚ ਮਹਿੰਦੀ ਲਵਾਈ, ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ. ਕੁਲਵਿੰਦਰ ਕੌਰ ਨੇ ਕਾਸਮਟੋਲੋਜੀ ਵਿਭਾਗ ਦੀ ਕੋਆਰਡੀਨੇਟਰ ਡਾ. ਅਮਨਜੋਤੀ, ਵਿਭਾਗ ਦੀ ਮੁਖੀ ਸੁਪ੍ਰੀਆ ਸ਼ਰਮਾ, ਇੰਸਪੈਕਟਰ ਜਸਦੀਪ ਕੌਰ ਵਲੋਂ ਮਹਿੰਦੀ ਦਾ ਸਟਾਲ ਲਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥਣਾਂ ਨੂੰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਉਤਸ਼ਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਹ ਸਟਾਲ ਲਗਾਉਣ ਦਾ ਮੰਤਵ ਵਿਦਿਆਰਥਣਾਂ ਅੰਦਰ ਛੁਪੀ ਕਲਾ ਨੂੰ ਪ੍ਰਫੁੱਲਿਤ ਕਰਨ ਤੇ ਉਨ੍ਹਾਂ ਨੂੰ ਆਤਮ ਨਿਰਭਰ ਬਣਨ ਦਾ ਮੌਕਾ ਪ੍ਰਦਾਨ ਕਰਵਾਉਣਾ ਸੀ।
ਪਿਛਲੀ ਖ਼ਬਰ ਪਟਾਕਿਆਂ ਦੇ ਗੋਦਾਮ ’ਚ ਗੰਭੀਰ ਖ਼ਾਮੀਆਂ ਸਾਹਮਣੇ ਆਉਣ ’ਤੇ ਐਸ.ਡੀ.ਐਮ. ਵਲੋਂ ਲਾਇਸੰਸ ਦੀ ਸਮੀਖਿਆ ਦੀ ਸਿਫ਼ਾਰਸ਼ ਅਗਲੀ ਖ਼ਬਰ ਗੁਰਦੁਆਰਾ ਟਾਹਲੀ ਸਾਹਿਬ ਪਾਤਿਸ਼ਾਹੀ ਛੇਵੀਂ ਸੁਰਖਪੁਰ ਵਿਚ ਗੁਰਮਤਿ ਸਮਾਗਮ 1 ਨਵੰਬਰ ਨੂੰ ਸਮਾਗਮ ਸੰਬੰਧੀ ਅੱਜ ਗੁਰਦੁਆਰਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।