ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਰੇਲ ਕੋਚ ਫ਼ੈਕਟਰੀ ਵਿਖੇ ਪੂਰਨਮਾਸ਼ੀ ਦਾ ਤਿਉਹਾਰ ਮਨਾਇਆ
ਹੁਸੈਨਪੁਰ, 29 ਅਕਤੂਬਰ (ਤਰਲੋਚਨ ਸਿੰਘ ਸੋਢੀ)-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੂਰਨਮਾਸ਼ੀ ਦੇ ਤਿਉਹਾਰ ਸਬੰਧੀ ਵਿਸ਼ਾਲ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸ਼ਾਮ ਨੂੰ ਸੁਖਮਨੀ ਸਤਿਸੰਗ ਜਥਾ ਬੀਬੀਆਂ ਦਾ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਵਲੋਂ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਕੀਤੇ ਗਏ।
ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਰੇਲ ਕੋਚ ਫ਼ੈਕਟਰੀ ਵਿਖੇ ਸਭਾ ਦੇ ਆਗੂ ਕਥਾਵਾਚਕ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਜਸਵਿੰਦਰ ਸਿੰਘ, ਸੈਕਟਰੀ ਨਰੇਸ਼ ਕੁਮਾਰ, ਸੰਧੂਰਾ ਸਿੰਘ, ਹਰਦੀਪ ਸਿੰਘ ਤੇ ਹੋਰ। ਤਸਵੀਰ: ਸੋਢੀ
30-10-2026