ਐੱਸ. ਏ. ਐੱਸ. ਨਗਰ, 29 ਅਕਤੂਬਰ (ਪ੍ਰੋ. ਅਵਤਾਰ ਸਿੰਘ)- ਸਥਾਨਕ ਸੈਕਟਰ-76 ਸਥਿਤ ਐਡਵੋਕੇਟ ਸੁਸਾਇਟੀ ਵਿਖੇ ਕਰਵਾ ਚੌਥ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੁਸਾਇਟੀ ਦੀਆਂ ਔਰਤਾਂ ਨੇ ਪੁਰਾਤਨ ਰੀਤੀ-ਰਿਵਾਜਾਂ ਅਨੁਸਾਰ ਪੂਜਾ-ਅਰਚਨਾ ਕੀਤੀ ਅਤੇ ਤਿਉਹਾਰ ਨਾਲ ਜੁੜੀਆਂ ਪ੍ਰੰਪਰਾਵਾਂ ਅਨੁਸਾਰ ਧਾਰਮਿਕ ਰਸਮਾਂ ਨਿਭਾਈਆਂ। ਇਸ ਮੌਕੇ ਪੰਡਿਤ ਰਾਜੇਸ਼ ਗੌੜ ਕਥਾ ਕਰਦਿਆਂ ਕਿਹਾ ਕਿ ਕਰਵਾ ਚੌਥ ਦਾ ਤਿਉਹਾਰ ਭਾਰਤੀ ਸੱਭਿਆਚਾਰ ਅਤੇ ਧਾਰਮਿਕ ਪ੍ਰੰਪਰਾਵਾਂ ਵਿਚ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਮੌਕੇ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ, ਪਰਿਵਾਰ ਦੀ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੀਆਂ ਹਨ। ਇਸ ਮੌਕੇ ਸੁਸਾਇਟੀ ਦੀਆਂ ਔਰਤਾਂ ‘ਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਕਰਵਾ ਚੌਥ ਦੇ ਤਿਉਹਾਰ ਨੇ ਸੁਸਾਇਟੀ ਦੀਆਂ ਔਰਤਾਂ ਨੂੰ ਇਕੱਠੇ ਹੋ ਕੇ ਆਪਣੀਆਂ ਧਾਰਮਿਕ ਅਤੇ ਸੱਭਿਆਚਾਰਕ ਪ੍ਰੰਪਰਾਵਾਂ ਨੂੰ ਮਨਾਉਣ ਦਾ ਮੌਕਾ ਪ੍ਰਦਾਨ ਕੀਤਾ। ਇਸ ਮੌਕੇ ਜਸਵਿੰਦਰ ਕੌਰ ਵਾਲੀਆ, ਮਨੂੰ ਗਰਗ, ਡਾ. ਜਗਜੀਤ ਕੌਰ, ਰਿਤਿਕਾ ਸਿੰਘ, ਡਾ. ਲੋਵਨਿਆ ਸ਼ਰਮਾ, ਮੋਹਣੀ ਸੈਣੀ, ਮੋਨਿਕਾ ਬਾਂਸਲ, ਰਿਤਿਕਾ ਗਰਗ, ਮਨੀਸ਼ ਗਰਗ, ਸ਼ਾਂਤਾ ਸ਼ਰਮਾ, ਕਿਰਨ ਗਰਗ, ਰਾਸ਼ੀ ਰਹੇਜਾ, ਭਾਨੂੰ ਵਾਲੀਆ, ਅਨੂੰ ਬੇਦੀ, ਸ਼ਇਸਤਾ ਬੇਦੀ, ਮਹਿੰਦਰਜੀਤ ਸ਼ਰਮਾ, ਅਮਰਜੀਤ ਕੌਰ, ਖੁਸ਼ਵੰਤ ਕੌਰ, ਸਵਿਤਾ ਆਹੂਜਾ, ਸਰੋਜ ਸ਼ਰਮਾ, ਪਵਨਪ੍ਰੀਤ ਕੌਰ, ਕੰਵਲ ਵਾਲੀਆ ਤੇ ਨੈਨਸੀ ਸਮੇਤ ਸੁਸਾਇਟੀ ਦੀਆਂ ਹੋਰਨਾਂ ਮਹਿਲਾਵਾਂ ਵੀ ਹਾਜ਼ਰ ਸਨ।