18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਪੰਜਾਬ ’ ਚ ਹੀ ਮਾਂ - ਬੋਲੀ ਪੰਜਾਬੀ ਦੀ ਹੋ ਰਹੀ ਹੈ ਅਣਦੇਖੀ ਪੀ. ਆਰ-7 ਰੋਡ ’ਤੇ ਲੱਗੇ ਸਾਈਨ ਬੋਰਡ ’ਤੇ ‘ਚੰਡੀਗੜ੍ਹ’ ਨੂੰ ਲਿਖਿਆ ‘ਚੰਡੀਰੜ੍ਹ’

ਜ਼ੀਰਕਪੁਰ, 17 ਸਤੰਬਰ (ਮਨਿੰਦਰ ਸਿੰਘ)-ਪੰਜਾਬ ‘ਚ ਪੰਜਾਬੀ ਭਾਸ਼ਾ ਦੀ ਸਰਕਾਰੀ ਪੱਧਰ ‘ਤੇ ਵਰਤੋਂ ਨੂੰ ਲੈ ਕੇ ਅਕਸਰ ਸਵਾਲ ਉੱਠਦੇ ਰਹਿੰਦੇ ਹਨ, ਪਰ ਇਸ ਦੇ ਬਾਵਜੂਦ ਸੜਕਾਂ ‘ਤੇ ਲੱਗੇ ਸਰਕਾਰੀ ਸਾਈਨ ਬੋਰਡਾਂ ‘ਤੇ ਪੰਜਾਬੀ ਲਿਖਤ ਦੀ ਸ਼ੁੱਧਤਾ ਵੱਲ ਲੋੜੀਂਦਾ ਧਿਆਨ ਨਾ ਦਿੱਤੇ ਜਾਣ ਕਾਰਨ ਮਾਂ-ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ‘ਚ ਰੋਸ ਪਾਇਆ ਜਾ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਪੀ.

ਅਜੀਤ ਡੈਸਕ 18-09-2026
ਜ਼ੀਰਕਪੁਰ, 17 ਸਤੰਬਰ (ਮਨਿੰਦਰ ਸਿੰਘ)-ਪੰਜਾਬ ‘ਚ ਪੰਜਾਬੀ ਭਾਸ਼ਾ ਦੀ ਸਰਕਾਰੀ ਪੱਧਰ ‘ਤੇ ਵਰਤੋਂ ਨੂੰ ਲੈ ਕੇ ਅਕਸਰ ਸਵਾਲ ਉੱਠਦੇ ਰਹਿੰਦੇ ਹਨ, ਪਰ ਇਸ ਦੇ ਬਾਵਜੂਦ ਸੜਕਾਂ ‘ਤੇ ਲੱਗੇ ਸਰਕਾਰੀ ਸਾਈਨ ਬੋਰਡਾਂ ‘ਤੇ ਪੰਜਾਬੀ ਲਿਖਤ ਦੀ ਸ਼ੁੱਧਤਾ ਵੱਲ ਲੋੜੀਂਦਾ ਧਿਆਨ ਨਾ ਦਿੱਤੇ ਜਾਣ ਕਾਰਨ ਮਾਂ-ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ‘ਚ ਰੋਸ ਪਾਇਆ ਜਾ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਪੀ. ਆਰ-7 ਰੋਡ ‘ਤੇ ਲੱਗੇ ਐੱਨ. ਐੱਚ. ਏ. ਆਈ. ਦੇ ਦਿਸ਼ਾ-ਸੂਚਕ ਬੋਰਡ ਨੂੰ ਦੇਖਣ ‘ਤੇ ਸਾਹਮਣੇ ਆਇਆ, ਜਿਸ ‘ਤੇ ‘ਚੰਡੀਗੜ੍ਹ’ ਨੂੰ ‘ਚੰਡੀਗੜ੍ਹ’ ਲਿਖਿਆ ਗਿਆ ਹੈ। ਬੋਰਡ ‘ਤੇ ਪੰਜਾਬੀ ਲਿਖਤ ਨੂੰ ਲੈ ਕੇ ਸਥਾਨਕ ਲੋਕਾਂ ਅਤੇ ਪੰਜਾਬੀ ਭਾਸ਼ਾ ਨਾਲ ਜੁੜੇ ਲੋਕਾਂ ਵਲੋਂ ਸਵਾਲ ਉਠਾਏ ਜਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਸਰਕਾਰੀ ਅਦਾਰਿਆਂ ਵਲੋਂ ਸੜਕਾਂ ‘ਤੇ ਪੰਜਾਬੀ ਨੂੰ ਪ੍ਰਮੁੱਖਤਾ ਨਾਲ ਦਰਸਾਉਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਫਿਰ ਬੋਰਡਾਂ ‘ਤੇ ਵਰਤੀ ਜਾਣ ਵਾਲੀ ਪੰਜਾਬੀ ਦੇ ਸ਼ਬਦ-ਜੋੜਾਂ ਅਤੇ ਲਿਖਤ ਦੀ ਮਾਹਿਰਾਂ ਕੋਲੋਂ ਜਾਂਚ ਕਰਵਾਉਣੀ ਵੀ ਲਾਜ਼ਮੀ ਬਣਦੀ ਹੈ। ਉਨ੍ਹਾਂ ਕਿਹਾ ਕਿ ਇਕ ਅੱਖਰ ਜਾਂ ਮਾਤਰਾ ਦੀ ਗ਼ਲਤੀ ਵੀ ਭਾਸ਼ਾ ਦੀ ਮਿਆਰੀ ਲਿਖਤ ਨੂੰ ਪ੍ਰਭਾਵਿਤ ਕਰਦੀ ਹੈ। ਪੰਜਾਬੀ ਭਾਸ਼ਾ ਪ੍ਰੇਮੀਆਂ ਨੇ ਮੰਗ ਕੀਤੀ ਹੈ ਕਿ ਐੱਨ. ਐੱਚ. ਏ. ਆਈ. ਸਮੇਤ ਸਾਰੇ ਸਰਕਾਰੀ ਵਿਭਾਗ ਆਪਣੇ ਸਾਈਨ ਬੋਰਡਾਂ ਦੀ ਪੰਜਾਬੀ ਲਿਖਤ ਦੀ ਜਾਂਚ ਕਰਵਾਉਣ ਅਤੇ ਜਿਥੇ ਵੀ ਤਰੁੱਟੀ ਹੋਵੇ, ਉਸ ਨੂੰ ਤੁਰੰਤ ਦਰੁਸਤ ਕੀਤਾ ਜਾਵੇ।
ਪਿਛਲੀ ਖ਼ਬਰ 20-25 ਫੁੱਟ ਉੱਚੇ ਐਂਟਰੀ ਗੇਟ ’ ਤੇ ਚੜ੍ਹੇ ਛੋਟੇ ਬੱਚਿਆਂ ਨੂੰ ਦੇਖ ਕੇ ਲੋਕਾਂ ਦੇ ਸਾਹ ਸੂਤੇ ਲੋਕਾਂ ਨੇ ਸੁਰੱਖਿਆ ਦੇ ਪੁ... ਅਗਲੀ ਖ਼ਬਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਗ੍ਰੋਥ ਓਵਰਸੀਜ਼ ਇੰਟਰਨੈਸ਼ਨਲ ਐਜੂਟੈੱਕ ਫਰਮ ਦਾ ਲਾਇਸੰਸ ਬਹਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।