18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

20-25 ਫੁੱਟ ਉੱਚੇ ਐਂਟਰੀ ਗੇਟ ’ ਤੇ ਚੜ੍ਹੇ ਛੋਟੇ ਬੱਚਿਆਂ ਨੂੰ ਦੇਖ ਕੇ ਲੋਕਾਂ ਦੇ ਸਾਹ ਸੂਤੇ ਲੋਕਾਂ ਨੇ ਸੁਰੱਖਿਆ ਦੇ ਪੁਖਤਾ ਇੰਤਜਾਮ ਕਰਨ ਦੀ ਕੀਤੀ ਮੰਗ

ਡੇਰਾਬੱਸੀ, 17 ਸਤੰਬਰ (ਗੁਰਮੀਤ ਸਿੰਘ)-ਡੇਰਾਬੱਸੀ ਦੇ ਬੱਸ ਸਟੈਂਡ ‘ਤੇ ਬਣਾਇਆ ਗਿਆ ਐਂਟਰੀ ਗੇਟ ਕਿਸੇ ਸਮੇਂ ਵੀ ਛੋਟੇ ਬੱਚਿਆਂ ਲਈ ਹਾਦਸੇ ਦਾ ਕਾਰਨ ਬਣ ਸਕਦਾ ਹੈ। ਲਗਭਗ 20-25 ਫੁੱਟ ਉੱਚੇ ਇਸ ਗੇਟ ‘ਤੇ ਸੁੰਦਰਤਾ ਵਧਾਉਣ ਦਾ ਕੰਮ ਚੱਲ ਰਿਹਾ ਹੈ।

ਅਜੀਤ ਡੈਸਕ 18-09-2026
ਡੇਰਾਬੱਸੀ, 17 ਸਤੰਬਰ (ਗੁਰਮੀਤ ਸਿੰਘ)-ਡੇਰਾਬੱਸੀ ਦੇ ਬੱਸ ਸਟੈਂਡ ‘ਤੇ ਬਣਾਇਆ ਗਿਆ ਐਂਟਰੀ ਗੇਟ ਕਿਸੇ ਸਮੇਂ ਵੀ ਛੋਟੇ ਬੱਚਿਆਂ ਲਈ ਹਾਦਸੇ ਦਾ ਕਾਰਨ ਬਣ ਸਕਦਾ ਹੈ। ਲਗਭਗ 20-25 ਫੁੱਟ ਉੱਚੇ ਇਸ ਗੇਟ ‘ਤੇ ਸੁੰਦਰਤਾ ਵਧਾਉਣ ਦਾ ਕੰਮ ਚੱਲ ਰਿਹਾ ਹੈ। ਗੇਟ ‘ਤੇ ਚੜ੍ਹਨ ਲਈ ਠੇਕੇਦਾਰ ਵਲੋਂ ਲੱਕੜ ਦੀ ਵੱਡੀ ਪੌੜੀ ਲਗਾਈ ਗਈ ਹੈ। ਹਾਸਿਲ ਜਾਣਕਾਰੀ ਅਨੁਸਾਰ ਦਿਨ ਸਮੇਂ ਨਿਰਮਾਣ ਕਾਰਜ ਦੌਰਾਨ ਮਜ਼ਦੂਰ ਅਤੇ ਹੋਰ ਕਰਮਚਾਰੀ ਮੌਕੇ ‘ਤੇ ਮੌਜੂਦ ਰਹਿੰਦੇ ਹਨ, ਪਰ ਸ਼ਾਮ ਨੂੰ ਮਜ਼ਦੂਰ ਆਦਿ ਚਲੇ ਜਾਂਦੇ ਹਨ, ਪਰ ਪੌੜੀ ਉਥੇ ਹੀ ਰਹਿ ਜਾਂਦੀ ਹੈ। ਇਸ ਦੌਰਾਨ ਕੁਝ ਛੋਟੇ ਬੱਚੇ ਪੌੜੀ ਰਾਹੀਂ ਗੇਟ ਦੇ ਉੱਪਰ ਚੜ੍ਹ ਕੇ ਸ਼ਰਾਰਤਾਂ ਕਰਦੇ ਨਜ਼ਰ ਆਉਂਦੇ ਹਨ। ਬੱਚਿਆਂ ਨੂੰ ਇੰਨੀ ਉੱਚਾਈ ‘ਤੇ ਚੜ੍ਹਿਆ ਦੇਖ ਕੇ ਬੱਸ ਸਟੈਂਡ ‘ਤੇ ਮੌਜੂਦ ਲੋਕ ਵੀ ਚਿੰਤਤ ਹੋ ਜਾਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਬੱਚਾ ਉੱਪਰੋਂ ਡਿੱਗ ਜਾਂਦਾ ਹੈ ਤਾਂ ਗੰਭੀਰ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਕੰਮ ਮੁਕੰਮਲ ਹੋਣ ਤੱਕ ਪੌੜੀ ਨੂੰ ਸੁਰੱਖਿਅਤ ਢੰਗ ਨਾਲ ਹਟਾਇਆ ਜਾਵੇ ਜਾਂ ਗੇਟ ਦੇ ਆਲੇ-ਦੁਆਲੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਬੱਚਿਆਂ ਨੂੰ ਉੱਪਰ ਚੜ੍ਹਨ ਤੋਂ ਰੋਕਿਆ ਜਾ ਸਕੇ। ਇਸ ਬਾਰੇ ਗੱਲ ਕਰਨ ‘ਤੇ ਕਾਰਜ ਸਾਧਕ ਅਫ਼ਸਰ ਰਵਨੀਤ ਸਿੰਘ ਨੇ ਕਿਹਾ ਕਿ ਠੇਕੇਦਾਰ ਨੂੰ ਇਸ ਪਾਸੇ ਧਿਆਨ ਦੇਣ ਲਈ ਕਿਹਾ ਜਾਵੇਗਾ।
ਪਿਛਲੀ ਖ਼ਬਰ ਸੀ . ਜੀ . ਸੀ . ਲਾਂਡਰਾਂ ਵਲੋਂ ‘ ਐਕਸਯੂਬਰੈਂਸ -2026’ ਦੌਰਾਨ ਆਪਣੇ ਨਾਨ - ਟੀਚਿੰਗ ਸਟਾਫ਼ ਦਾ ਸਨਮਾਨ ਅਗਲੀ ਖ਼ਬਰ ਪੰਜਾਬ ’ ਚ ਹੀ ਮਾਂ - ਬੋਲੀ ਪੰਜਾਬੀ ਦੀ ਹੋ ਰਹੀ ਹੈ ਅਣਦੇਖੀ ਪੀ. ਆਰ-7 ਰੋਡ ’ਤੇ ਲੱਗੇ ਸਾਈਨ ਬੋਰਡ ’ਤੇ ‘ਚੰਡੀਗੜ੍ਹ’ ਨੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।