19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਹੀ ਅਦਾਲਤ ’ਚੋਂ ਫ਼ਰਾਰ ਹੋਇਆ ਮੁਲਜ਼ਮ

ਡੇਰਾਬੱਸੀ, 18 ਸਤੰਬਰ (ਗੁਰਮੀਤ ਸਿੰਘ)-ਡੇਰਾਬੱਸੀ ਦੀ ਅਦਾਲਤ ‘ਚ ਸ਼ੁੱਕਰਵਾਰ ਨੂੰ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਚੋਰੀ ਦੇ ਇਕ ਮਾਮਲੇ ‘ਚ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਹੀ ਮੁਲਜ਼ਮ ਅਦਾਲਤੀ ਕੰਪਲੈਕਸ ‘ਚੋਂ ਫ਼ਰਾਰ ਹੋ ਗਿਆ। ਫ਼ਰਾਰ ਹੋਣ ਸਮੇਂ ਮੁਲਜ਼ਮ ਆਪਣੀਆਂ ਚੱਪਲਾਂ ਵੀ ਅਦਾਲਤ ‘ਚ ਹੀ ਛੱਡ ਗਿਆ।

ਅਜੀਤ ਡੈਸਕ 19-09-2026
ਡੇਰਾਬੱਸੀ, 18 ਸਤੰਬਰ (ਗੁਰਮੀਤ ਸਿੰਘ)-ਡੇਰਾਬੱਸੀ ਦੀ ਅਦਾਲਤ ‘ਚ ਸ਼ੁੱਕਰਵਾਰ ਨੂੰ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਚੋਰੀ ਦੇ ਇਕ ਮਾਮਲੇ ‘ਚ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਹੀ ਮੁਲਜ਼ਮ ਅਦਾਲਤੀ ਕੰਪਲੈਕਸ ‘ਚੋਂ ਫ਼ਰਾਰ ਹੋ ਗਿਆ। ਫ਼ਰਾਰ ਹੋਣ ਸਮੇਂ ਮੁਲਜ਼ਮ ਆਪਣੀਆਂ ਚੱਪਲਾਂ ਵੀ ਅਦਾਲਤ ‘ਚ ਹੀ ਛੱਡ ਗਿਆ। ਮੁਲਜ਼ਮ ਦੀ ਪਛਾਣ ਗੋਲਡੀ ਵਾਸੀ ਪਿੰਡ ਤ੍ਰਿਵੇਦੀ ਕੈਂਪ ਵਜੋਂ ਹੋਈ ਹੈ, ਜਿਸ ਖ਼ਿਲਾਫ਼ ਸਾਲ 2021 ਤੋਂ ਚੋਰੀ ਦਾ ਮਾਮਲਾ ਅਦਾਲਤ ‘ਚ ਵਿਚਾਰ ਅਧੀਨ ਸੀ। ਹਾਸਿਲ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਇਸ ਮਾਮਲੇ ‘ਚ ਗੋਲਡੀ ਨੂੰ ਸਜ਼ਾ ਸੁਣਾਈ ਜਾਣੀ ਸੀ। ਜ਼ਮਾਨਤ ‘ਤੇ ਚੱਲ ਰਹੇ ਗੋਲਡੀ ਦੀ ਅੱਜ ਡੇਰਾਬੱਸੀ ਅਦਾਲਤ ‘ਚ ਕੇਸ ਦੀ ਤਰੀਕ ਸੀ। ਸੁਣਵਾਈ ਦੌਰਾਨ ਜੱਜ ਵਲੋਂ ਸਜ਼ਾ ਦੇਣ ਦੀ ਗੱਲ ਆਖ ਦਿੱਤੀ ਗਈ ਸੀ, ਪਰ ਸਜ਼ਾ ਕਿੰਨੀ ਦੇਣੀ ਸੀ, ਇਸ ਦਾ ਫ਼ੈਸਲਾ ਆਉਣਾ ਹਾਲੇ ਬਾਕੀ ਸੀ। ਇਸ ਦੌਰਾਨ ਮੁਲਜ਼ਮ ਨੂੰ ਪੁਲਿਸ ਨੇ ਅਦਾਲਤ ਤੋਂ ਬਾਹਰ ਬਿਠਾ ਦਿੱਤਾ, ਜਿਥੋਂ ਮੌਕਾ ਮਿਲਦੇ ਸਾਰ ਹੀ ਮੁਲਜ਼ਮ ਆਪਣੀਆਂ ਚੱਪਲਾਂ ਮੌਕੇ ‘ਤੇ ਛੱਡ ਕੇ ਫ਼ਰਾਰ ਹੋ ਗਿਆ। ਮੁਲਜ਼ਮ ਦੇ ਵਕੀਲ ਮੁਤਾਬਿਕ ਜੇਕਰ ਸਜ਼ਾ ਹੁੰਦੀ ਤਾਂ ਉਸ ਤੋਂ ਬਾਅਦ ਜ਼ਮਾਨਤ ਮਿਲਣ ਦੀ ਸੰਭਾਵਨਾ ਸੀ, ਪਰ ਪਰਿਵਾਰ ਨੇ ਜ਼ਮਾਨਤ ਕਰਵਾਉਣ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਸੀ ਕਿ ਗੋਲਡੀ ਨਸ਼ੇ ਕਰਦਾ ਹੈ ਅਤੇ ਕੁਝ ਦਿਨ ਜੇਲ੍ਹ ‘ਚ ਰਹਿਣ ਨਾਲ ਉਹ ਨਸ਼ੇ ਦੀ ਲਤ ਤੋਂ ਬਚ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਵਲੋਂ ਉਸ ਨੂੰ ਨਸ਼ੇ ਦੀ ਦਲਦਲ ‘ਚੋਂ ਬਾਹਰ ਕੱਢਣ ਲਈ ਪਹਿਲਾਂ ਵੀ ਕਈ ਕੋਸ਼ਿਸ਼ਾਂ ਕੀਤੀਆਂ ਜਾ ਚੁੱਕੀਆਂ ਹਨ। ਪਰਿਵਾਰ ਦਾ ਮੰਨਣਾ ਸੀ ਕਿ ਜੇਲ੍ਹ ‘ਚ ਰਹਿਣ ਨਾਲ ਕੁਝ ਸਮੇਂ ਲਈ ਉਹ ਨਸ਼ੇ ਤੋਂ ਦੂਰ ਰਹੇਗਾ। ਇਸੇ ਦੌਰਾਨ ਅਦਾਲਤ ਵਲੋਂ ਸਜ਼ਾ ਤੈਅ ਕੀਤੇ ਜਾਣ ਤੋਂ ਪਹਿਲਾਂ ਹੀ ਗੋਲਡੀ ਮੌਕਾ ਮਿਲਦੇ ਸਾਰ ਹੀ ਅਦਾਲਤੀ ਕੰਪਲੈਕਸ ‘ਚੋਂ ਫ਼ਰਾਰ ਹੋ ਗਿਆ। ਮੁਲਜ਼ਮ ਦੇ ਫ਼ਰਾਰ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵਲੋਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਹਾਲਾਂਕਿ ਡੇਰਾਬੱਸੀ ਦੇ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਕਿਹਾ ਕਿ ਸ਼ੁੱਕਰਵਾਰ ਦੇਰ ਸ਼ਾਮ ਤੱਕ ਪੁਲਿਸ ਕੋਲ ਇਸ ਸੰਬੰਧੀ ਕੋਈ ਸ਼ਿਕਾਇਤ ਨਹੀਂ ਆਈ ਸੀ। ਉਨ੍ਹਾਂ ਕਿਹਾ ਕਿ ਸ਼ਿਕਾਇਤ ਮਿਲਣ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ‘ਸ਼ੈਫੈਕਸ ਇੰਡੀਆ-2026’ ਪ੍ਰਦਰਸ਼ਨੀ ਦਾ ਦੌਰਾ ਕਰਨਗੇ ਅੱਜ ਅਗਲੀ ਖ਼ਬਰ ਮਾਡਲ ਕਰੀਅਰ ਸੈਂਟਰ ਵਲੋਂ ਪਲੇਸਮੈਂਟ ਕੈਂਪ 21 ਤੋਂ 25 ਸਤੰਬਰ ਤੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।