03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਚੰਡੀਗੜ੍ਹ ਪੁਲਿਸ ਦੇ 140 ਪੁਲਿਸ ਮੁਲਾਜ਼ਮਾਂ ਨੂੰ ਮਿਲੀ ਪਦਉੱਨਤੀ

ਚੰਡੀਗੜ੍ਹ, 2 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਦੇ 140 ਪੁਲਿਸ ਮੁਲਾਜ਼ਮਾਂ ਨੂੰ ਪਦਉੱਨਤੀ ਦਿੱਤੀ ਗਈ। ਡੀ.

ਅਜੀਤ ਡੈਸਕ 03-10-2026
ਚੰਡੀਗੜ੍ਹ, 2 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਦੇ 140 ਪੁਲਿਸ ਮੁਲਾਜ਼ਮਾਂ ਨੂੰ ਪਦਉੱਨਤੀ ਦਿੱਤੀ ਗਈ। ਡੀ.ਜੀ.ਪੀ. ਯੂ.ਟੀ. ਚੰਡੀਗੜ੍ਹ ਡਾ. ਸਾਗਰ ਪ੍ਰੀਤ ਹੁੱਡਾ ਨੇ 70 ਅਸਿਸਟੈਂਟ ਸਬ-ਇੰਸਪੈਕਟਰਾਂ (ਏ.ਐੱਸ.ਆਈ.) ਨੂੰ ਸਬ-ਇੰਸਪੈਕਟਰ ਅਤੇ 70 ਹੈੱਡ ਕਾਂਸਟੇਬਲਾਂ ਨੂੰ ਅਸਿਸਟੈਂਟ ਸਬ-ਇੰਸਪੈਕਟਰ ਦੇ ਅਹੁਦੇ ’ਤੇ ਪਦਉੱਨਤ ਕੀਤਾ ਹੈ। ਚੰਡੀਗੜ੍ਹ ਪੁਲਿਸ ਵਲੋਂ ਜਾਰੀ ਜਾਣਕਾਰੀ ਅਨੁਸਾਰ ਇਨ੍ਹਾਂ ਪੁਲਿਸ ਮੁਲਾਜ਼ਮਾਂ ਵਲੋਂ ਨਿਭਾਈ ਸਮਰਪਿਤ ਸੇਵਾ, ਮਿਹਨਤ ਅਤੇ ਲੋਕਾਂ ਦੀ ਸੁਰੱਖਿਆ ਲਈ ਦਿੱਤੇ ਯੋਗਦਾਨ ਨੂੰ ਦੇਖਦਿਆਂ ਇਹ ਪਦਉੱਨਤੀਆਂ ਦਿੱਤੀਆਂ ਗਈਆਂ ਹਨ। ਸੀਨੀਅਰ ਪੁਲਿਸ ਅਧਿਕਾਰੀਆਂ ਨੇ ਪਦਉੱਨਤ ਹੋਏ ਮੁਲਾਜ਼ਮਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਇਮਾਨਦਾਰੀ, ਅਨੁਸ਼ਾਸਨ ਤੇ ਪੇਸ਼ੇਵਰ ਢੰਗ ਨਾਲ ਡਿਊਟੀ ਨਿਭਾਉਣ ਲਈ ਉਤਸ਼ਾਹਿਤ ਕੀਤਾ। ਡੀ.ਜੀ.ਪੀ. ਵਲੋਂ ਸਾਰੇ ਪਦਉੱਨਤ ਪੁਲਿਸ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਉਹਨਾਂ ਇਹ ਆਸ਼ਾ ਜਤਾਈ ਹੈ ਕਿ ਪਦਉੱਨਤ ਹੋਏ ਤੇ ਬਾਕੀ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਆਪਣੀ ਡਿਊਟੀ ਨੂੰ ਪੂਰੀ ਜਿੰਮੇਵਾਰੀ ਨਾਲ ਨਿਭਾਉਣਗੇ।
ਪਿਛਲੀ ਖ਼ਬਰ ਡੇਰਾਬੱਸੀ ’ਚ ਗ਼ੈਰ-ਕਾਨੂੰਨੀ ਮਾਈਨਿੰਗ ’ਤੇ ਸ਼ਿਕੰਜਾ, 23.7 ਲੱਖ ਘਣ ਫੁੱਟ ਖੁਦਾਈ ਦਾ ਖੁਲਾਸਾ ਅਗਲੀ ਖ਼ਬਰ ਪੰਚਕੂਲਾ ਵਿੱਚ ਸੀ.ਐਮ. ਨਾਇਬ ਸੈਣੀ ਦੀ ਪੱਤਰਕਾਰ ਵਾਰਤਾ, 17 ਅਕਤੂਬਰ ਤੋਂ ਸ਼ੁਰੂ ਹੋਵੇਗਾ ‘ਸੇਵਾ ਸੰਕਲਪ ਅਭਿਆਨ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।