ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ’ਚ ਦਹਾਕਾ ਬੀਤਣ ਦੇ ਬਾਵਜੂਦ ਨਹੀਂ ਮਿਲਿਆ ਇਨਸਾਫ਼- ਕਰਨਬੀਰ ਸਿੰਘ ਸਿੱਧੂ
ਜਲੰਧਰ, 14 ਅਕਤੂਬਰ (ਜਸਪਾਲ ਸਿੰਘ)-ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡਾਂ ਦੇ ਪੀੜਤਾਂ ਨੂੰ ਲਗਭਗ ਇੱਕ ਦਹਾਕਾ ਬੀਤਣ ਦੇ ਬਾਵਜੂਦ ਇਨਸਾਫ਼ ਨਾ ਮਿਲਣ ’ਤੇ ਸਾਬਕਾ ਵਿਸ਼ੇਸ਼ ਮੁੱਖ ਸਕੱਤਰ ਕਰਨ ਬੀਰ ਸਿੰਘ ਸਿੱਧੂ ਨੇ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਤੋਂ ਸੁਤੰਤਰ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ਕਰਨ ਦੀ ਮੰਗ ਕੀਤੀ ਹੈ । ਉਨ੍ਹਾਂ ਕਿਹਾ ਕਿ 14 ਅਕਤੂਬਰ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਰੋਸ ਪ੍ਰਦਰਸ਼ਨਾਂ ਦੌਰਾਨ ਪੁਲਿਸ ਗੋਲੀਬਾਰੀ ਹੋਈ ਸੀ।
ਜਲੰਧਰ, 14 ਅਕਤੂਬਰ (ਜਸਪਾਲ ਸਿੰਘ)-ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡਾਂ ਦੇ ਪੀੜਤਾਂ ਨੂੰ ਲਗਭਗ ਇੱਕ ਦਹਾਕਾ ਬੀਤਣ ਦੇ ਬਾਵਜੂਦ ਇਨਸਾਫ਼ ਨਾ ਮਿਲਣ ’ਤੇ ਸਾਬਕਾ ਵਿਸ਼ੇਸ਼ ਮੁੱਖ ਸਕੱਤਰ ਕਰਨ ਬੀਰ ਸਿੰਘ ਸਿੱਧੂ ਨੇ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਤੋਂ ਸੁਤੰਤਰ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ਕਰਨ ਦੀ ਮੰਗ ਕੀਤੀ ਹੈ । ਉਨ੍ਹਾਂ ਕਿਹਾ ਕਿ 14 ਅਕਤੂਬਰ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਰੋਸ ਪ੍ਰਦਰਸ਼ਨਾਂ ਦੌਰਾਨ ਪੁਲਿਸ ਗੋਲੀਬਾਰੀ ਹੋਈ ਸੀ। ਇਸ ਮਾਮਲੇ ਵਿੱਚ ਅਜੇ ਤੱਕ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ। ਉਨ੍ਹਾਂ ਕਿਹਾ ਕਿ ਸਰਕਾਰਾਂ ਬਦਲਣ ਦੇ ਬਾਵਜੂਦ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਅਤੇ ਨਿਆਂ ਪ੍ਰਕਿਰਿਆ ’ਚ ਉਮੀਦ ਮੁਤਾਬਕ ਤਰੱਕੀ ਨਹੀਂ ਹੋਈ । ਕਰਨ ਬੀਰ ਸਿੰਘ ਸਿੱਧੂ ਨੇ ਕਿਹਾ ਕਿ ਬੇਅਦਬੀ ਅਤੇ ਗੋਲੀਕਾਂਡ ਦੇ ਮਾਮਲੇ ਸਿਆਸੀ ਮੁੱਦਾ ਬਣਨ ਦੀ ਬਜਾਏ ਨਿਰਪੱਖ ਜਾਂਚ ਅਤੇ ਕਾਨੂੰਨੀ ਕਾਰਵਾਈ ਰਾਹੀਂ ਹੱਲ ਹੋਣੇ ਚਾਹੀਦੇ ਹਨ । ਉਨ੍ਹਾਂ ਕੇਂਦਰ-ਸੂਬਾ ਕਮੇਟੀ ਬਣਾਉਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਵਿਚ ਪੰਜਾਬ ਅਤੇ ਯੂ.ਟੀ. ਚੰਡੀਗੜ੍ਹ ਦੇ ਸਾਬਕਾ ਅਧਿਕਾਰੀਆਂ ਅਤੇ ਕਾਨੂੰਨੀ ਮਾਹਿਰਾਂ ਨੂੰ ਸ਼ਾਮਲ ਕੀਤਾ ਜਾਵੇ, ਤਾਂ ਜੋ ਮਾਮਲਿਆਂ ਦੀ ਨਿਰਪੱਖ ਨਿਗਰਾਨੀ ਹੋ ਸਕੇ। ਬੱਚੇ ਨਾਲ ਕਥਿਤ ਕੁੱਟਮਾਰ ਦੇ ਦੋਸ਼ ਹੇਠ ਮਾਂ ਤੇ ਉਸ ਦੇ ਜਾਣਕਾਰ ਵਿਰੁੱਧ ਮਾਮਲਾ ਦਰਜ ਜ਼ੀਰਕਪੁਰ, 14 ਅਕਤੂਬਰ (ਮਨਿੰਦਰ ਸਿੰਘ)- ਜ਼ੀਰਕਪੁਰ ਵਿਖੇ ਕਰੀਬ 3 ਸਾਲਾ ਬੱਚੇ ਨਾਲ ਕਥਿਤ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਦੇ ਹੱਥਾਂ-ਪੈਰਾਂ ‘ਤੇ ਪਲਾਸਟਰ ਲੱਗੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਸ ਦੇ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕੀਤੀ ਸੀ। ਫ਼ਿਲਹਾਲ ਪੁਲਿਸ ਨੇ ਬੱਚੇ ਦੀ ਮਾਂ ਪ੍ਰਿਅੰਕਾ ਅਤੇ ਉਸ ਦੇ ਜਾਣਕਾਰ ਅਭੈ ਰਾਏ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਸੂਰਜ ਕੁਮਾਰ ਵਾਸੀ ਕਿੰਨੌਰ ਹਿਮਾਚਲ ਪ੍ਰਦੇਸ਼ ਨੇ ਦੱਸਿਆ ਕਿ ਉਸ ਦਾ ਵਿਆਹ ਅਕਤੂਬਰ 2023 ‘ਚ ਪ੍ਰਿਅੰਕਾ ਨਾਲ ਹੋਇਆ ਸੀ ਅਤੇ ਇਸ ਵਿਆਹ ਤੋਂ ਉਨ੍ਹਾਂ ਦਾ ਇਕ ਬੱਚਾ ਹੈ। ਪਤੀ-ਪਤਨੀ ਵਿਚਕਾਰ ਅਣਬਣ ਹੋਣ ਤੋਂ ਬਾਅਦ ਫਰਵਰੀ 2025 ‘ਚ ਪ੍ਰਿਅੰਕਾ ਬੱਚੇ ਨੂੰ ਲੈ ਕੇ ਜ਼ੀਰਕਪੁਰ ਆ ਗਈ ਸੀ ਅਤੇ ਮੰਨਤ ਇਨਕਲੇਵ ‘ਚ ਕਿਰਾਏ ਦੇ ਮਕਾਨ ‘ਚ ਰਹਿਣ ਲੱਗੀ ਸੀ। ਸ਼ਿਕਾਇਤਕਰਤਾ ਅਨੁਸਾਰ 30 ਜੁਲਾਈ 2026 ਨੂੰ ਉਸ ਦੀ ਭੈਣ ਨੂੰ ਬੱਚੇ ਦੇ ਹੱਥਾਂ-ਪੈਰਾਂ ‘ਤੇ ਪਲਾਸਟਰ ਲੱਗੀ ਵੀਡੀਓ ਮਿਲੀ। ਇਸ ਤੋਂ ਬਾਅਦ ਪਤਾ ਚੱਲਿਆ ਕਿ ਪ੍ਰਿਅੰਕਾ ਬੱਚੇ ਨੂੰ ਜ਼ੀਰਕਪੁਰ ‘ਚ ਆਪਣੇ ਜਾਣਕਾਰ ਅਭੈ ਰਾਏ ਕੋਲ ਛੱਡ ਕੇ ਬੈਂਗਲੁਰੂ ਚਲੀ ਗਈ ਸੀ। ਪਰਿਵਾਰ ਨੂੰ ਇਹ ਵੀ ਜਾਣਕਾਰੀ ਮਿਲੀ ਕਿ ਅਭੈ ਰਾਏ ਬੱਚੇ ਨੂੰ ਲੈ ਕੇ ਰਿਸ਼ੀਕੇਸ਼ ਚਲਾ ਗਿਆ ਹੈ। 1 ਅਗਸਤ ਨੂੰ ਪਰਿਵਾਰਕ ਮੈਂਬਰਾਂ ਨੇ ਤਪੋਵਨ ਦੇ ਇਕ ਹੋਟਲ ‘ਚੋਂ ਬੱਚੇ ਨੂੰ ਲੱਭ ਲਿਆ। ਮੈਡੀਕਲ ਰਿਪੋਰਟ ‘ਚ ਦੋ ਸੱਟਾਂ ਗੰਭੀਰ ਸ਼੍ਰੇਣੀ ਦੀਆਂ ਦੱਸੀਆਂ ਗਈਆਂ ਹਨ। ਕਿੰਨੌਰ ਪੁਲਿਸ ਵਲੋਂ ਜ਼ੀਰੋ ਐੱਫ. ਆਈ. ਆਰ. ਦਰਜ ਕਰਨ ਤੋਂ ਬਾਅਦ ਮਾਮਲਾ ਜ਼ੀਰਕਪੁਰ ਪੁਲਿਸ ਨੂੰ ਭੇਜਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।