29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਪੰਜਾਬ ਵਿਚ ਤਿੰਨ ਦਿਨ ਮੀਂਹ ਪੈਣ ਅਤੇ ਤੇਜ਼ ਹਵਾਵਾਂ ਚੱਲਣ ਸੰਬੰਧੀ ਚਿਤਾਵਨੀ ਜਾਰੀ

ਚੰਡੀਗੜ੍ਹ, 27 ਅਕਤੂਬਰ (ਸੁਖਵਿੰਦਰ ਸਿੰਘ ਸ਼ਾਨ)- ਪੰਜਾਬ ਵਿਚ ਤਿੰਨ ਦਿਨ ਮੌਸਮ ਖ਼ਰਾਬ ਹੋਣ ਸੰਬੰਧੀ ਯੈਲੋ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿਸ ਦੇ ਚੱਲਦਿਆਂ 9 ਜ਼ਿਲ੍ਹਿਆਂ ਵਿਚ ਮੀਂਹ ਨਾਲ ਗੜੇ੍ਹ ਪੈਣ ਅਤੇ ਤੇਜ ਗਤੀ ਦੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਮੌਸਮ ਵਿਭਾਗ ਵਲੋਂ ਜਾਰੀ ਸੂਚਨਾ ਅਨੁਸਾਰ 29 ਅਤੇ 30 ਅਕਤੂਬਰ ਨੂੰ ਪੰਜਾਬ ਦੇ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਰੂਪਨਗਰ, ਲੁਧਿਆਣਾ ਅਤੇ ਨਵਾਂ ਸ਼ਹਿਰ ਵਿਚ ਬੱਦਲਾਂ ਦੀ ਗਰਜ ਚਮਕ ਨਾਲ ਮੀਂਹ ਪਵੇਗਾ, ਕੁੱਝ ਥਾਵਾਂ ’ਤੇ ਗੜ੍ਹੇ ਪੈਣਗੇ ਅਤੇ 50 ਕਿਲੋਮੀਟਰ ਪਰ ਘੰਟੇ ਦੀ ਗਤੀ ਨਾਲ ਤੇਜ ਹਵਾਵਾਂ ਚੱਲਣਗੀਆਂ।

ਅਜੀਤ ਡੈਸਕ 28-10-2026
ਚੰਡੀਗੜ੍ਹ, 27 ਅਕਤੂਬਰ (ਸੁਖਵਿੰਦਰ ਸਿੰਘ ਸ਼ਾਨ)- ਪੰਜਾਬ ਵਿਚ ਤਿੰਨ ਦਿਨ ਮੌਸਮ ਖ਼ਰਾਬ ਹੋਣ ਸੰਬੰਧੀ ਯੈਲੋ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿਸ ਦੇ ਚੱਲਦਿਆਂ 9 ਜ਼ਿਲ੍ਹਿਆਂ ਵਿਚ ਮੀਂਹ ਨਾਲ ਗੜੇ੍ਹ ਪੈਣ ਅਤੇ ਤੇਜ ਗਤੀ ਦੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਮੌਸਮ ਵਿਭਾਗ ਵਲੋਂ ਜਾਰੀ ਸੂਚਨਾ ਅਨੁਸਾਰ 29 ਅਤੇ 30 ਅਕਤੂਬਰ ਨੂੰ ਪੰਜਾਬ ਦੇ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਰੂਪਨਗਰ, ਲੁਧਿਆਣਾ ਅਤੇ ਨਵਾਂ ਸ਼ਹਿਰ ਵਿਚ ਬੱਦਲਾਂ ਦੀ ਗਰਜ ਚਮਕ ਨਾਲ ਮੀਂਹ ਪਵੇਗਾ, ਕੁੱਝ ਥਾਵਾਂ ’ਤੇ ਗੜ੍ਹੇ ਪੈਣਗੇ ਅਤੇ 50 ਕਿਲੋਮੀਟਰ ਪਰ ਘੰਟੇ ਦੀ ਗਤੀ ਨਾਲ ਤੇਜ ਹਵਾਵਾਂ ਚੱਲਣਗੀਆਂ। ਜਦੋਂ 31 ਅਕਤੂਬਰ ਨੂੰ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿਚ ਮੀਂਹ ਪੈਣ ਦੇ ਨਾਲ ਨਾਲ ਤੇਜ਼ ਗਤੀ ਦੀਆਂ ਹਵਾਵਾਂ ਚੱਲਣਗੀਆਂ। ਪੰਜਾਬ ਵਿਚ ਮੰਗਲਵਾਰ ਨੂੰ ਦਿਨ ਦਾ ਵੱਧ ਤੋਂ ਵੱਧ ਤਾਪਮਾਨ 32.7 ਡਿਗਰੀ ਸੈਲਸੀਅਸ ਬਠਿੰਡਾ ਵਿਚ ਦਰਜ ਕੀਤਾ ਗਿਆ। ਹੋਰਨਾਂ ਜ਼ਿਲ੍ਹਿਆਂ ਵਿਚ ਅੰਮ੍ਰਿਤਸਰ ’ਚ 29.7 ਡਿਗਰੀ, ਲੁਧਿਆਣਾ ’ਚ 31 ਡਿਗਰੀ, ਪਟਿਆਲਾ ’ਚ 32.4 ਡਿਗਰੀ, ਨਵਾਂ ਸ਼ਹਿਰ ’ਚ 30.7 ਡਿਗਰੀ, ਫ਼ਤਿਹਗੜ੍ਹ ਸਾਹਿਬ ’ਚ 31.3 ਡਿਗਰੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ’ਚ 32.5 ਡਿਗਰੀ ਅਤੇ ਰੂਪਨਗਰ ਵਿਚ 31.2 ਡਿਗਰੀ ਸੈਲਸੀਅਸ ਰਿਹਾ। ਜਦੋਂ ਕਿ ਰਾਜਧਾਨੀ ਚੰਡੀਗੜ੍ਹ ਵਿਚ ਦਿਨ ਦਾ ਤਾਪਮਾਨ 32.6 ਡਿਗਰੀ ਅਤੇ ਸੋਮਵਾਰ ਦੀ ਰਾਤ ਦਾ ਤਾਪਮਾਨ 14.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪਿਛਲੀ ਖ਼ਬਰ ਇਨਸਾਫ ਦੀ ਮੰਗ ਕਰਨ ਵਾਲੇ ਦੁਖੀ ਪਰਿਵਾਰਾਂ ਦੀ ਆਵਾਜ਼ ਦਬਾਉਣ ਲੱਗੀ ਮਾਨ ਸਰਕਾਰ - ਸਚਿਨ ਪਾਇਲਟ ਅਗਲੀ ਖ਼ਬਰ ਜਦੋਂ ਮੇਰੀ ਕਿਤਾਬ ਆਵੇਗੀ ਤਾਂ ‘ਤਮਾਸ਼ਾ’ ਹੋਣਾ ਤੈਅ ਹੈ-ਸੋਨੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।