30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਜ਼ਿਲ੍ਹਾ ਜਥੇ ਦੇ ਢਾਂਚੇ ਦਾ ਪੁਨਰਗਠਨ

ਐੱਸ. ਏ.

ਅਜੀਤ ਡੈਸਕ 30-10-2026
ਐੱਸ. ਏ. ਐੱਸ. ਨਗਰ, 29 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਜ਼ਿਲ੍ਹਾ ਮੁਹਾਲੀ ਇਕਾਈ ਦੇ ਦਿਹਾਤੀ ਪ੍ਰਧਾਨ ਜੋਰਾ ਸਿੰਘ ਭੁੱਲਰ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਜਥੇ ਦਾ ਪੁਨਰਗਠਨ ਕੀਤਾ ਗਿਆ ਹੈ ਤਾਂ ਜੋ ਪਾਰਟੀ ਨੂੰ ਸਰਕਲ ਤੋਂ ਬੂਥ ਪੱਧਰ ਤੱਕ ਸਰਗਰਮ ਕਰਕੇ ਆਮ ਲੋਕਾਂ ਨਾਲ ਜੋੜਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਜਥੇ ਦੀ ਮੀਟਿੰਗ ਦੌਰਾਨ ਕੀਤੀਆਂ ਗਈਆਂ ਇਨ੍ਹਾਂ ਨਵੀਆਂ ਨਿਯੁਕਤੀਆਂ ਤਹਿਤ ਹਾਕਮ ਸਿੰਘ ਖਰੜ ਨੂੰ ਸਰਪ੍ਰਸਤ, ਸੁਰਿੰਦਰ ਸਿੰਘ ਕਾਦੀਮਾਜਰਾ, ਬਲਦੇਵ ਸਿੰਘ ਖਿਜ਼ਰਾਬਾਦ ਤੇ ਉਜਾਗਰ ਸਿੰਘ ਭੜੌਜੀਆਂ ਨੂੰ ਸੀਨੀਅਰ ਮੀਤ ਪ੍ਰਧਾਨ, ਸੁਰਮੁੱਖ ਸਿੰਘ ਬਜੀਦਪੁਰ, ਅਵਤਾਰ ਸਿੰਘ ਬੜਮਾਜਰਾ, ਭੁਪਿੰਦਰ ਸਿੰਘ ਤਿਊੜ, ਹਰਚੰਦ ਸਿੰਘ ਸੰਗਤਪੁਰਾ, ਅਲਬਿੰਦਰ ਸਿੰਘ ਕੁੱਬਾਹੇੜੀ, ਗੁਰਸ਼ਰਨ ਸਿੰਘ ਅੱਲਾਪੁਰ ਤੇ ਸੁਪਿੰਦਰ ਸਿੰਘ ਚੰਦੋਂ ਨੂੰ ਮੀਤ ਪ੍ਰਧਾਨ, ਦਰਸ਼ਨ ਸਿੰਘ ਕੰਸਾਲਾ, ਸੁਪਿੰਦਰ ਸਿੰਘ ਕੁਰਾਲੀ ਤੇ ਗੁਰਮੇਲ ਸਿੰਘ ਮਸਤਗੜ੍ਹ ਨੂੰ ਜਨਰਲ ਸਕੱਤਰ, ਕਾਕਾ ਸਿੰਘ ਮੁੰਧੋਂ ਸੰਗਤੀਆਂ ਨੂੰ ਜੁਆਇੰਟ ਸਕੱਤਰ, ਜਗਦੀਸ਼ ਸਿੰਘ ਛੱਜੂ ਮਾਜਰਾ ਤੇ ਮਾਸਟਰ ਰਾਜਦੇਵ ਤਿਊੜ ਨੂੰ ਸਕੱਤਰ, ਜਗਜੀਤ ਸਿੰਘ ਬਡਾਲਾ ਨੂੰ ਸਲਾਹਕਾਰ, ਕੁਲਦੀਪ ਸਿੰਘ ਸੋਹਾਣਾ ਨੂੰ ਕੌਂਸਲ ਮੈਂਬਰ, ਪਰਮਿੰਦਰ ਸਿੰਘ ਚਿੱਲਾ, ਜੋਗਿੰਦਰ ਸਿੰਘ ਪਲਹੇੜੀ, ਜਗੀਰ ਸਿੰਘ ਮਟੌਰ, ਹਰਜਿੰਦਰ ਸਿੰਘ ਜਕੜਮਾਜਰਾ, ਗੁਰਸੇਵਕ ਸਿੰਘ ਸਿੰਘਪੁਰਾ ਤੇ ਕਲਵਿੰਦਰ ਸਿੰਘ ਸਿੰਘਪੁਰਾ ਨੂੰ ਵਰਕਿੰਗ ਕਮੇਟੀ ਮੈਂਬਰ, ਬਹਾਦਰ ਸਿੰਘ ਕਰਤਾਰਪੁਰ, ਮੇਜਰ ਸਿੰਘ ਝਿੰਗੜਾਂ, ਭਾਗ ਸਿੰਘ ਬਦਨਪੁਰ, ਬਲਵਿੰਦਰ ਸਿੰਘ ਬਜਹੇੜੀ, ਅਮਰੀਕ ਸਿੰਘ ਜੰਡਪੁਰ, ਗੁਰਮੁੱਖ ਸਿੰਘ ਮਾਣਕ ਮਾਜਰਾ, ਇਕਬਾਲ ਸਿੰਘ ਬਾਕਰਪੁਰ, ਸੁਵਿੰਦਰ ਮਹਿਤਾ ਖਰੜ, ਲਖਵੀਰ ਸਿੰਘ ਸਤਾਬਗੜ੍ਹ, ਸਤਨਾਮ ਸਿੰਘ ਮੁਹਾਲੀ, ਕਰਨ ਸਿੰਘ ਬਹਿਲੋਲਪੁਰ, ਰਵਿੰਦਰ ਸਿੰਘ ਖਰੜ, ਭੁਪਿੰਦਰ ਸਿੰਘ ਮਾਵੀ ਖਰੜ ਤੇ ਅਮਰੀਕ ਸਿੰਘ ਬਲੌਂਗੀ ਨੂੰ ਕਮੇਟੀ ਮੈਂਬਰ ਚੁਣਿਆ ਗਿਆ, ਜਦਕਿ ਭਗਤ ਸਿੰਘ ਖਰੜ ਨੂੰ ਜ਼ਿਲ੍ਹਾ ਪ੍ਰਧਾਨ ਐੱਸ. ਈ. ਵਿੰਗ ਵਜੋਂ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਜ਼ੋਰਾ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਸਾਰੀਆਂ ਨਿਯੁਕਤੀਆਂ ਆਮ ਸਹਿਮਤੀ ਨਾਲ ਕੀਤੀਆਂ ਗਈਆਂ ਹਨ ਅਤੇ ਸਾਰੇ ਨਵੇਂ ਥਾਪੇ ਗਏ ਅਹੁਦੇਦਾਰ ਬਹੁਤ ਹੀ ਮਿਹਨਤੀ ਅਤੇ ਪਾਰਟੀ ਪ੍ਰਤੀ ਵਫ਼ਾਦਾਰ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਅਹੁਦੇਦਾਰ ਨਵੀਆਂ ਜ਼ਿੰਮੇਵਾਰੀਆਂ ਮਿਲਣ ਤੋਂ ਬਾਅਦ ਹੋਰ ਵੀ ਤਨਦੇਹੀ ਨਾਲ ਕੰਮ ਕਰਦੇ ਹੋਏ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ-ਘਰ ਪਹੁੰਚਾਉਣਗੇ।
ਪਿਛਲੀ ਖ਼ਬਰ ਪਿੰਡ ਕੁਰੜਾ ਵਿਖੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੇ ਹੱਕ ’ਚ ਮੀਟਿੰਗ ਅਗਲੀ ਖ਼ਬਰ ਮੁੱਲਾਂਪੁਰ ਏਅਰ ਫੋਰਸ ਸਟੇਸ਼ਨ ਨੇੜਿਓਂ ਮਿਲੀ ਅਣਪਛਾਤੇ ਨੌਜਵਾਨ ਦੀ ਲਾਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।