20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਚੰਡੀਗੜ੍ਹ ਨਗਰ ਨਿਗਮ ਚੋਣਾਂ ’ਚ ਆਮ ਆਦਮੀ ਪਾਰਟੀ 35 ਦੇ 35 ਵਾਰਡਾਂ ’ਚ ਇਕੱਲੇ ਚੋਣ ਲੜੇਗੀ-ਦੀਪਾ ਦੂਬੇ

ਚੰਡੀਗੜ੍ਹ, 19 ਨਵੰਬਰ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਚੰਡੀਗੜ੍ਹ 35 ਦੇ 35 ਵਾਰਡਾਂ ਵਿਚ ਆਪਣੇ ਉਮੀਦਵਾਰ ਖੜ੍ਹੇ ਕਰੇਗੀ। ਇਹ ਗੱਲ ਇਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਚੰਡੀਗੜ੍ਹ ਆਮ ਆਦਮੀ ਪਾਰਟੀ ਦੀ ਮੀਤ ਪ੍ਰਧਾਨ ਦੀਪਾ ਦੂਬੇ, ਅੰਜੂ ਕਤਿਆਲ, ਦੇਸ ਰਾਜ ਸਨਾਵਰ, ਪ੍ਰੇਮ ਗਰਗ ਵਲੋਂ ਸਾਂਝੇ ਤੌਰ ’ਤੇ ਇਹ ਐਲਾਨ ਕੀਤਾ।

ਅਜੀਤ ਡੈਸਕ 21-11-2026
ਚੰਡੀਗੜ੍ਹ, 19 ਨਵੰਬਰ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਚੰਡੀਗੜ੍ਹ 35 ਦੇ 35 ਵਾਰਡਾਂ ਵਿਚ ਆਪਣੇ ਉਮੀਦਵਾਰ ਖੜ੍ਹੇ ਕਰੇਗੀ। ਇਹ ਗੱਲ ਇਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਚੰਡੀਗੜ੍ਹ ਆਮ ਆਦਮੀ ਪਾਰਟੀ ਦੀ ਮੀਤ ਪ੍ਰਧਾਨ ਦੀਪਾ ਦੂਬੇ, ਅੰਜੂ ਕਤਿਆਲ, ਦੇਸ ਰਾਜ ਸਨਾਵਰ, ਪ੍ਰੇਮ ਗਰਗ ਵਲੋਂ ਸਾਂਝੇ ਤੌਰ ’ਤੇ ਇਹ ਐਲਾਨ ਕੀਤਾ। ਉਲੇਖਣੀ ਹੈ ਕਿ ਇਸ ਸੰਬੰਧੀ ਨਗਰ ਨਿਗਮ ਚੰਡੀਗੜ੍ਹ ਦੀਆਂ ਚੋਣਾਂ ਬਕਾਇਦਾ ਐਲਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਲ 2017 ਵਿਚ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਨੇ ਵੀ ਮਾਲਕੀ ਹੱਕ ਦੇਣ ਦੇ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਅੱਜ ਵੀ ਹਜ਼ਾਰਾਂ ਪਰਿਵਾਰ ਆਪਣੇ ਹੱਕਾਂ ਦੀ ਉਡੀਕ ਕਰ ਰਹੇ ਹਨ। ਹੁਣ 2026 ਦੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਭਾਜਪਾ ਮੁੜ ਉਹੀ ਐਲਾਨ ਤੇ ਵਾਅਦੇ ਕਰ ਰਹੀ ਹੈ। ਇਸ ਮੌਕੇ ਅਸਲ ਖ਼ਰੀਦਦਾਰਾਂ ਨੂੰ ਮਾਲਕੀ ਹੱਕ ਕਿਉਂ ਨਹੀਂ? 95 ਫ਼ੀਸਦੀ ਤੋਂ ਵੱਧ ਮਕਾਨਾਂ ਦੀ ਖ਼ਰੀਦੋ-ਫ਼ਰੋਖ਼ਤ ਹੋ ਚੁੱਕੀ ਹੈ। ਹਜ਼ਾਰਾਂ ਪਰਿਵਾਰ ਸਾਲਾਂ ਤੋਂ ਇਨ੍ਹਾਂ ਮਕਾਨਾਂ ਵਿਚ ਰਹਿ ਰਹੇ ਹਨ ਅਤੇ ਉਨ੍ਹਾਂ ਕੋਲ ਪਾਵਰ ਆਫ਼ ਅਟਾਰਨੀ, ਸੇਲ ਐਗਰੀਮੈਂਟ, ਵਸੀਅਤ ਅਤੇ ਭੁਗਤਾਨ ਦੀਆਂ ਰਸੀਦਾਂ ਸਮੇਤ ਹੋਰ ਦਸਤਾਵੇਜ਼ ਮੌਜੂਦ ਹਨ। ਫਿਰ ਮਾਲਕੀ ਹੱਕ ਸਿਰਫ਼ ਅਸਲ ਅਲਾਟੀਆਂ ਤੱਕ ਹੀ ਸੀਮਤ ਕਿਉਂ ਹਨ? ਗ਼ਰੀਬ ਪਰਿਵਾਰ 5 ਫ਼ੀਸਦੀ ਕਲੈਕਟਰ ਰੇਟ ਕਿੱਥੋਂ ਦੇਣਗੇ? 10,000 ਤੋਂ 15,000 ਰੁਪਏ ਮਹੀਨਾਵਾਰ ਆਮਦਨ ਵਾਲੇ ਪਰਿਵਾਰਾਂ ’ਤੇ ਇੰਨਾ ਵੱਡਾ ਆਰਥਿਕ ਬੋਝ ਪਾਉਣਾ ਕਿੰਨਾ ਜਾਇਜ਼ ਹੈ? ਆਮ ਆਦਮੀ ਪਾਰਟੀ ਨੇ ਭਾਜਪਾ ਤੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਣਾਂ ਸਮੇਂ ਕੀਤੇ ਜਾਣ ਵਾਲੇ ਐਲਾਨਾਂ ਦੀ ਬਜਾਏ ਲੋਕਾਂ ਨੂੰ ਉਨ੍ਹਾਂ ਦੇ ਅਸਲ ਹੱਕ ਦਿੱਤੇ ਜਾਣ ਤੇ ਸਾਰੇ ਯੋਗ ਖ਼ਰੀਦਦਾਰਾਂ ਤੇ ਮੌਜੂਦਾ ਵਸਨੀਕਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਮਾਲਕੀ ਹੱਕ ਪ੍ਰਦਾਨ ਕੀਤੇ ਜਾਣ। ਇਸ ਮੌਕੇ ਪ੍ਰੇਮ ਗਰਗ, ਅੰਜੂ ਕਤਿਆਲ,ਗੁਰਦੇਵ ਯਾਦਵ, ਮੇਵਾ ਰਾਮ ਆਦਿ ਨੇ ਵਿਚਾਰ ਸਾਂਝੇ ਕੀਤੇ।
ਪਿਛਲੀ ਖ਼ਬਰ ਤੀਰਥ ਯਾਤਰੀ ਸਭਾ ਦੀ ਮੀਟਿੰਗ ਦੌਰਾਨ ਗੋਲਡੀ ਨੇ ਸ਼ਰਧਾਲੂਆਂ ਨਾਲ ਰਚਾਇਆ ਸੰਵਾਦ ਅਗਲੀ ਖ਼ਬਰ ਚੰਡੀਗੜ੍ਹ ਦੇ ਸੈਕਟਰ-17 ਵਿਖੇ ਕਿਰਤੀਆਂ ਵਿਰੋਧੀ ਕਿਰਤ ਕੋਡ ਦੀਆਂ ਸਾੜੀਆਂ ਕਾਪੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।